SportsTop News

ਅਰਜਨਟੀਨਾ ਨੇ ਹਰਾਇਆ ਨੀਦਰਲੈਂਡ, ਸੈਮੀਫਾਈਨਲ ਚ ਪਹੁੰਚਿਆ

ਲੁਸੇਲ ਸਟੇਡੀਅਮ ‘ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਦੂਸਰੇ ਕੁਆਰਟਰ ਫਾਈਨਲ ‘ਚ ਅਰਜਨਟੀਨਾ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ ‘ਚ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਨਿਰਧਾਰਿਤ ਸਮੇਂ ‘ਚ 2-2 ਦੀ ਬਰਾਬਰੀ ਦੇ ਬਾਅਦ ਵਾਧੂ ਸਮੇਂ ‘ਚ ਵੀ ਕੋਈ ਟੀਮ ਗੋਲ ਨਹੀਂ ਕਰ ਸਕੀ ਅਤੇ ਮੈਚ ਦਾ ਫ਼ੈਸਲਾ ਪੈਨਲਟੀ ਸ਼ੂਟਆਊਟ ਨਾਲ ਹੋਇਆ। ਅਰਜਨਟੀਨਾ ਨੇ 4-3 ਨਾਲ ਮੁਕਾਬਲਾ ਆਪਣੇ ਨਾਂਅ ਕੀਤਾ। ਅੱਠ ਸਾਲ ਪਹਿਲਾਂ ਵੀ ਵਿਸ਼ਵ ਕੱਪ ‘ਚ ਅਰਜਨਟੀਨਾ ਨੇ ਹੀ ਨੀਦਰਲੈਂਡ ਨੂੰ ਬਾਹਰ ਕੀਤਾ ਸੀ। ਉਸ ਸਮੇਂ ਵੀ ਸੈਮੀਫਾਈਨਲ ‘ਚ ਮੈਸੀ ਦੀ ਟੀਮ ਪੈਨਲਟੀ ਸ਼ੂਟਆਊਟ ਨਾਲ ਹੀ ਜਿੱਤੀ ਸੀ। ਅੱਜ ਅਰਜਨਟੀਨਾ ਵਲੋਂ ਪਹਿਲਾ ਗੋਲ ਮੈਚ ਦੇ 35ਵੇਂ ਮਿੰਟ ‘ਚ ਮੋਲੀਨਾ ਨੇ ਮੈਸੀ ਦੇ ਸ਼ਾਨਦਾਰ ਪਾਸ ‘ਤੇ ਕੀਤਾ। ਦੂਸਰਾ ਗੋਲ ਕਪਤਾਨ ਲਿਓਨ ਮੈਸੀ ਨੇ ਮੈਚ ਦੇ 73ਵੇਂ ਮਿੰਟ ‘ਚ ਪੈਨਲਟੀ ਦੌਰਾਨ ਕੀਤਾ। ਜਿਸ ਦੇ ਨਾਲ ਹੀ ਮੈਸੀ ਨੇ ਵਿਸ਼ਵ ਕੱਪ ਇਤਿਹਾਸ ‘ਚ ਆਪਣਾ 10ਵਾਂ ਗੋਲ ਕੀਤਾ। ਨੀਦਰਲੈਂਡ ਦੇ ਵਾਓਟ ਵੇਗਹੋਰਸਟ ਨੇ ਇੰਜਰੀ ਟਾਈਮ (90+10ਵੇਂ ਮਿੰਟ) ਦੇ ਆਖ਼ਰੀ ਮਿੰਟ ‘ਚ ਗੋਲ ਕਰਕੇ ਮੈਚ ਨੂੰ 2-2 ਨਾਲ ਬਰਾਬਰੀ ‘ਤੇ ਕਰ ਦਿੱਤਾ। ਨੀਦਰਲੈਂਡ ਲਈ ਪਹਿਲਾ ਗੋਲ ਵਾਓਟ ਨੇ 83ਵੇਂ ਮਿੰਟ ‘ਚ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button