ਅਟਲ ਬਿਹਾਰੀ ਵਾਜਪੇਈ : ਸੁਸ਼ਾਸਨ ਦੇ ਸਮਾਨਾਰਥੀ
ਸੁਸ਼ਾਸ਼ਨ ਅਜਿਹੀ ਧਰੋਹਰ ਹੈ ਜਿਸ ਨੂੰ ਭਾਰਤ ਦੇ ਪ੍ਰਾਚੀਨ ਸੱਭਿਆਚਾਰ ਅਤੇ ਲੋਕਾਚਾਰ ਨਾਲ ਆਤਮਸਾਤ ਕੀਤਾ ਗਿਆ ਹੈ। ਬੁੱਧ ਧਰਮ ਦੇ ਗਣ ਸੰਘ, ਭਗਵਾਨ ਬਾਸਵੇਸ਼ਵਕਰ ਦੁਆਰਾ 11ਵੀਂ ਸ਼ਤਾਬਦੀ ਈਸਵੀ ਵਿੱਚ ਸਥਾਪਿਤ ਅਨੁਭਵ ਮੰਡਪ, ਚਾਣਕਯ ਦੇ ਅਰਥਸ਼ਾਸਤਰ, ਸਿੰਧੂ ਘਾਟੀ ਸੱਭਿਅਤਾ ਦੇ ਦੌਰਾਨ ਨਗਰ ਯੋਜਨਾ, ਮੌਰਯ ਸਮਰਾਟ ਅਸ਼ੋਕ ਦੀ ਧਰੋਹਰ ਦੇ ਅਤੇ ਹੋਰ ਮਾਧਿਅਮਾਂ ਤੋਂ ਪੁਨਰ-ਸੰਚਿਤ ਲੋਕਤਾਂਤਰਿਕ ਕਦਰਾਂ-ਕੀਮਤਾਂ ਬਿਹਤਰ ਸੁਸ਼ਾਸਨ ਲਈ ਵਿਰਾਸਤ ਵਿੱਚ ਮਿਲੇ ਗਿਆਨ ਭੰਡਾਰ ਹਨ। ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਜਯੰਤੀ ਨੂੰ ਮਨਾਉਣ ਲਈ ਸੁਸ਼ਾਸਨ ਦਿਵਸ ਦੇ ਅਵਸਰ ‘ਤੇ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸੁਤੰਤਰ ਭਾਰਤ ਵਿੱਚ ਬਿਹਤਰੀਨ ਸੁਸ਼ਾਸਨ ਉਪਾਵਾਂ ਨੂੰ ਸੰਸਥਾਗਤ ਬਣਾਉਣ ਵਿੱਚ ਉਨ੍ਹਾਂ ਦੀ ਅਸਾਧਾਰਣ ਭੂਮਿਕਾ ‘ਤੇ ਚਾਨਣਾ ਪਾਈਏ ਅਤੇ ਉਸ ਨੂੰ ਅੱਜ ਦੇ ਸੰਦਰਭ ਵਿੱਚ ਗ੍ਰਹਿਣ ਕਰੀਏ।
ਸੁਤੰਤਰਤਾ ਦੇ ਬਾਅਦ, ਸੁਸ਼ਾਸਨ ਦਾ ਮੁੱਦਾ ਸ਼ਾਸਨ ਸਬੰਧੀ ਸੁਧਾਰਾਂ ਦਾ ਕੇਂਦਰ ਬਿੰਦੂ ਰਿਹਾ, ਪਰੰਤੂ ਅਜਿਹਾ ਕੇਵਲ ਗੱਲਬਾਤ ਦੇ ਪੱਧਰ ‘ਤੇ ਹੀ ਹੁੰਦਾ ਰਿਹਾ। ਸੰਵਿਧਾਨ ਸਭਾ ਦੇ ਵਾਦ-ਵਿਵਾਦ ਵਿੱਚ ਜਾਂ ਯੋਜਨਾ ਕਮਿਸ਼ਨ ਜਿਹੀਆਂ ਸੰਸਥਾਵਾਂ ਵਿੱਚ, ਵਿਧੀਵਤ ਤੌਰ ‘ਤੇ ਤਿਆਰ ਕੀਤੀ ਗਈ ਨੀਤੀ ਪਰਿਚਰਚਾ ਕੇਵਲ ਕਾਗਜ਼ਾਂ ਵਿੱਚ ਹੀ ਸਿਮਟੀ ਰਹੀ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਕਾਰਗਰ ਉਪਾਅ ਨਹੀਂ ਕੀਤੇ ਜਾ ਸਕੇ। ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਦੂਰਦਰਸ਼ੀ ਅਗਵਾਈ ਅਤੇ ਰਾਜਨੀਤਕ ਕੌਸ਼ਲ ਦੇ ਨਾਲ, ਸਾਡਾ ਦੇਸ਼ ਇਤਿਹਾਸਿਕ ਸੁਸ਼ਾਸਨ ਪ੍ਰਯਤਨਾਂ ਦਾ ਸਾਖੀ ਬਣਿਆ ਜਿਨ੍ਹਾਂ ਨਾਲ ਜਨਤਾ ਦੇ ਜੀਵਨ ਵਿੱਚ ਸਮ੍ਰਿੱਧੀ ਆਈ। ਲੋਕ ਸਭਾ ਦੇ ਮੈਂਬਰ ਦੇ ਰੂਪ ਵਿੱਚ ਦਸ ਕਾਰਜਕਾਲ ਅਤੇ ਰਾਜ ਸਭਾ ਦੇ ਮੈਂਬਰ ਦੇ ਰੂਪ ਵਿੱਚ ਦੋ ਕਾਰਜਕਾਲ ਪੂਰੇ ਕਰਨ ਵਾਲੇ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਸਾਂਸਦ ਦੇ ਰੂਪ ਵਿੱਚ ਆਪਣੇ ਕਾਰਜਕਾਲ ਦੇ ਦੌਰਾਨ ਸੁਸ਼ਾਸਨ ਦੀਆਂ ਬਰੀਕੀਆਂ ‘ਤੇ ਚਾਨਣਾ ਪਾਇਆ। ਵਿਰੋਧੀ ਧਿਰ ਦੇ ਨਾਤੇ ਦੇ ਤੌਰ ‘ਤੇ ਉਨ੍ਹਾਂ ਦੀਆਂ ਤਰਕਸੰਗਤ ਦਲੀਲਾਂ ਅਤੇ ਰਚਨਾਤਮਕ ਸਮਾਲੋਚਨਾਵਾਂ ਵਿੱਚ ਕਲਿਆਣ- ਕੇਂਦ੍ਰਿਤ ਸੁਸ਼ਾਸਨ ਤੰਤਰ ਦੇ ਲਈ ਪ੍ਰੇਰਿਤ ਕਰਨ ਦਾ ਬਲ ਸੀ।
ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਦੇ ਕਾਰਜਕਾਲ ਦੌਰਾਨ, ਉਨ੍ਹਾਂ ਦੀਆਂ ਲੇਕ ਮੁਖੀ ਪਹਿਲਾਂ ਨਵੇਂ ਭਾਰਤ ਦੇ ਨਿਰਮਾਣ ਵਿੱਚ ਮੀਲ ਦਾ ਪੱਥਰ ਸਾਬਿਤ ਹੋਈਆਂ। ਉਨ੍ਹਾਂ ਦੇ ਦੁਆਰਾ ਕਿਸਾਨਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਦੇ ਲਈ ਸ਼ੁਰੂ ਕੀਤੇ ਗਏ ਕਿਸਾਨ ਕ੍ਰੈਡਿਟ ਕਾਰਡ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਸਵਰਣਿਮ ਚਤੁਰਭੁਜ ਯੋਜਨਾ ਦੇ ਦੁਆਰਾ ਇਨਫ੍ਰਾਸਟ੍ਰਕਚਰਲ ਬੂਸਟ, ਨਦੀਆਂ ਨੂੰ ਆਪਸ ਵਿੱਚ ਜੋੜਨ ਤੇ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ ਦੇ ਪ੍ਰੋਗਰਾਮ ਦੀ ਅਵਧਾਰਨਾ ਤਿਆਰ ਕਰਨਾ, ਸਰਬ ਸਿੱਖਿਆ ਅਭਿਯਾਨ ਦੇ ਮਾਧਿਅਮ ਨਾਲ ਅਕਾਦਮਿਕ ਸੁਧਾਰ, ਵੱਖਰੇ ਜਨਜਾਤੀ ਮਾਮਲੇ ਮੰਤਰਾਲੇ ਦਾ ਗਠਨ ਆਦਿ ਅਜਿਹੇ ਕੁਝ ਉਪਾਅ ਹਨ ਜਿਨ੍ਹਾਂ ਨੇ ਸਮਾਜ ਦੇ ਹਰੇਕ ਵਰਗ ਨੂੰ ਪ੍ਰਭਾਵਿਤ ਕੀਤਾ। ਦ ਕੁਆਸੀ-ਜੁਡੀਸ਼ੀਅਲ ਸੈਂਟਰਲ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਅਤੇ ਬਿਜਲੀ ਖੇਤਰ ਵਿੱਚ ਵਰ੍ਹਿਆਂ ਪੁਰਾਣੇ ਬਿਜਲੀ ਐਕਟ ਵਿੱਚ ਸੰਸ਼ੋਧਨ ਕੀਤਾ ਗਿਆ ਤਾਕਿ ਰੈਗੂਲੇਟਰੀ ਫ੍ਰੇਮਵਰਕ ਵਿੱਚ ਸੁਧਾਰ ਕੀਤਾ ਜਾ ਸਕੇ।
ਮਈ, 1988 ਵਿੱਚ, ਪੋਖਰਣ, ਰਾਜਸਥਾਨ ਵਿੱਚ ਉਨ੍ਹਾਂ ਦੀ ਰਾਸ਼ਟਰੀ ਸ਼ਾਸਨ ਕਾਰਜਸੂਚੀ ਦੇ ਹਿੱਸੇ ਦੇ ਰੂਪ ਵਿੱਚ ਕੀਤੇ ਗਏ ਪਰਮਾਣੂ ਪਰੀਖਣਾਂ ਦੇ ਕਾਰਨ ਭਾਰਤ ਦਾ ਨਾਮ ਪਰਮਾਣੂ ਸ਼ਕਤੀ ਸੰਪੰਨ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ। ਕਸ਼ਮੀਰ ਦੀ ਜਟਿਲ ਸਮੱਸਿਆ ਦਾ ਸਮਾਧਾਨ ਕਰਨ ਦੇ ਲਈ ਵਾਜਪੇਈ ਜੀ ਦੇ ਮਾਨਵਤਾ, ਸ਼ਾਂਤੀ ਅਤੇ ਕਸ਼ਮੀਰ ਲੋਕਾਂ ਦੇ ਆਤਮਸਨਮਾਨ ਨੂੰ ਕਾਇਮ ਰੱਖਣ ਲਈ ਪ੍ਰਸਿੱਧ ਸਿਧਾਂਤ ‘ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ‘ ਵਿੱਚ ਉਨ੍ਹਾਂ ਦੀ ਮਕਬੂਲ ਬੌਧਿਕਤਾ ਪ੍ਰਤੀਬਿੰਬਤ ਹੁੰਦੀ ਹੈ। ਵਿਦੇਸ਼ ਨੀਤੀ ਨਾਲ ਸਬੰਧਿਤ ਉਨ੍ਹਾਂ ਦੇ ਇਹ ਵਿਚਾਰ ਕਿ ‘ਤੁਸੀਂ ਮਿੱਤਰ ਬਦਲ ਸਕਦੇ ਹੋ, ਗੁਆਂਢੀ ਨਹੀਂ’, ਸਾਰੇ ਮੰਚਾਂ ‘ਤੇ ਭਾਗੀਦਾਰੀ ਦਾ ਨਿਰੰਤਰ ਸਰੋਤ ਰਹੇ ਹਨ। ਮਾਂ ਭਾਰਤੀ ਦੀ ਰੱਖਿਆ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਸਾਡੇ ਵੀਰ ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਣ ਦਾ ਫ਼ੈਸਲਾ ਵੀ ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ ਦੁਆਰਾ ਕੀਤਾ ਗਿਆ ਤਾਕਿ ਮਾਂਭੂਮੀ ਦੀ ਰੱਖਿਆ ਵਿੱਚ ਆਪਣਾ ਬਲੀਦਾਨ ਦੇਣ ਵਾਲੇ ਸ਼ਹੀਦਾਂ ਦਾ ਅੰਤਿਸ ਸੰਸਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਸਨਮਾਨਪੂਰਬਕ ਤਰੀਕੇ ਨਾਲ ਕੀਤਾ ਜਾ ਸਕੇ।
ਅਟਲ ਜੀ, ਆਪਸੀ ਤਾਲਮੇਲ ਵਿੱਚ ਵਿਸ਼ਵਾਸ ਰੱਖਣ ਵਾਲੇ ਯਥਾਰਥਵਾਦੀ ਰਾਜਨੇਤਾ ਸਨ ਅਤੇ ਇਹ ਤੱਥ ਇਸ ਗੱਲ ਤੋਂ ਪ੍ਰਗਟ ਹੁੰਦਾ ਹੈ ਕਿ ਸੰਨ 2000 ਵਿੱਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਬਿਹਾਰ ਰਾਜਾਂ ਵਿੱਚੋਂ ਸ਼ਾਂਤੀਪੂਰਨ ਤੌਰ ‘ਤੇ ਕ੍ਰਮਵਾਰ ਛੱਤੀਸਗੜ੍ਹ, ਉੱਤਰਾਖੰਡ ਅਤੇ ਝਾਰਖੰਡ ਨਾਮਕ ਤਿੰਨ ਨਵੇਂ ਰਾਜਾਂ ਦੀ ਸਥਾਪਨਾ ਕੀਤੀ ਗਈ। ਇਹ ਸਰਕਾਰ ਨੂੰ ਜਨਤਾ ਦੇ ਨੇੜੇ ਲੈ ਜਾਕੇ ਸੁਸ਼ਾਸਨ ਸਥਾਪਿਤ ਕਰਨ ਦਾ ਇੱਕ ਸੁਵਿਚਾਰਿਤ ਪ੍ਰਯਤਨ ਸੀ। ਉਹ ਡਾ. ਬੀ ਆਰ ਅੰਬੇਡਕਰ ਦੇ ਵਿਚਾਰਾਂ ਦੀ ਭਵਿੱਖਮੁਖੀ ਅੰਤਦ੍ਰਿਸ਼ਟੀ ਤੋਂ ਬਹੁਤ ਪ੍ਰਭਾਵਿਤ ਸਨ। ਅਟਲ ਬਿਹਾਰੀ ਵਾਜਪੇਈ ਜੀ ਅਤੇ ਲਾਲ ਕ੍ਰਿਸ਼ਣ ਆਡਵਾਣੀ ਜੀ ਦੇ ਪ੍ਰਯਤਨ ਨਾਲ ਹੀ ਵੀ. ਪੀ. ਸਿੰਘ ਸਰਕਾਰ ਨੇ ਭਾਜਪਾ ਦੇ ਸਮਰਥਨ ਨਾਲ ਡਾ. ਭੀਮਰਾਓ ਅੰਬੇਡਕਰ ਨੂੰ 31 ਮਾਰਚ, 1990 ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ। ਅਟਲ ਬਿਹਾਰੀ ਵਾਜਪੇਈ ਜੀ ਦੀ ਇੱਛਾ ਅਨੁਸਾਰ ਦਿੱਲੀ ਸਥਿਤ 26 ਅਲੀਪੁਰ ਰੋਡ, ਜਿੱਥੇ ਸਿਰੋਹੀ, ਰਾਜਸਥਾਨ ਦੇ ਮਹਾਰਾਜਾ ਨੇ ਡਾ. ਅੰਬੇਡਕਰ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ (1951) ਦੇਣ ਦੇ ਬਾਅਦ ਰਹਿਣ ਦੇ ਲਈ ਸੱਦਾ ਦਿੱਤਾ ਸੀ, ਨੂੰ ਮਿਊਜ਼ੀਅਮ ਦੇ ਤੌਰ ‘ਤੇ ਵਿਕਸਿਤ ਕਰਨ ਦੀ ਯੋਜਨਾ ਬਣਾਈ ਗਈ ਜਿਸ ਨਾਲ ਲੋਕਾਂ ਨੂੰ ਸਮਾਜਿਕ ਸਮਤਾ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ।
ਡਾ. ਅੰਬੇਡਕਰ ਨੇ ਇਸੇ ਥਾਂ ‘ਤੇ ਆਪਣਾ ਅੰਤਿਮ ਸਾਹ ਲਿਆ ਸੀ। ਸ਼ਹਿਰੀ ਵਿਕਾਸ ਮੰਤਰਾਲੇ ਦੁਆਰਾ ਵਾਜਪੇਈ ਜੀ ਦੀ ਦੇਖਰੇਖ ਵਿੱਚ 14 ਅਕਤੂਬਰ, 2003 ਨੂੰ ਨਿਜੀ ਸੰਪਤੀ ਦੇ ਤਬਾਦਲਾ ਸਨਦ ‘ਤੇ ਦਸਤਖ਼ਤ ਕੀਤੇ ਗਏ ਅਤੇ ਦਸੰਬਰ, 2003 ਵਿੱਚ ਵਿਕਾਸ ਕਾਰਜ ਸ਼ੁਰੂ ਕੀਤਾ ਗਿਆ। ਬਾਅਦ ਵਿੱਚ ਯੂਪੀਏ ਦੇ ਕਾਰਜਕਾਲ ਦੇ ਦੌਰਾਨ ਇਸ ਪ੍ਰੋਜੈਕਟ ਨੂੰ ਰੋਕ ਦਿੱਤਾ ਗਿਆ। ਮੋਦੀ ਸਰਕਾਰ ਨੇ ਇਸ ਨੂੰ 100 ਕਰੋੜ ਰੁਪਏ ਦੀ ਲਾਗਤ ‘ਤੇ ਡਾ. ਅੰਬੇਡਕਰ ਰਾਸ਼ਟਰੀ ਸਮਾਰਕ ਦੇ ਰੂਪ ਵਿੱਚ ਵਿਕਸਿਤ ਕੀਤਾ ਅਤੇ 13 ਅਪ੍ਰੈਲ, 2018 ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਅਟਲ ਬਿਹਾਰੀ ਵਾਜਪੇਈ ਨੇ 21ਵੀਂ ਸ਼ਤਾਬਦੀ ਦੇ ਸ਼ੁਰੂ ਹੁੰਦੇ ਹੀ ਕਈ ਪਹਿਲਾਂ ਦੇ ਨਾਲ ਸੁਸ਼ਾਸਨ ਅਭਿਯਾਨ ਨੂੰ ਸ਼ੁਰੂ ਕਰ ਦਿੱਤਾ ਸੀ। ਹੁਣ ਇਸ ਅਭਿਯਾਨ ਨੂੰ ਅੱਗੇ ਵਧਾਉਣ ਦੀ ਪ੍ਰਤੀਬੱਧਤਾ ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰਨ ਤੇ ਨਵੇਂ ਭਾਰਤ (ਨਿਊ ਇੰਡੀਆ) ਨੂੰ 21ਵੀਂ ਸ਼ਤਾਬਦੀ ਦਾ ਆਲਮੀ ਨੇਤਾ ਬਣਾਉਣ ਦੇ ਲਈ ਇਸ ਨੂੰ ਤੇਜ਼ ਗਤੀ ਦੇ ਨਾਲ ਅੱਗੇ ਵਧਾਇਆ ਹੈ। ਡੀਬੀਟੀ, ਜੇਏਐੱਮ ਟ੍ਰਿਨਿਟੀ, ਫੇਸਲੈੱਸ ਟੈਕਸੇਸ਼ਨ ਜਿਹੀ ਟੈਕਨੋਲੋਜੀ ਯੁਕਤੀਆਂ ਅਤੇ ਇਨ੍ਹਾਂ ਦੇ ਵਾਂਗ ਕਈ ਕਾਰਜ ਯੋਜਨਾਵਾਂ ਨੂੰ ਲਾਗੂ ਕਰਨ ਨਾਲ ਵਿਵੇਕਅਧੀਨ ਸੰਸਾਧਨਾਂ ਦੇ ਘੱਟ ਉਪਯੋਗ ਦੀ ਸੰਭਾਵਨਾ ਬਣੀ ਹੈ, ਜਿਸ ਦੇ ਨਤੀਜੇ ਸਦਕਾ ਅਜਿਹੀਆਂ ਸੰਸਥਾਵਾਂ ਵਿੱਚ ਲੋਕਾਂ ਦਾ ਵਿਸ਼ਵਾਸ ਵਧਿਆ ਹੈ।
ਜਿੱਥੇ ਕਿਸਾਨ ਕ੍ਰੈਡਿਟ ਕਾਰਡਾਂ ਦਾ ਦਾਇਰਾ ਵਧਿਆ ਹੈ ਉੱਥੇ ਹੀ ਖੇਤੀਬਾੜੀ ਨਾਲ ਸਬੰਧਿਤ ਕਾਰਜਕਲਾਪਾਂ ਦਾ ਨਿਗਮੀਕਰਣ ਹੋਇਆ ਹੈ। ਭਾਰਤਮਾਲਾ, ਸਾਗਰਮਾਲਾ, ਰਾਸ਼ਟਰੀ ਅਸਾਸੇ, ਨੈਸ਼ਨਲ ਅਸੈੱਟ ਮੌਨੇਟਾਈਜੇਸ਼ਨ ਪਾਈਪਲਾਈਨ, ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ ਅਤੇ ਪੀਐੱਮਜੀਐੱਸਵਾਈ ਫੇਜ਼-III ਦੇ ਐਕਸਟੈਂਸਨ ਦੇ ਕਾਰਨ ਨਿਰਮਾਣ ਖੇਤਰ ਨੂੰ ਬਹੁਤ ਹੁਲਾਰਾ ਮਿਲਿਆ ਹੈ। ਧਾਰਾ 370 ਅਰਥਾਤ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਸਮਾਪਤੀ ਦੇ ਨਤੀਜੇ ਸਦਕਾ ਜੰਮੂ ਅਤੇ ਕਸ਼ਮੀਰ ਵਿੱਚ ਪ੍ਰਭਾਵੀ ਅਤੇ ਦਕਸ਼ ਸੇਵਾਵਾਂ ਨਾਲ ਸਬੰਧਿਤ ਡਿਲਿਵਰੀ ਮੈਕੇਨਿਜ਼ਮ ਦੇ ਖੇਤਰ ਵਿੱਚ ਇੱਕ ਨਵੇਂ ਯੁਗ ਦਾ ਸੂਤਰਪਾਤ ਹੋਇਆ ਹੈ। ਹੁਣ ਹਰੇਕ ਵਰਗ ਦੇ ਲੋਕਾਂ ਨੂੰ ਵਿਕਾਸ ਕਾਰਜ ਸੂਚੀ ਦੇ ਦਾਇਰੇ ਵਿੱਚ ਲਿਆਂਦਾ ਜਾ ਰਿਹਾ ਹੈ। ‘ਸਰਕਾਰ ਦੀ ਨਿਊਨਤਮ ਭੂਮਿਕਾ ਅਤੇ ਸੁਸ਼ਾਸਨ ਦੀ ਅਧਿਕਤਮ ਮਾਤਰਾ’ (ਮਿਨੀਮਮ ਗਵਰਮੈਂਟ, ਮੈਕਸੀਮਮ ਗਵਰਨੈਂਸ) ਨਾਮਕ ਇਸ ਮੰਤਰ ਨਾਲ ਨਾਗਰਿਕਾਂ ਦੇ ਦਰਮਿਆਨ ਜੀਵਨ ਦੀ ਸਹਿਜ ਅਨੁਭੂਤੀ ਹੋਈ ਹੈ। ਸਬੰਧਿਤ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਤੇ ਵਪਾਰੀਆਂ, ਵਿਅਕਤੀਆਂ ਅਤੇ ਹੋਰ ਹਿਤਧਾਰਕਾਂ ‘ਤੇ ਅਨੁਪਾਲਨ ਦਾ ਭਾਰ ਘੱਟ ਕਰਨ ‘ਤੇ ਵਿਸ਼ੇਸ਼ ਧਿਆਨ ਦੇ ਕੇ ‘ਮਿਸ਼ਨ ਕਰਮਯੋਗੀ’ ਦੇ ਜ਼ਰੀਏ ਪ੍ਰਧਾਨ ਮੰਤਰੀ ਗਤੀਸ਼ਕਤੀ, ਪ੍ਰਗਤੀ ਸਮਰੱਥਾ ਨਿਰਮਾਣ ਜਿਹੀਆਂ ਪਹਿਲਾਂ ਸਮੇਤ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਦੇ ਦਰਮਿਆਨ ਬਿਹਤਰ ਤਾਲਮੇਲ ਦੇ ਦੁਆਰਾ ਸੁਸ਼ਾਸਨ ਸਬੰਧੀ ਰੁਕਾਵਟਾਂ ਦਾ ਨਿਰਾਕਰਣ ਬਿਹਤਰ ਸਰਵਿਸ ਡਿਲਿਵਰੀ ਸੁਨਿਸ਼ਚਿਤ ਕਰੇਗਾ।
ਜੀਐੱਸਟੀ, ਕਿਰਤ ਕੋਡਸ, ਦਿਵਾਲਾ ਅਤੇ ਬੈਂਕ੍ਰਪਸੀ ਕੋਡ, ਨਵੀਂ ਸਿੱਖਿਆ ਨੀਤੀ, ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪੀਐੱਮ ਕਿਸਾਨ ਅਤੇ ਟੈਕਸ ਸੰਬੰਧੀ ਵਿਵਾਦਾਂ ਦੇ ਨਿਰਵਿਘਨ ਸਮਾਧਾਨ ਕਾਰਜ ਕੁਝ ਅਜਿਹੇ ਹੋਰ ਪਹਿਲੂ ਹਨ ਜਿਨ੍ਹਾਂ ਨਾਲ ਪਾਰਦਰਸ਼ਤਾ, ਜਵਾਬਦੇਹੀ ਅਤੇ ਸੁਸ਼ਾਸਨ ਦੇ ਹੋਰ ਆਯਾਮ ਮਜ਼ਬੂਤ ਹੋ ਰਹੇ ਹਨ। ਇਹ ਅਜਿਹੇ ਕੀਤੇ ਗਏ ਉਪਾਵਾਂ ਦਾ ਹੀ ਪ੍ਰਮਾਣ ਹੈ ਕਿ ਅੱਜ ਭਾਰਤ ਸਹਿਜ ਕਾਰੋਬਾਰ ਸੰਚਾਲਨ ਦੇ ਖੇਤਰ ਵਿੱਚ ਵਰ੍ਹੇ 2015 ਵਿੱਚ 145 ਤੋਂ 79ਵੇਂ ਸਥਾਨ ‘ਤੇ ਅਤੇ ਵਰ੍ਹੇ 2020 ਵਿੱਚ 63ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸੇ ਪ੍ਰਕਾਰ ਭਾਰਤ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਵਰ੍ਹੇ 2015 ਵਿੱਚ 81ਵੇਂ ਸਥਾਨ ਤੋਂ ਵਰ੍ਹੇ 2021 ਵਿੱਚ 46ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਹਾਲ ਹੀ ਵਿੱਚ 8 ਦਸੰਬਰ ਨੂੰ ਕੇਂਦਰੀ ਮੰਤਰੀ ਪਰਿਸ਼ਦ ਦੁਆਰਾ ਕੇਨ-ਬੇਤਵਾ ਇੰਦਰ-ਲਿੰਕਿੰਗ ਪ੍ਰੋਜੈਕਟ ਨੂੰ ਪ੍ਰਵਾਨ ਕੀਤੇ ਜਾਣ ਨਾਲ ਇਹ ਪ੍ਰੋਜੈਕਟ ਵਧੇਰੇ ਜਲ ਵਾਲੇ ਤੋਂ ਸੋਕਾਗ੍ਰਸਤ ਅਤੇ ਅਲਪ ਜਲ ਮਾਤਰਾ ਵਾਲੇ ਖੇਤਰਾਂ ਵਿੱਚ ਜਲ ਪਹੁੰਚਾਉਣ ਵਾਲਾ ਪਹਿਲਾ ਪ੍ਰਮੁੱਖ ਕੇਂਦਰ ਸੰਚਾਲਿਤ ਪ੍ਰੋਜੈਕਟ ਬਣ ਗਿਆ ਹੈ, ਜਿਸ ਨਾਲ ਅਟਲ ਜੀ ਦਾ ਦੇਖਿਆ ਸੁਪਨਾ ਸਾਕਾਰ ਹੋ ਰਿਹਾ ਹੈ।
ਸਮਾਜ, ਵਿਗਿਆਨਕ ਅਤੇ ਟੈਕਨੋਲੋਜੀਕਲ ਵਿਕਾਸ ਨਾਲ ਜੁੜਿਆ ਹੋਇਆ ਹੈ। ਇਸੇ ਪ੍ਰਕਾਰ ਸੁਸ਼ਾਸਨ ਸਬੰਧੀ ਸੁਧਾਰਾਂ ਨੂੰ ਲਾਗੂ ਕਰਨ ਦੇ ਲਈ ਸਮਾਨਤਾ ਹੋਣੀ ਜ਼ਰੂਰੀ ਹੈ ਤਾਕਿ ਸਾਰੇ ਹਿਤਧਾਰਕਾਂ ਦੇ ਕਲਿਆਣ ਦੇ ਲਈ ਇਨ੍ਹਾਂ ਰਚਨਾਤਮਕ ਪਰਿਵਰਤਨਾਂ ਨੂੰ ਉਪਯੋਗ ਵਿੱਚ ਲਿਆਂਦਾ ਜਾ ਸਕੇ। ਮੋਦੀ ਸਰਕਾਰ ਦੁਆਰਾ ਸਮਾਂਬੱਧ ਢੰਗ ਨਾਲ ਯੋਜਨਾਵਾਂ ਲਾਗੂ ਕਰਨਾ ਅਸਲ ਵਿੱਚ ਇੱਕ ਜ਼ਿਕਰਯੋਗ ਉਪਲਬਧੀ ਹੈ ਜਿਸ ਕਰਕੇ ਹੁਣ ਤੱਕ ਬਹੁਤ ਸਾਰੀਆਂ ਇਤਿਹਾਸਿਕ ਉਪਲਬਧੀਆਂ ਹੋਈਆਂ ਹਨ। ਕਿਹਾ ਜਾਂਦਾ ਹੈ ਕਿ ਸੁਧਾਰ ਦੇ ਲਈ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ, ਇਸ ਲਈ ਬਹੁਤ ਸਾਰੇ ਮਹੱਤਪੂਰਨ ਸੁਧਾਰ ਕਾਰਜ ਨਿਰੰਤਰ ਤੌਰ ‘ਤੇ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਜੀ ਨੇ ਇਕੱਠੇ ਚੋਣ ਕਰਵਾਉਣ, ਸਿੰਗਲ ਇਲੈਕਟ੍ਰਲ ਰੋਲ ਬਣਾਉਣ ਅਤੇ ਰਾਸ਼ਟਰ ਦੇ ਸਭ ਤੋਂ ਵੱਧ ਹਿਤ ਵਿੱਚ ਬਹੁਤ ਸਾਰੇ ਮੰਚਾਂ ‘ਤੇ ਆਲ ਇੰਡੀਆ ਜੁਡੀਸ਼ਲ ਸਰਵਿਸਿਜ਼ ਦੇ ਪ੍ਰਤੀ ਆਪਣੀ ਚਿੰਤਾ ਅਭਿਵਿਅਕਤ ਕੀਤੀ ਹੈ। ਸੁਧਾਰ ਪ੍ਰਕਿਰਿਆਵਾਂ ‘ਤੇ ਤੇਜ਼ੀ ਨਾਲ ਅਮਲ ਕਰਵਾਉਣ ਦੇ ਲਈ ਸਾਰੇ ਸਬੰਧਿਤ ਹਿਤਧਾਰਾਕਾਂ ਦੇ ਦਰਮਿਆਨ ਸੰਘੀ ਅਤੇ ਰਾਜਨੀਤਕ ਪੱਧਰਾਂ ‘ਤੇ ਉਚਿਤ ਵਿਚਾਰ-ਵਟਾਂਦਰੇ ਕੀਤੇ ਜਾ ਰਹੇ ਹਨ।
ਚੰਗੇ ਸੁਸ਼ਾਸਨ ਨਾਲ ਓਤਪ੍ਰੋਤ, ਸੁਸੰਸਥਾਪਿਤ ਸੰਵੈਧਾਨਿਕ ਕਾਰਜ ਯੋਜਨਾ ਜ਼ਰੀਏ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕਦਮ ਉਠਾਉਂਦੇ ਹੋਏ, ਉਨ੍ਹਾਂ ਦੀ ਜ਼ਰੂਰੀ ਤੌਰ ‘ਤੇ ਸੇਵਾ ਕਰਨ ਤੋਂ ਹੈ। ਅਟਲ ਜੀ ਦਾ ਦ੍ਰਿਸ਼ਟੀਕੋਣ, ਅਗਵਾਈ, ਮਾਰਗਦਰਸ਼ਨ ਅਤੇ ਉਨ੍ਹਾਂ ਦੀ ਅਮੁੱਲ ਅੰਤਰਦ੍ਰਿਸ਼ਟੀ ਵਰਤਮਾਨ ਅਤੇ ਭਾਵੀ ਪੀੜ੍ਹੀਆਂ ਦੇ ਲਈ ਹਮੇਸ਼ਾ ਹੀ ਪ੍ਰੇਰਣਾ ਸਰੋਤ ਬਣੀ ਰਹੇਗੀ। ਕਿਉਂਕਿ, ਰਾਸ਼ਟਰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਦੌਰਾਨ ਸੁਸ਼ਾਸਨ ਦਿਵਸ ਮਨਾ ਰਿਹਾ ਹੈ, ਇਸ ਲਈ ਜ਼ਰੂਰੀ ਹੈ ਕਿ ਅਸੀਂ ਨਿਊ ਇੰਡੀਆ ਦਾ ਨਿਰਮਾਣ ਕਰਨ ਦੇ ਲਈ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ਦੀ ਭਾਵਨਾ ਤੋਂ ਘੱਟ ਕਰਨ ਦੇ ਲਈ ਆਪਣਾ ਆਤਮ ਵਿਸ਼ਲੇਸ਼ਣ ਕਰਦੇ ਹੋਏ ਪ੍ਰਤਿੱਗਿਆ ਕਰੀਏ।
ਅਰਜੁਨ ਰਾਮ ਮੇਘਵਾਲ,
ਕੇਂਦਰੀ ਸੱਭਿਆਚਾਰ ਤੇ ਸੰਸਦੀ ਮਾਮਲੇ ਰਾਜ ਮੰਤਰੀ,
ਭਾਰਤ ਸਰਕਾਰ ਤੇ ਲੋਕ ਸਭਾ ਸਾਂਸਦ,
ਬੀਕਾਨੇਰ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.