NationalTop News

ਉਦਯੋਗ ਚਲਾਉਣ ਲਈ ਈਂਧਨ ਖ਼ਤਮ ਹੋਣ ਕੰਢੇ

ਮੱਧ–ਪੂਰਬੀ ਦੇਸ਼ਾਂ ‘ਚ ਚੱਲ ਰਹੀ ਈਰਾਨ ਦੀ ਜੰਗ ਦਾ ਅਸਰ ਹੁਣ ਭਾਰਤ ਦੇ ਉਦਯੋਗਾਂ ਉਤੇ ਸਪੱਸ਼ਟ ਦਿਸਣ ਲੱਗ ਪਿਆ ਹੈ। ਗੁਜਰਾਤ ‘ਚ ਮੋਰਬੀ ਦਾ ਸੈਰਾਮਿਕ ਟਾਈਲ ਉਦਯੋਗ ਉਤੇ ਇਸ ਜੰਗ ਦਾ ਬਹੁਤ ਮਾੜਾ ਅਸਰ ਪਿਆ ਹੈ। ਦਰਅਸਲ, ਮੱਧ–ਪੂਰਬ ਦੇ ਬਹੁਤੇ ਦੇਸ਼ਾਂ ਵਿੱਚ ਆਵਾਜਾਈ ਠੱਪ ਹੋ ਜਾਣ ਕਾਰਣ ਪ੍ਰੋਪੇਨ ਗੈਸ ਭਾਵ PNG ਅਤੇ ਨੈਚੁਰਲ ਗੈਸ ਭਾਵ CNG ਦੀ ਸਪਲਾਈ ‘ਚ ਵਿਘਨ ਪਿਆ ਹੈ। 

ਸੈਰਾਮਿਕ ਟਾਈਲਾਂ ਤਿਆਰ ਕਰਨ ਵਿੱਚ ਗੁਜਰਾਤ ਦਾ ਮੋਰਬੀ ਸ਼ਹਿਰ ਮੋਹਰੀ ਅਖਵਾਉਂਦਾ ਹੈ। ਇੱਥੇ 600 ਤੋਂ ਵੱਧ ਫ਼ੈਕਟਰੀਆਂ ਹਨ; ਜਿਨ੍ਹਾਂ ‘ਚ ਚਾਰ ਲੱਖ ਦੇ ਲਗਭਗ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ ‘ਤੇ ਰੋਜ਼ਗਾਰ ਮਿਲ਼ਿਆ ਹੋਇਆ ਹੈ। ਪਰ ਇਨ੍ਹਾਂ ਫ਼ੈਕਟਰੀਆਂ ਨੂੰ ਚਲਾਉਣ ਲਈ ਮੁੱਖ ਤੌਰ ‘ਤੇ PNG ਅਤੇ CNG ਦੀ ਹੀ ਲੋੜ ਪੈਂਦੀ ਹੈ।   
ਮੋਰਬੀ ਸਥਿਤ ਸੈਰਾਮਿਕ ਟਾਈਲ ਮੈਨੂਫ਼ੈਕਚਰਰਜ਼ ਐਸੋਸੀਏਸ਼ਨ ਅਨੁਸਾਰ ਪਿਛਲੇ ਮਹੀਨੇ ਸਊਦੀ ਅਰਬ ਦੀ ਬੰਦਰਗਾਹ ਉਤੇ ਪਹਿਲਾਂ ਹੀ ਵੱਡੀ ਤਕਨੀਕੀ ਖ਼ਰਾਬੀ ਪੈ ਗਈ ਸੀ। ਜਿਸ ਕਾਰਣ ਗੈਸ ਦੀ ਸਪਲਾਈ ਤਦ ਤੋਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਪਈ ਸੀ। ਉਪਰੋਂ ਦੀ ਜੰਗ ਲੱਗ ਗਈ, ਜਿਸ ਕਾਰਣ ਇਸ ਟਾਈਲ ਉਦਯੋਗ ਦੇ ਹਾਲਾਤ ਹੋਰ ਵੀ ਜ਼ਿਆਦਾ ਖ਼ਰਾਬ ਹੋ ਗਏ।

ਇਸ ਉਦਯੋਗ ਲਈ ਜ਼ਿਆਦਾਤਰ ਈਂਧਨ ਖਾੜੀ ਦੇਸ਼ਾਂ ਤੋਂ ਹੀ ਆਉਂਦਾ ਹੈ।    ਇਸ ਵੇਲੇ ਇਸ ਉਦਯੋਗ ਕੋਲ਼ PNG ਦਾ ਸਿਰਫ਼ ਤਿੰਨ ਦਿਨਾਂ ਦਾ ਭੰਡਾਰ ਬਚਿਆ ਹੈ; ਜਦ ਕਿ CNG ਦਾ ਸਟਾਕ ਹਾਲ਼ੇ ਇੱਕ ਹਫ਼ਤਾ ਹੋਰ ਚੱਲ ਜਾਵੇਗਾ। ਫ਼ੈਕਟਰੀ ਮਾਲਕਾਂ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਜੇ ਗੈਸ ਦੀ ਸਪਲਾਈ ਛੇਤੀ ਸ਼ੁਰੂ ਨਹੀਂ ਹੁੰਦੀ, ਤਾਂ ਕਈ ਫ਼ੈਕਟਰੀਆਂ ਨੂੰ ਬੰਦ ਵੀ ਕਰਨਾ ਪੈ ਸਕਦਾ ਹੈ। ਇਸ ਨਾਲ਼ ਸੈਰਾਮਿਕ ਟਾਈਲਾਂ ਦੀ ਸਪਲਾਈ ਉਤੇ ਮਾੜਾ ਅਸਰ ਪੈ ਸਕਦਾ ਹੈ।”,

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button