ਅੰਮ੍ਰਿਤਪਾਲ ਸਿੰਘ ’ਤੇ ਕਾਰਵਾਈ ਦੇ ਵਿਰੋਧ ’ਚ ਵਾਈਪੀਐਸ ਚੌਕ ’ਤੇ ਧਰਨੇ ’ਤੇ ਬੈਠੇ ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਨਿਹੰਗਾਂ ਨੇ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਉਨ੍ਹਾਂ ਗੁਰਦੁਆਰਾ ਸਿੰਘ ਸ਼ਹੀਦਾਂ ਵੱਲ ਮਾਰਚ ਕੀਤਾ ਅਤੇ ਏਅਰਪੋਰਟ ਰੋਡ ’ਤੇ ਜਾਮ ਲਾ ਦਿੱਤਾ। ਇਸ ਤੋਂ ਬਾਅਦ ਦੇਰ ਰਾਤ 2.30 ਵਜੇ ਵਨ ਵੇ ਰੋਡ ਖੋਲ੍ਹਿਆ ਗਿਆ। ਸੂਤਰਾਂ ਅਨੁਸਾਰ ਕੌਮੀ ਇਨਸਾਫ਼ ਮੋਰਚਾ ਦੇ ਮੈਂਬਰ ਵਾਈਪੀਐਸ ਚੌਕ ਵੱਲ ਵਾਪਸ ਚਲੇ ਗਏ ਪਰ ਅੰਮ੍ਰਿਤਪਾਲ ਦੇ ਸਮਰਥਕ ਏਅਰਪੋਰਟ ਰੋਡ ’ਤੇ ਬੈਠੇ ਰਹੇ। ਦੂਜੇ ਪਾਸੇ ਐਤਵਾਰ ਸਵੇਰੇ ਏਅਰਪੋਰਟ ਰੋਡ ਨੂੰ ਇੱਕ ਵਾਰ ਫਿਰ ਜਾਮ ਕਰ ਦਿੱਤਾ ਗਿਆ। ਬੰਦੀ ਸਿੱਖਾਂ ਦੀ ਰਿਹਾਈ ਲਈ ਵਾਈਪੀਐਸ ਚੌਕ ਵਿਖੇ 7 ਜਨਵਰੀ ਤੋਂ ਧਰਨਾਕਾਰੀ ਧਰਨੇ ’ਤੇ ਬੈਠੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.