NewsBreaking NewsInternational

ਇਸ ਦੇਸ਼ ‘ਚ ਰੋਟੀ ਦੇ ਮੁੱਲ ‘ਤੇ ਮਚਿਆ ਬਵਾਲ, ਸੜਕ ‘ਤੇ ਪ੍ਰਦਰਸਨ 8 ਮੌਤਾਂ

ਸੂਡਾਨ : ਅੱਜ ਦੁਨੀਆ ‘ਚ ਆਬਾਦੀ ਦਾ ਵੱਡਾ ਹਿੱਸਾ ਗਰੀਬੀ ਦਾ ਸਰਾਪ ਭੋਗ ਰਿਹਾ ਹੈ ਜਿਸ ਦਾ ਜੀਵਨ ਰੋਟੀ ਦੀ ਪਰਿਕਰਮਾ ਕਰਦਿਆਂ ਹੀ ਗੁਜ਼ਰ ਜਾਂਦਾ ਹੈ। ਇੱਕ ਅਜਿਹਾ ਦੇਸ਼ ਹੈ ਜਿਥੇ ਰੋਟੀ ਲਈ ਖੂਨ ਖਰਾਬਾ ਹੋ ਰਿਹਾ ਹੈ ਤੇ ਢੰਗਾਂ ਵਰਗਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮੁਤਾਬਕ ਸੂਡਾਨ ‘ਚ ਰੋਟੀ ਦੀ ਕੀਮਤ ਵਧਾਉਣ ਦੇ ਵਿਰੋਧ ‘ਚ ਪ੍ਰਦਰਸ਼ਨ ਹੋ ਰਹੇ ਹਨ। ਦੇਸ਼ ਦੇ ਪੂਰਬੀ ਹਿੱਸਿਆਂ ‘ਚ ਪ੍ਰਦਰਸ਼ਨਕਾਰੀਆਂ ਅਤੇ ਦੰਗਾ ਰੋਕੋ ਪੁਲਿਸ ਦੇ ਵਿਚਕਾਰ ਹੋਈ ਝੜਪ ‘ਚ ਅੱਠ ਲੋਕ ਮਾਰੇ ਗਏ।

Read Also ਚੀਨ ਦੇ ਕੈਮੀਕਲ ਪਲਾਂਟ ‘ਚ ਧਮਾਕਾ, 22 ਮੌਤਾਂ, ਕਈ ਜਖ਼ਮੀ

ਰੋਟੀ ਦੀ ਕੀਮਤ ਇਕ ਸੁਡਾਨੀ ਪੌਂਡ ਤੋਂ ਵਧਾਕੇ ਤਿੰਨ ਸੂਡਾਨੀ ਪੌਂਡ ਕਰਨ ਦੇ ਸਰਕਾਰੀ ਫੈਸਲੇ ਦਾ ਬੁੱਧਵਾਰ ਤੋਂ ਹੀ ਵਿਰੋਧ ਹੋ ਰਿਹਾ ਹੈ।ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਵੀਰਵਾਰ ਨੂੰ ਪ੍ਰਦਰਸ਼ਨ ਸੂਡਾਨ ਦੀ ਰਾਜਧਾਨੀ ਖਾਰਤੂਮ ਤੱਕ ਪਹੁੰਚ ਗਿਆ ਜਿੱਥੇ ਰਾਸ਼ਟਰਪਤੀ ਭਵਨ ਕੋਲ ਇਕੱਠੀ ਭੀੜ ਨੂੰ ਖਦੇੜਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ। ਸਥਾਨਕ ਪ੍ਰਸਾਰਕ ਸੂਡਾਨੀਆ 24 ਦੀ ਖਬਰ ਅਨੁਸਾਰ ਪੂਰਵੀ ਸ਼ਹਿਰ ਅਲ-ਕਦਰੀਫ, ਅਲਤੈਅਬ ਅਲ-ਅਮੀਨ ‘ਚ ਛੇ ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋਏ ਹਨ।

suu

ਇਸ ਮਰਨ ਵਾਲਿਆਂ `ਚ ਯੂਨੀਵਰਸਿਟੀ ਦਾ ਵਿਦਿਆਰਥੀ ਵੀ ਸ਼ਾਮਲ ਹੈ। ਸ਼ਹਿਰ ਦੇ ਸਾਂਸਦ ਮੁਬਾਰਕ ਅਲ ਨੂਰ ਦਾ ਕਹਿਣਾ ਹੈ ਕਿਅ ਲ ਕਦਰੀਫ `ਚ ਹਾਲਾਤ ਕਾਬੂ ਤੋਂ ਬਾਹਰ ਹਨ ਅਤੇ ਵਿਦਿਆਰਥੀ ਅਹਿਮਦ ਮਹਿਮੂਦ ਦੀ ਮੌਤ ਹੋ ਗਈ। ਅਲ-ਨੂਰ ਨੇ ਅਪੀਲ ਕੀਤੀ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਬਲ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਉਹ ਸ਼ਾਂਤੀਪੂਰਣ ਤਰੀਕੇ ਨਾਲ ਵਿਰੋਧ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button