ਇੰਗਲੈਂਡ ਨੇ ਤੀਜੇ ਟੀ -20 ਮੈਚ ‘ਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
ਅਹਿਮਦਾਬਾਦ : ਮਾਰਕ ਵੁਡ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ੀ ਜੋਸ ਬਟਲਰ ਦੇ ਤੂਫਾਨੀ ਅਰਧ ਸੈਂਕੜੇ ਨਾਲ ਇੰਗਲੈਂਡ ਨੇ ਤੀਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿਚ 2-1 ਤੋਂ ਅਗੇ ਹੋ ਗਏ। ਭਾਰਤ ਨੇ ਕਪਤਾਨ ਵਿਰਾਟ ਕੋਹਲੀ (46 ਗੇਂਦਾਂ ’ਤੇ ਅਜੇਤੂ 77) ਦੀ ਦਮਦਾਰ ਪਾਰੀ ਦੀ ਬਦੌਲਤ 6 ਵਿਕਟਾਂ ’ਤੇ 156 ਦੌੜਾਂ ਬਣਾਈਆਂ ਸਨ, ਜਿਸ ਤੋਂ ਬਾਅਦ ਇੰਗਲੈਂਡ ਨੇ ਬਟਲਰ (52 ਗੇਂਦਾਂ ’ਤੇ ਅਜੇਤੂ 83 ਦੌੜਾਂ) ਦੀ ਟੀ-20 ਕੌਮਾਂਤਰੀ ਕ੍ਰਿਕਟ ਦੀ ਸਰਵਸ੍ਰੇਸ਼ਠ ਪਾਰੀ ਨਾਲ 18.2 ਓਵਰਾਂ ਵਿਚ 2 ਵਿਕਟਾਂ ’ਤੇ 158 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ਼ ਕਰ ਲਈ। ਬਟਲਰ ਨੇ ਡੇਵਿਡ ਮਲਾਨ (18) ਦੇ ਨਾਲ ਦੂਜੀ ਵਿਕਟ ਲਈ 58 ਤੇ ਜਾਨੀ ਬੇਅਰਸਟੋ (28 ਗੇਂਦਾਂ ’ਤੇ ਅਜੇਤੂ 40) ਨਾਲ ਤੀਜੀ ਵਿਕਟ ਲਈ 77 ਦੌੜਾਂ ਦੀ ਅਜੇਤੂ ਸਾਂਝੇਦਾਰੀ ਵੀ ਕੀਤੀ।
ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ !ਵਿਆਹ ਤੋਂ ਵੱਧ ਮਨਾਈ ਗਈ ਖੁਸ਼ੀ !ਬਾਰਡਰ ‘ਤੇ ਪਏ ਭੰਗੜੇ !
ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜੋਫ੍ਰਾ ਆਰਚਰ ਦੇ ਦੂਜੇ ਓਵਰ ਦੀ ਪਹਿਲੀ ਹੀ ਗੇਂਦ ’ਤੇ ਰੋਹਿਤ ਸ਼ਰਮਾ ਲੱਕੀ ਰਿਹਾ ਜਦੋਂ ਇਸ ਤੇਜ਼ ਗੇਂਦਬਾਜ਼ ਨੇ ਆਪਣੀ ਹੀ ਗੇਂਦ ’ਤੇ ਉਸ ਦਾ ਕੈਚ ਛੱਡ ਦਿੱਤਾ। ਪਹਿਲੇ ਦੋ ਮੈਚਾਂ ਵਿਚ ਸਿਰਫ ਇਕ ਦੌੜ ਬਣਾਉਣ ਵਾਲਾ ਲੋਕੇਸ਼ ਰਾਹੁਲ ਇਕ ਵਾਰ ਫਿਰ ਅਸਫਲ ਰਿਹਾ ਤੇ ਖਾਤਾ ਖੋਲ੍ਹੇ ਬਿਨਾਂ ਵੁਡ ਦੀ ਗੇਂਦ ’ਤੇ ਬੋਲਡ ਹੋ ਗਿਆ। ਪਾਰੀ ਦਾ ਪਹਿਲਾ ਚੌਕਾ ਚੌਥੇ ਓਵਰ ਵਿਚ ਲੱਗਾ ਜਦੋਂ ਆਰਚਰ ਦੀ ਗੇਂਦ ਰੋਹਿਤ ਦੇ ਬੱਲੇ ਦਾ ਕਿਨਾਰਾ ਲੈ ਕੇ 4 ਦੌੜਾਂ ਲਈ ਚਲੀ ਗਈ। ਰੋਹਿਤ ਨੇ ਵੁਡ ਦੇ ਅਗਲੇ ਓਵਰ ਵਿਚ ਵੀ ਚੌਕਾ ਲਾਇਆ ਪਰ ਇਸ ਤੇਜ਼ ਗੇਂਦਬਾਜ਼ ਦੀ ਗੇਂਦ ’ਤੇ ਸ਼ਾਟ ਫਾਈਨਲ ਲੈੱਗ ’ਤੇ ਆਰਚਰ ਨੂੰ ਆਸਾਨ ਕੈਚ ਦੇ ਬੈਠਾ। ਉਸ ਨੇ 15 ਦੌੜਾਂ ਬਣਾਈਆਂ। ਕੋਹਲੀ ਨੇ ਵੁਡ ’ਤੇ ਚੌਕੇ ਦੇ ਨਾਲ ਖਾਤਾ ਖੋਲ੍ਹਿਆ ਤੇ ਫਿਰ ਆਦਿਲ ਰਾਸ਼ਿਦ ’ਤੇ ਲਗਾਤਾਰ ਦੋ ਚੌਕਿਆਂ ਦੇ ਨਾਲ 10ਵੇਂ ਓਵਰ ਵਿਚ ਟੀਮ ਦਾ ਸਕੋਰ 50 ਦੌੜਾਂ ਦੇ ਪਾਰ ਪਹੁੰਚਾਇਆ। ਪੰਤ ਹਾਲਾਂਕਿ ਕਪਤਾਨ ਕੋਹਲੀ ਦੇ ਕਹਿਣ ’ਤੇ ਸੈਮ ਕਿਊਰੇਨ ਦੀ ਗੇਂਦ ’ਤੇ ਤੀਜੀ ਦੌੜ ਲੈਣ ਦੀ ਕੋਸ਼ਿਸ਼ ਵਿਚ ਰਨ ਆਊਟ ਹੋ ਗਿਆ। ਉਸ ਨੇ 20 ਗੇਂਦਾਂ ’ਤੇ 25 ਦੌੜਾਂ ਬਣਾਈਆਂ।
ਬੰਗਾਲ ਤੋਂ ਵਾਪਸ ਆਉਂਦੇ ਹੀ ਜਥੇਬੰਦੀਆਂ ਨੇ ਕਰਤਾ ਵੱਡਾ ਐਲਾਨ !ਮੋਦੀ ਨੂੰ ਵੱਡਾ ਝਟਕਾ !ਖਿੜੇ ਕਿਸਾਨਾਂ ਦੇ ਚਿਹਰੇ!
ਸ਼੍ਰੇਅਸ ਅਈਅਰ (9) ਨੇ ਆਉਂਦੇ ਹੀ ਕਿਊਰੇਨ ’ਤੇ ਚੌਕੇ ਨਾਲ ਖਾਤਾ ਖੋਲ੍ਹਿਆ ਪਰ ਵੁਡ ਦੀ ਗੇਂਦ ’ਤੇ ਬਾਊਂਡਰੀ ’ਤੇ ਡੇਵਿਡ ਮਲਾਨ ਨੂੰ ਕੈਚ ਦੇ ਬੈਠਾ, ਜਿਸ ਨਾਲ 15ਵੇਂ ਓਵਰ ਵਿਚ ਟੀਮ ਦਾ ਸਕੋਰ 5 ਵਿਕਟਾਂ ’ਤੇ 86 ਦੌੜਾਂ ਹੋ ਗਿਆ। ਕੋਹਲੀ ਨੇ 16ਵੇਂ ਓਵਰ ਵਿਚ ਆਰਚਰ ’ਤੇ ਚੌਕੇ ਤੇ ਛੱਕੇ ਦੇ ਨਾਲ 37 ਗੇਂਦਾਂ ’ਤੇ 27ਵਾਂ ਅਰਧ ਸੈਂਕੜਾ ਪੂਰਾ ਕੀਤਾ ਤੇ ਫਿਰ ਵੁਡ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ’ਤੇ ਲਗਾਤਾਰ ਦੋ ਛੱਕੇ ਤੇ ਇਕ ਚੌਕਾ ਲਾਇਆ। ਪੰਡਯਾ ਨੇ ਵੀ ਅਗਲੇ ਓਵਰ ਵਿਚ ਆਰਚਰ ’ਤੇ ਛੱਕਾ ਲਾਇਆ ਜਦਕਿ ਕੋਹਲੀ ਨੇ ਵੀ ਗੇਂਦ ਨੂੰ ਬਾਊਂਡਰੀ ਦੇ ਦਰਸ਼ਨ ਕਰਵਾਏ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕੋਰੋਨਾ ਵਾਇਰਸ ਦੇ ਵਧ ਦੇ ਮਾਮਲਿਆਂ ਦੇ ਕਾਰਨ ਰਾਜ ਤੇ ਸਥਾਨਕ ਅਧਿਕਾਰੀਆਂ ਦੇ ਨਾਲ ਚਰਚਾ ਕਰਨ ਤੋਂ ਬਾਅਦ ਸੀਮਤ ਓਵਰਾਂ ਦੇ ਗੇੜ ਦੇ ਬਾਕੀ ਦੇ ਸਾਰੇ ਮੈਚਾਂ ਨੂੰ ਸਟੇਡੀਅਮ ਵਿਚ ਦਰਸ਼ਕਾਂ ਦੀ ਗੈਰ-ਮੌਜੂਦਗੀ ਵਿਚ ਕਰਵਾਉਣ ਦਾ ਫੈਸਲਾ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.