Press ReleasePunjabTop News

ਇੰਟਰਨੈਸ਼ਨਲ ਮਨੁੱਖੀ ਤਸਕਰਾਂ ਨੂੰ 2 ਕਰੋੜ 13 ਲੱਖ ਰੁਪਏ ਅਤੇ 64 ਤੋਲੇ ਸੋਨੇ ਦੇ ਗਹਿਣਿਆ ਸਮੇਤ ਗ੍ਰਿਫਤਾਰ ਕਰਕੇ ਕੀਤਾ ਪਰਦਾਫਾਸ਼, 2 ਮਹਿਲਾਵਾਂ ਸਮੇਤ 5 ਦੋਸ਼ੀ ਗ੍ਰਿਫ਼ਤਾਰ

ਐਸ.ਏ.ਐਸ. ਨਗਰ : ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੁੱਝ ਵਿਅਕਤੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਹਨਾ ਨੂੰ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿਖੇ ਕਿਡਨੈਪ ਕਰਕੇ ਤਸ਼ੱਦਦ ਢਾਹ ਕੇ ਸ਼ਰੀਰਕ ਸ਼ੋਸ਼ਣ ਕਰਦੇ ਸਨ ਅਤੇ ਗੰਨ ਪੁਆਇੰਟ ਤੇ ਡਰਾ-ਧਮਕਾ ਕੇ ਵਿਅਕਤੀਆਂ ਪਾਸੋ ਘਰਦਿਆਂ ਨੂੰ ਫੋਨ ਕਰਵਾ ਕੇ ਫਰੋਤੀ ਦੀ ਮੰਗ ਕਰਦੇ ਹਨ। ਜਿਸ ਸਬੰਧੀ ਮੁਕੱਦਮਾ ਨੰਬਰ 08 ਮਿਤੀ 06-01-2023 ਅੱਧ 406,420,470,386 ਆਈ.ਪੀ.ਸੀ., 13 ਪੀ.ਟੀ.ਪੀ.(ਆਰ) ਐਕਟ 2014 ਥਾਣਾ ਸਦਰ ਖਰੜ ਮੋਹਾਲੀ ਅਤੇ ਮੁਕੱਦਮਾ ਨੰਬਰ 03 ਮਿਤੀ 03-01-2023 ਅਧ 364ਏ,370,386,120ਬੀ ਆਈ.ਪੀ.ਸੀ. ਥਾਣਾ ਬਲੌਂਗੀ ਦਰਜ ਰਜਿਸਟਰ ਹਨ।

ਮੁਕੱਦਮਾ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ. ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ, ਸ਼ਿਵ ਕੁਮਾਰ, ਇੰਚਾਰਜ, ਸੀ.ਆਈ.ਏ ਸਟਾਫ, ਮੋਹਾਲੀ ਦੀ ਟੀਮ ਵੱਲੋਂ ਮੁਕੱਦਮਿਆਂ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਕਰਦੇ ਹੋਏ ਮੁਕੱਦਮਾ ਉਕਤ ਵਿੱਚ (1) ਬਲਦੀਸ਼ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਰਾਊਵਾਲੀ ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ (2) ਗੁਰਜੀਤ ਸਿੰਘ ਉਰਫ ਮੰਗਾ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਮੱਲੀਆ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ (3) ਸਾਹਿਲ ਪੁੱਤਰ ਸਰਦਾਰੀ ਲਾਲ ਵਾਸੀ ਸਲੇਰੀਆ ਖੁਰਦ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ (4) ਸੋਮ ਰਾਜ ਪੁੱਤਰ ਸਰੀਫ ਮਸੀਹ ਵਾਸੀ ਸਲੇਰੀਆ ਖੁਰਦ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ (5) ਵੀਨਾ ਪਤਨੀ ਸੰਨੀ ਕੁਮਾਰ ਵਾਸੀ ਸਲੇਰੀਆ ਖੁਰਦ ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।

ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਸ਼ੀ ਪੰਜਾਬ ਵਿੱਚ ਆਪਣੇ ਹੋਰ ਸਾਥੀਆਂ ਦੀ ਸਹਾਇਤਾ ਨਾਲ ਵਿਦੇਸ਼ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿੱਚ ਬੈਠੇ ਮਨੁੱਖੀ ਤਸਕਰ ਅਤੇ ਕਿਡਨੈਪਰ ਦੇ ਆਕਾ (1) ਸੰਨੀ ਕੁਮਾਰ ਉਰਫ ਸੰਨੀ ਪੁੱਤਰ ਸੋਮਰਾਜ ਵਾਸੀ ਪਿੰਡ ਸਲੇਰੀਆ ਖੁਰਦ ਥਾਣਾ ਮੁਕੇਰੀਆ ਜਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਇੰਡੋਨੇਸ਼ੀਆ ਅਤੇ (2) ਜਸਵੀਰ ਸਿੰਘ ਉਰਫ ਸੰਜੇ ਹਾਲ ਵਾਸੀ ਸਿੰਘਾਪੁਰ ਦੀ ਸਹਾਇਤਾ ਨਾਲ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਹਨਾ ਨੂੰ ਇੰਡੋਨੇਸ਼ੀਆ ਅਤੇ ਸਿੰਘਾਪੁਰ ਦੀ ਬਾਏ ਏਅਰ ਟਿਕਟ ਕਟਵਾ ਕੇ ਭੇਜ ਦਿੰਦੇ ਸੀ ਅਤੇ ਉੱਥੇ ਬੈਠੇ ਸੰਨੀ ਕੁਮਾਰ (ਇੰਡੋਨੇਸ਼ੀਆ) ਅਤੇ ਜਸਵੀਰ ਸਿੰਘ ਉਰਫ ਸੰਜੇ (ਸਿੰਘਾਪੁਰ) ਇਹਨਾ ਭੇਜੇ ਹੋਏ ਵਿਅਕਤੀਆ ਨੂੰ ਕਿਡਨੈਪ ਕਰਕੇ ਬੰਦ ਕਮਰੇ ਵਿੱਚ ਰੱਖ ਕੇ ਤਸ਼ੱਦਤ ਢਾਹ ਕੇ ਅਤੇ ਸ਼ਰੀਰਕ ਸ਼ੋਸ਼ਣ ਕਰਦੇ ਸਨ ਅਤੇ ਗੰਨ ਪੁਆਇੰਟ ਤੇ ਡਰਾ-ਧਮਕਾ ਕੇ ਦੋ ਹਫਤਿਆ ਬਾਅਦ ਅਗਵਾਹ ਕੀਤੇ ਹੋਏ ਵਿਅਕਤੀਆਂ ਪਾਸੋ ਘਰਦਿਆਂ ਨੂੰ ਫੋਨ ਕਰਵਾਉਂਦੇ ਸਨ ਕਿ ਅਸੀਂ ਮੈਕਸੀਕੋ ਪਹੁੰਚ ਗਏ ਹਾਂ ਤੇ 40 ਲੱਖ ਰੁਪਏ ਇਹਨਾ ਏਜੰਟਾ ਨੂੰ ਦੇ ਦੇਵੋ, ਜੋ ਘਰਵਾਲੇ ਪੰਜਾਬ ਵਿੱਚ ਬੈਠੇ ਮਨੁੱਖੀ ਤਸਕਰ ਬਲਦੀਸ਼ ਕੌਰ, ਵੀਨਾ, ਸਾਹਿਲ ਭੱਟੀ, ਸੋਮ ਰਾਜ ਅਤੇ ਗੁਰਜੀਤ ਸਿੰਘ ਉੱਰਫ ਮੰਗਾ, ਸੋਨੀਆ, ਅਭਿਸ਼ੇਕ, ਮਲਕੀਤ ਸਿੰਘ, ਟੋਨੀ, ਭੁਪਿੰਦਰ ਸਿੰਘ ਉਰਫ ਭਿੰਦਾ, ਸੰਦੀਪ ਆੜਤੀਆ ਅਤੇ ਸੁਮਨ ਵੱਲੋ ਵੱਖ ਵੱਖ ਮਾਰਕਾ ਦੇ ਲੇਵਿਸ ਮੋਬਾਇਲ ਫੋਨਾ ਰਾਹੀ ਤਾਲਮੇਲ ਕਰਕੇ ਦੱਸੀ ਜਗ੍ਹਾਂ ਤੇ ਪੈਸੇ ਵਸੂਲ ਕਰ ਲੈਂਦੇ ਸਨ। ਜੋ ਇਸ ਸਾਰੇ ਗਿਰੋਹ ਦਾ ਹੁਣ ਤੱਕ ਦੀ ਤਫਤੀਸ਼ ਤੋਂ ਸੈਂਕੜੇ ਨੌਜਵਾਨਾਂ ਨੂੰ ਅਗਵਾਹ ਕਰਕੇ ਕਰੋੜਾ ਰੁਪਏ ਵਸੂਲ ਕਰ ਚੁੱਕੇ ਹਨ।

ਕੁੱਲ ਬ੍ਰਾਮਦਗੀ :-

1. 2 ਕਰੋੜ 13 ਲੱਖ ਰੁਪਏ ਭਾਰਤੀ ਕਰੰਸੀ
2. 64 ਤੋਲੇ ਸੋਨਾ (ਕੀਮਤ 33 ਲੱਖ ਰੁਪਏ)
3. ਇਕ ਕਾਰ ਸਿਫਟ ਰੰਗ ਚਿੱਟਾ ਨੰਬਰ PB08-DV-2529
4. ਇੱਕ ਕਾਰ ਫੀਗੋ ਰੰਗ ਚਿੱਟਾ ਨੰਬਰ PB09- P-2256
5. ਇਕ ਕਾਰ ਟਾਏਗਨ ਰੰਗ ਚਿੱਟਾ ਨੰਬਰ PB08-EX-8144
6. ਇਕ ਕਾਰ/ਜੀਪ ਥਾਰ ਰੰਗ ਤਿੰਨਾ ਨੰਬਰ
7. ਵੱਖ ਵੱਖ ਮਾਰਕਾਂ ਦੇ 7 ਲੇਵਿਸ ਮੋਬਾਇਲ ਫੋਨ

ਗ੍ਰਿਫਤਾਰ ਵਿਅਕਤੀ:-

1. ਬਲਦੀਸ਼ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਰਾਊਵਾਲੀ ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ।
2. ਗੁਰਜੀਤ ਸਿੰਘ ਉਰਫ ਮੰਗਾ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਮੱਲੀਆਂ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ।
3. ਸਾਹਿਲ ਪੁੱਤਰ ਸਰਦਾਰੀ ਲਾਲ ਵਾਸੀ ਸਲੈਰੀਆ ਖੁਰਦ ਥਾਣਾ ਮੁਕਰੀਆ ਜ਼ਿਲ੍ਹਾ ਹੁਸ਼ਿਆਰਪੁਰ।
4. ਸੋਮ ਰਾਜ ਪੁੱਤਰ ਸਰੀਫ ਮਸੀਹ ਵਾਸੀ ਸਲੈਰੀਆ ਖੁਰਦ ਥਾਣਾ ਮੁਕਰੀਆ ਜ਼ਿਲ੍ਹਾ ਹੁਸ਼ਿਆਰਪੁਰ।
5. ਵੀਨਾ ਪਤਨੀ ਸੰਨੀ ਕੁਮਾਰ ਵਾਸੀ ਮਲੈਰੀਆ ਖੁਰਦ ਥਾਣਾ ਮੁਕੇਰੀਆ ਜਿਲ੍ਹਾ ਹੁਸ਼ਿਆਰਪੁਰ

ਨੋਟ :
1. ਇਹਨਾ ਮਨੁੱਖੀ ਤਸਕਰਾ ਅਤੇ ਅਗਵਾਹਕਾਰਾਂ ਦੀ ਚੱਲ ਅਤੇ ਅਚੱਲ ਜਾਇਦਾਦ, ਬੈਂਕ ਦੇ ਲੋਕਰਾ ਤੇ ਬੈਂਕ ਦੇ ਖਾਤਿਆ ਦੀ ਜਾਂਚ ਕੀਤੀ ਜਾ ਰਹੀ ਹੈ। ਜਿੰਨਾਂ ਪਾਸੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

2. ਮਨੁੱਖੀ ਤਸਕਰਾਂ ਅਤੇ ਅਗਵਾਹਕਾਰਾਂ ਤੋਂ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿੱਚ ਅਗਵਾਹ ਕੀਤੇਹੋਏ ਕਰੀਬ 25 ਵਿਅਕਤੀਆਂ ਨੂੰ ਰੈਸਕਿਊ ਕੀਤਾ ਗਿਆ ਹੈ ਅਤੇ ਇਸ ਸਬੰਧੀ ਇੱਕ ਹੈਲਪ ਲਾਈਨ me ਨੰਬਰ 99140-55677, 95019-91108 ਜਿਲ੍ਹਾ ਪੁਲਿਸ ਮੋਹਾਲੀ ਵੱਲੋਂ ਜਾਰੀ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button