NewsBreaking NewsD5 specialPoliticsPunjab

ਅੱਧੀ ਰਾਤ ਨੂੰ ਮਹਿਲਾ ਵਿਧਾਇਕ ਦੇ ਮਗਰ ਪਏ ਬੰਦੇ, ਮਸਾ ਭੱਜ-ਭੱਜ ਕੇ ਬਚਾਈ ਜਾਨ ?

ਜਗਰਾਓਂ : ਕਾਂਗਰਸੀ ਵਿਧਾਇਕ ਤੋਂ ਬਾਅਦ ਹੁਣ ਆਪ ਦੀ ਵਿਧਾਇਕ ਵਿਧਾਇਕ ਸਰਬਜੀਤ ਕੌਰ ਮਾਣੂਕੇ ‘ਤੇ ਹਮਲਾ ਹੋਇਆ ਹੈ। ਦਰਅਸਲ ਬੀਤੀ ਰਾਤ ਆਮ ਆਦਮੀ ਪਾਰਟੀ ਦੀ ਐਮ.ਐਲ.ਏ ਸਰਬਜੀਤ ਕੋਰ ਮਾਣੂਕੇ ਚੰਡੀਗੜ੍ਹ ਤੋਂ ਵਾਪਸ ਜਗਰਾਓਂ ਆ ਰਹੀ ਸੀ। ਜਿਸ ਦੌਰਾਨ ਕੁੱਝ ਹਮਲਾਵਾਰਾ ਵੱਲੋਂ ਵਿਧਾਇਕ ਦੀ ਗੱਡੀ ‘ਤੇ ਹਮਲਾ ਕਰ ਦਿੱਤਾ ਗਿਆ ਅਤੇ ਹਮਲੇ ਤੋਂ ਬਾਅਦ ਵਿਧਾਇਕ ਵਲੋਂ ਆਪਣੀ ਕਾਰ ਥਾਣੇ ਅੰਦਰ ਲਿਜਾ ਕੇ ਜਾਨ ਬਚਾਈ ਗਈ।

Read Also ‘ਆਪ’ ਦੀ ਪੰਜਾਬ ਇਕਾਈ ਨੇ ਕੇਜਰੀਵਾਲ ਨਾਲ ਬੈਠਕ ਕਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਅਹਿਮ ਵਿਚਾਰਾਂ

ਇੱਥੇ ਤੁਹਾਨੂੰ ਦੱਸ ਦਈਏ ਕਿ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਵਿਧਾਇਕਾ ਮਾਣੂਕੇ ਚੌਕੀ ਆਏ ਸਨ, ਜਿਨ੍ਹਾਂ ਨੇ ਜ਼ੁਬਾਨੀ ਸ਼ਿਕਾਇਤ ਵਿਚ ਦੱਸਿਆ ਕਿ ਸਾਡੀ ਗੱਡੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੰਚਾਰਜ ਅਨੁਸਾਰ ਹਮਲੇ ਦਾ ਏਰੀਆ ਸਾਡਾ ਨਾ ਹੋਣ ਦੇ ਬਾਵਜੂਦ ਅਸੀਂ ਪੁਲਿਸ ਫੋਰਸ ਭੇਜ ਦਿੱਤੀ ਪਰ ਮੌਕੇ ‘ਤੇ ਕੋਈ ਵੀ ਹਮਲਾਵਰ ਮੌਜੂਦ ਨਹੀਂ ਸੀ।

ਦਬੰਗ DSP ਨੇ ਮੰਗੀ ਮੁਆਫੀ ?,ਸੋਸ਼ਲ ਮੀਡੀਆ ‘ਤੇ ਹੋਈ ਤਸਵੀਰ ਵਾਇਰਲ, ਕੁੱਟਮਾਰ ਦਾ ਸ਼ਿਕਾਰ ਨੌਜਵਾਨ ਤੋਂ ਸੁਣੋ ਸੱਚਾਈ

ਸੂਤਰਾਂ ਮੁਤਾਬਕ ਵਿਧਾਇਕਾਂ ਨੇ ਹਮਲਾਵਰਾਂ ਦੀ ਗੱਡੀ ਦਾ ਨੰਬਰ ਵੀ ਪੁਲਿਸ ਨੂੰ ਦੇ ਦਿੱਤਾ ਹੈ। ਪੁਲਿਸ ਚੌਕੀਮਾਨ ਦੇ ਇੰਚਾਰਜ ਅਨੁਸਾਰ ਇਸ ਸਬੰਧੀ ਸਾਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ।ਐੱਮ. ਐੱਲ.ਏ. ਸਰਬਜੀਤ ਕੌਰ ਮਾਣੂਕੇ ਨਾਲ ਮੋਬਾਇਲ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੋਬਾਇਲ ਬੰਦ ਸੀ।ਦੇਖਿਆ ਜਾ ਰਿਹਾ ਹੈ ਕਿ ਜਦੋਂ ਵਿਧਾਇਕ ਦੀ ਗੱਡੀ ‘ਤੇ ਹਮਲਾਵਰ ਵਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਗੱਡੀ ਵਿਚ ਵਿਧਾਇਕ ਦੇ ਵਰਕਰਾਂ ਤੋਂ ਇਲਾਵਾ ਗੰਨਮੈਨ ਵੀ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button