NewsBreaking NewsD5 specialIndia

ਇਹ ਹੈ ਦੁਨੀਆ ਦਾ ਇਕਲੌਤਾ ਅਜਿਹਾ ਦਰਖ਼ੱਤ, ਜਿਸਨੂੰ ਇਨਸਾਨਾਂ ਦੀ ਤਰ੍ਹਾਂ ਹੁੰਦੀ ਹੈ ਗੁਦਗੁਦੀ

ਭਾਰਤ ਵਿਚ ਅਜਿਹੇ ਰਹੱਸਮਈ ਅਤੇ ਅਨੋਖੇ ਸਥਾਨਾਂ ਦੀ , ਚੀਜ਼ਾਂ ਦੀ ਕੋਈ ਘਾਟ ਨਹੀ ਹੈ । ਇਹਨਾਂ ਵਿਚੋਂ ਇਕ ਹੈ ਉਤਰਾਖੰਡ ਦੇ ਕਾਲਾਢੂੰਗੀ ਦੇ ਜੰਗਲ `ਚ ਸਥਿਤ ਇਕ ਦਰੱਖ਼ਤ। ਜਿਸਨੂੰ ਪੂਰੇ ਭਾਰਤ ਦਾ ਹੀ ਨਹੀ ਪੂਰੀ ਦੁਨੀਆ ਦਾ ਰਹੱਸਮਈ ਦਰੱਖ਼ਤ ਮੰਨਿਆ ਜਾਂਦਾ ਹੈ , ਕਿਉਂਕਿ ਇਹ ਦਰੱਖ਼ਤ ਇਨਸਾਨਾਂ ਦੇ ਵਾਂਗ ਹੀ ਹਰਕਤਾਂ ਕਰਦਾ ਹੈ ਅਤੇ ਇਹਨੂੰ ਇਨਸਾਨਾਂ ਦੀ ਤਰ੍ਹਾਂ ਹੀ ਗੁਦਗੁਦੀ ਹੁੰਦੀ ਹੈ । ਰਾਮਨਗਰ ਜਿਲ੍ਹੇ ਦੇ ਕਿਆਰੀ ਦੇ ਜੰਗਲ ਵਿਚ ਮੌਜ਼ੂਦ ਇਹ ਅਜਿਹਾ ਪੇੜ ਹੈ ਜੋ ਇਨਸਾਨਾਂ ਦੇ ਵਾਂਗ ਕੰਬਣ ਲੱਗ ਜਾਂਦਾ ਹੈ ।ਪਿਛਲੇ ਪੰਜ ਸਾਲ ਤੋਂ ਇਹ ਦਰੱਖ਼ਤ ਕਾਲਾਢੂੰਗੀ ਦੇ ਕਿਆਰੀ ਜੰਗਲ ਵਿਚ ਦਿਖ ਰਿਹਾ ਹੈ ।

ਮੋਦੀ ਸਰਕਾਰ ਨੂੰ ਵੱਡਾ ਝਟਕਾ !ਹੁਣ ਦਿੱਲੀ ਵੱਲ ਤੁਰਿਆ ਸਾਰਾ ਪੰਜਾਬ ! ਸਾਂਭਣੇ ਔਖੇ ਹੋ ਜਾਣਗੇ ਕਿਸਾਨ!

ਦਸ ਦੇਈਏ ਕਿ ਇਹਨਾਂ ਦਰੱਖ਼ਤਾਂ ਨੂੰ ਦੇਖਣ ਲਈ ਬਹੁਤ ਤਦਾਤ ਵਿਚ ਲੋਕ ਇੱਥੇ ਪਹੁੰਚਦੇ ਹਨ ।ਇਹ ਦਰੱਖ਼ਤ ਸੰਘਣੇ ਜੰਗਲਾਂ ਵਿਚ ਸਥਿਤ ਹਨ । ਯਾਤਰੀਆਂ ਨੂੰ ਇਹ ਦਰੱਖ਼ਤ ਦਿਖਾਉਣ ਲਈ ਇਕ ਗਾਇਡ ਦਾ ਪ੍ਰਬੰਧ ਕੀਤਾ ਗਿਆ ਹੈ । ਯਾਤਰੀ ਇਸਨੂੰ ਹੱਸਣ ਵਾਲਾ ਦਰੱਖ਼ਤ ਕਹਿੰਦੇ ਹਨ । ਇਸ ਦਰੱਖ਼ਤ ਦਾ ਵਨਸਪਤਿਕ ਨਾਂ ਰੰਡਿਆ ਡੂਮੇਟੋਰਮ ਹੈ ।ਜਿਵੇਂ ਹੀ ਇਸਨੂੰ ਦਰੱਖ਼ਤ ਨੂੰ ਹੱਥ ਲਗਾਉਂਦੇ ਹਾਂ ਇਸਦੇ ਗੁਦਗੁਦੀ ਹੋਣ ਲੱਗਦੀ ਹੈ ਅਤੇ ਜੇਕਰ ਇਸਦੇ ਤਣੇ ਨੂੰ ਛੂਹਦੇ ਹਾਂ ਤਾਂ ਇਸਦੀਆਂ ਟਹਿਣੀਆਂ ਹਿਲਣਾਂ ਸ਼ੁਰੂ ਕਰ ਦਿੰਦੀਆਂ ਹਨ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button