InternationalTop News

ਇਜ਼ਰਾਈਲ ਨੇ ਲੇਬਨਾਨ ‘ਚ ਸ਼ਰਨਾਰਥੀ ਕੈਂਪ ‘ਤੇ ਹਮਲਾ, 6 ਲੋਕਾਂ ਦੀ ਮੌਤ

ਇਜ਼ਰਾਈਲ ਅਤੇ ਲੇਬਨਾਨ ਦੇ ਅੱਤਵਾਦੀ ਸੰਗਠਨ ਹਿਜ਼ਬੁੱਲਾ ਵਿਚਾਲੇ ਜੰਗ ਚੱਲ ਰਹੀ ਹੈ ਅਤੇ ਇਜ਼ਰਾਈਲ ਨੇ ਇਸ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਇਜ਼ਰਾਈਲ ਨੇ ਹਿਜ਼ਬੁੱਲਾ ਵਿਰੁੱਧ ਹਵਾਈ ਹਮਲੇ ਦੇ ਨਾਲ-ਨਾਲ ਜ਼ਮੀਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਜ਼ਰਾਈਲੀ ਫੌਜ ਨੇ ਹਿਜ਼ਬੁੱਲਾ ਨੂੰ ਕਈ ਵਾਰ ਝਟਕਾ ਦਿੱਤਾ ਹੈ ਅਤੇ ਇਨ੍ਹਾਂ ਹਮਲਿਆਂ ਵਿਚ ਹਿਜ਼ਬੁੱਲਾ ਦਾ ਲੰਬੇ ਸਮੇਂ ਤੋਂ ਮੁਖੀ ਹਸਨ ਨਸਰੁੱਲਾ ਵੀ ਮਾਰਿਆ ਗਿਆ ਸੀ। ਇਜ਼ਰਾਈਲ ਨੇ ਹਿਜ਼ਬੁੱਲਾ ਦੇ ਦੋ ਨਵੇਂ ਮੁਖੀਆਂ, ਕਈ ਕਮਾਂਡਰਾਂ ਅਤੇ ਅੱਤਵਾਦੀਆਂ ਨੂੰ ਵੀ ਮਾਰ ਦਿੱਤਾ ਹੈ। ਇਜ਼ਰਾਇਲੀ ਫੌਜ ਲੇਬਨਾਨ ‘ਚ ਲਗਾਤਾਰ ਹਮਲੇ ਕਰ ਰਹੀ ਹੈ। ਹਾਲਾਂਕਿ ਇਨ੍ਹਾਂ ਹਮਲਿਆਂ ਵਿੱਚ ਹਿਜ਼ਬੁੱਲਾ ਨਾਲ ਕੋਈ ਸਬੰਧ ਨਾ ਰੱਖਣ ਵਾਲੇ ਲੋਕ ਵੀ ਮਾਰੇ ਜਾ ਰਹੇ ਹਨ। ਬੁੱਧਵਾਰ ਨੂੰ, ਇਜ਼ਰਾਈਲੀ ਫੌਜ ਨੇ ਲੇਬਨਾਨ ਦੇ ਵਾਰਦਾਨੀਏਹ ਬਸਤੀ ਵਿੱਚ ਇੱਕ ਸ਼ਰਨਾਰਥੀ ਕੈਂਪ ‘ਤੇ ਹਵਾਈ ਹਮਲਾ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button