ਮੁਖ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਲਾਈਵ ‘ਤੇ ਖੁਲਾਸਾ ਕੀਤਾ ਹੈ ਕਿ ਬਟਾਲਾ ਤੋਂ MLA ਅਮਨਸ਼ੇਰ ਸਿੰਘ ਸ਼ੈਰੀ ਕਲਸੀ ਕਿਵੇਂ 2 ਦੇ ਪੇਪਰ ਦੇ ਰਿਹਾ ਸੀ ਪਰ ਸੈਂਟਰ ਵਿੱਚ ਖੁਦ ਹਾਜਰ ਨਹੀਂ ਸੀ। ਇਸਦਾ ਭਾਵ ਇਹ ਹੈ ਕਿ ਉਸਦੀ ਜਗ੍ਹਾ ਕੋਈ ਹੋਰ ਉਸਦੀ ਪਰਾਕਸੀ ਲਗਾ ਰਿਹਾ ਸੀ ਮਤਲਬ ਪੇਪਰ ਦੇ ਰਿਹਾ ਸੀ।ਜਿਸ ਤੋਂ ਬਾਅਦ ਸ਼ੈਰੀ ਕਲਸੀ ਨੇ ਫਿਰ ਲਾਇਵ ਹੋ ਕੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਸਨੇ ਤਾਂ 2 ਕੀਤੀ ਹੋਈ ਹੈ ਤੇ ਫਿਰ ਉਹ ਪੇਪਰ ਕਿਉਂ ਦੇਣ ਜਾਵੇ।ਇਸ ਮਗਰੋਂ ਆਰ.ਟੀ.ਆਈ ਕਾਰਕੁੰਨ ਮਾਨਿਕ ਗੋਇਲ ਵੱਲੋਂ ਇਸ ਸੱਚ ਨੂੰ ਜਦੋਂ ਉਜਾਗਰ ਕਰਨ ਲਈ ਸ਼ੈਲੀ ਦੇ ‘ਝੂਠ’ ਦਾ ਪਿਟਾਰਾ ਫਰੋਲਿਆ ਗਿਆ, ਭਾਵ ਜਦੋਂ ਵਿਧਾਇਕ ਦੇ ਵਿਧਾਨ ਸਭਾ ਦਾ ਐਫੀਡੈਵਿਟ ਖੋਲ ਕੇ ਦੇਖਿਆ ਗਿਆ ਤਾਂ ਉਸ ਵਿੱਚ 2 ਨਹੀਂ ਮਹਿਜ਼ ਦਸਵੀਂ ਲਿਖਿਆ ਮਿਲਿਆ। ਜਿਸਦੀ ਜਾਣਕਾਰੀ ਗੋਇਲ ਵੱਲੋਂ ਉਨ੍ਹਾਂ ਦੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝੀ ਕੀਤੀ ਗਈ ਹੈ।ਉਨ੍ਹਾਂ ਆਪਣੀ ਪੋਸਟ ‘ਚ ਲਿਖਿਆ, “ਸ਼ੈਰੀ ਕਲਸੀ ਦਾ ਝੂਠ ਸਾਫ ਫੜਿਆ ਗਿਆ। ਸ਼ੈਰੀ ਕਲਸੀ ਦਾ ਨਾਂ 2 ਦੇ ਪੇਪਰ ਦੇਣ ਵਾਲੀ ਅੱਜ ਦੀ ਰੋਲ ਨੰਬਰ ਸ਼ੀਟ ਵਿੱਚ ਵੀ ਹੈ। ਇਹੋਜੇ ਨਮੂਨੇ ਵਿਧਾਇਕ ਨੇ ‘ਆਪ’ ਦੇ। ਇੱਕ ਤੇ ਹੈ ਅਨਪੜ੍ਹ, ਦੂਜਾ ਚੋਰੀ ਫੇਰ ਗੱਪ ਮਾਰ ਕੇ ਸੀਨਾ ਜੋਰੀ।” ਕਾਫ਼ੀ ਸਖ਼ਤ ਸ਼ਬਦਾਂ ‘ਚ ਕਾਰਕੁੰਨ ਵੱਲੋਂ ‘ਆਪ’ ਵਿਧਾਇਕ ਦੀ ਨਖੇਦੀ ਕੀਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.