Press ReleasePunjabTop News

ਅੰਮ੍ਰਿਤਸਰ NRI ‘ਤੇ ਹਮਲਾ ਮਾਮਲਾ: ਸਪੈਸ਼ਲ ਡੀਜੀਪੀ ਰਜਿੰਦਰ ਢੋਕੇ ਪੀੜਤ ਦੇ ਘਰ ਪੁੱਜੇ, ਕਿਹਾ ਹਮਲਾਵਰਾਂ ਦੀ ਹੋਈ ਪਛਾਣ 

ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ 

ਅੰਮ੍ਰਿਤਸਰ, 24 ਅਗਸਤ 2024 – ਅੱਜ ਤੜਕਸਾਰ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿੱਚ ਇੱਕ ਐਨਆਰਆਈ ਦੇ ਘਰ ਵਿੱਚ ਦਾਖਲ ਹੋ ਕੇ ਉਸ ਤੇ ਚਲਾਈਆਂ ਗੋਲੀਆਂ  ਦੇ ਮਾਮਲੇ ਵਿੱਚ ਸਪੈਸ਼ਲ ਡੀਜੀਪੀ ਰਜਿੰਦਰ ਢੋਕੇ ਪੀੜਤ ਦੇ ਘਰ ਪੁੱਜੇ।

ਮੁਲਾਕਾਤ ਕਰਨ ਤੋਂ ਬਾਅਦ ਸਪੈਸ਼ਲ ਡੀਜੇਪੀ ਰਜਿੰਦਰ ਢੋਕੇ ਦੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਹਮਲਾਵਾਰ ਸੀ ਉਹਨਾਂ ਦੀ ਪਹਿਚਾਣ ਹੋ ਚੁੱਕੀ ਹੋਈ ਹੈ। ਦੋਵਾਂ ਨੌਜਵਾਨਾਂ ਦਾ ਕ੍ਰਿਮੀਨਲ ਬੈਕਗਰਾਊਂਡ ਹੈ ਇੱਕ ਦੇ ਖਿਲਾਫ 10 ਪਰਚੇ ਦਰਜ ਹਨ ਅਤੇ ਦੂਜੇ ਦੇ ਖਿਲਾਫ ਪੰਜ ਪਰਚੇ ਦਰਜ ਹਨ। ਇੱਕ ਨੌਜਵਾਨ ਜਲੰਧਰ ਦਾ ਅਤੇ ਦੂਜਾ ਕਪੂਰਥਲੇ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਅੰਮ੍ਰਿਤਸਰ ਪੁਲਿਸ ਦੇ ਵੱਲੋਂ ਪਹਿਲਾਂ ਇਸ ਮਾਮਲੇ ਦੇ ਵਿੱਚ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਅੱਜ ਸਵੇਰੇ ਤੜਕ ਸਾਰ ਪਿੰਡ ਦਬੁਰਜੀ ਦੇ ਐਨਆਰਆਈ ਪਰਿਵਾਰ ਸੁਖਚੈਨ ਸਿੰਘ ਦੇ ਘਰ ਦੋ ਨੌਜਵਾਨ ਦਾਖਲ ਹੋਏ ਤੇ ਉਹਨਾਂ ਨੇ ਉਹਨਾਂ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਜਿਸ ਦੇ ਚਲਦੇ ਸੁਖਚੈਨ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਤੇ ਉਸ ਨੂੰ ਇਲਾਜ ਦੇ ਲਈ ਨਿਜੀ ਹਸਪਤਾਲ ਵੀ ਦਾਖਿਲ ਕਰਵਾਇਆ ਗਿਆ।

ਇਸ ਹਮਲੇ ਨੂੰ ਲੈ ਕੇ ਪੰਜਾਬ ਭਰ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋ ਇਸ ਦੇ ਖਿਲਾਫ ਐਕਸ਼ਨ ਲੈਂਦੇ ਹੋਏ ਤੁਰੰਤ ਕਾਰਵਾਈ ਕਰਨ ਦੀ ਆਦੇਸ਼ ਜਾਰੀ ਕਰ ਦਿੱਤੇ ਗਏ ਸਨ। ਜਿਸ ਦੇ ਚਲਦੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਪੁਲਿਸ ਕਮਿਸ਼ਨਰ ਤੇ ਡੀਜੀਪੀ ਨੂੰ ਇਸ ਬਾਰੇ ਆਦੇਸ਼ ਜਾਰੀ ਕੀਤੇ ਸਨ। ਉੱਥੇ ਹੀ ਇਸ ਘਟਨਾ ਨੂੰ ਲੈ ਕੇ  ਸਪੈਸ਼ਲ ਡੀਜੀਪੀ ਰਜਿੰਦਰ ਢੋਕੇ ਐਨਆਰਆਈ ਪੀੜਿਤ ਪਰਿਵਾਰ ਦੇ ਘਰ ਪੁੱਜੇ ਤੇ ਉਹਨਾਂ ਨਾਲ ਹੌਸਲਾ ਅਫ਼ਜ਼ਾਈ ਕੀਤੀ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੇ ਬਾਰੇ ਭਰੋਸਾ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button