NationalTop News

ਉੱਤਰ ਪ੍ਰਦੇਸ਼ ਦੇ ਸੋਨਭਦਰ ਚ ਟਰੈਕ ਤੋਂ ਲਹੀ ਕੋਇਲੇ ਨਾਲ ਭਰੀ ਮਾਲ ਗੱਡੀ

ਕੋਲਾ ਲੈ ਕੇ ਜਾ ਰਹੀ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰਨ ਮਗਰੋਂ ਆਪਸ ਵਿੱਚ ਟਕਰਾ ਗਏ। ਇਸ ਕਾਰਨ ਇੰਜਣ ਵੀ ਪਟੜੀ ਤੋਂ ਉਤਰ ਗਿਆ। ਬਾਂਸੀ (ਬੀਨਾ) ਨੇੜੇ ਬਿਜਲੀ ਪ੍ਰਾਜੈਕਟ ਦੀ ਪਟੜੀ ’ਤੇ ਵਾਪਰੇ ਹਾਦਸੇ ਦੀ ਖ਼ਬਰ ਨੇ ਪਾਵਰ ਹਾਊਸ ਦੇ ਪ੍ਰਬੰਧਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਇਹ ਘਟਨਾ ਸ਼ਕਤੀਨਗਰ ਥਾਣਾ ਖੇਤਰ ਦੇ ਬੰਸੀ ਇਲਾਕੇ ‘ਚ ਸਵੇਰੇ 11 ਵਜੇ ਦੇ ਕਰੀਬ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਯੂਪੀ ਸਰਕਾਰ ਦੇ ਅਨਪਾਰਾ ਥਰਮਲ ਪਾਵਰ ਪਲਾਂਟ ਲਈ ਕੋਲਾ NCL ਦੀ ਖਾਦੀਆ ਕੋਲਾ ਖਾਨ ਤੋਂ ਆਉਂਦਾ ਹੈ। ਸਵੇਰੇ ਕੋਲਾ ਹੈਂਡਲਿੰਗ ਪਲਾਂਟ (ਸੀਐਚਪੀ) ਸਿਲੋ ਤੋਂ ਕੋਲਾ ਭਰਨ ਤੋਂ ਬਾਅਦ, ਮਾਲ ਗੱਡੀ ਅਨਪਰਾ ਲਈ ਰਵਾਨਾ ਹੋਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button