ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਇਕ ਯੂਟਿਊਬਰ ਨੂੰ ਸਸਤੇ ਹੋਟਲ ਦੀ ਆਫਰ ਕਰਨ ਦੇ ਨਾਲ-ਨਾਲ ਖੂਬਸੂਰਤ ਲੜਕੀ ਦੇਣ ਦੇ ਦੋਸ਼ ਵਿਚ ਪੁਲਿਸ ਨੇ ਦਲਾਲ ਗ੍ਰਿਫਤਾਰ ਕਰ ਲਿਆ ਹੈ। ਦੋਸ਼ ਹੈ ਕਿ ਉਕਤ ਨੌਜਵਾਨ ਕੁਝ ਹੋਟਲਾਂ ‘ਚ ਲੜਕੀਆਂ ਸਪਲਾਈ ਕਰਨ ਦਾ ਧੰਦਾ ਕਰਦਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਤੋਂ ਪੁੱਛਗਿੱਛ ਹੋ ਰਹੀ ਹੈ ਕਿ ਉਹ ਕਿਹੜੇ-ਕਿਹੜੇ ਹੋਟਲਾਂ ਵਿਚ ਲੜਕੀਆਂ ਭੇਜਣ ਦਾ ਧੰਦਾ ਕਰਦਾ ਹੈ।ਮੁਲਜ਼ਮ ‘ਤੇ ਥਾਣਾ ਬੀ ਡਵੀਜ਼ਨ ਵਿਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੇ ਮੰਨਿਆ ਹੈ ਕਿ ਉਹ ਲੱਕੜ ਮੰਡੀ ਨੇੜੇ ਇਕ ਹੋਟਲ ਵਿਚ ਲੜਕੀਆਂ ਸਪਲਾਈ ਕਰਦਾ ਹੈ। ਕੁਝ ਦਿਨ ਪਹਿਲਾਂ ਇਕ ਯੂ ਟਿਊਬਰ ਗੁਰੂ ਨਗਰੀ ਮੱਥਾ ਟੇਕਣ ਲਈ ਰੇਲਵੇ ਸਟੇਸ਼ਨ ‘ਤੇ ਉਤਰਿਆ।ਉੱਥੇ ਇਕ ਨੌਜਵਾਨ ਉਸਨੂੰ ਘੇਰ ਲੈਂਦਾ ਹੈ ਅਤੇ ਉਕਤ ਗੱਲਾਂ ਕਰਦਾ ਹੈ। ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ। ਯੂਟਿਊਬਰ ਨੇ ਇਸ ਘਟਨਾ ਦੀ ਵੀਡੀਓ ਇੰਟਰਨੈੱਟ ‘ਤੇ ਪਾ ਦਿੱਤੀ ਹੈ। ਇਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਵੀ ਇਸ ਘਟਨਾ ‘ਤੇ ਇਤਰਾਜ਼ ਜਤਾਇਆ ਅਤੇ ਪੁਲਿਸ ਨੂੰ ਸ਼ਿਕਾਇਤ ਕਰਕੇ ਸਖਤ ਐਕਸ਼ਨ ਦੀ ਕਾਰਵਾਈ ਦੀ ਮੰਗ ਕੀਤੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.