NewsBreaking NewsD5 specialPunjab

ਹੁਸ਼ਿਆਰਪੁਰ ‘ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਦੁਕਾਨ ‘ਚ ਵੜਕੇ ਕੀਤੀ ਡੇਢ ਲੱਖ ਦੀ ਲੁੱਟ

ਹੁਸ਼ਿਆਰਪੁਰ : ਹੁਸ਼ਿਆਰਪੁਰ ‘ਚ ਲੁੱਟ ਦੀਆਂ ਘਟਨਾਵਾਂ ਦਾ ਗ੍ਰਾਫ਼ ਦਿਨ-ਪ੍ਰਤੀ- ਦਿਨ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਦਸੂਹਾ ਦਾ ਹੈ। ਜਿੱਥੇ ਜਲੰਧਰ ਜ਼ੰਮੂ ਰਾਸ਼ਟਰੀ ਰਾਜ ਮਾਰਗ ‘ਤੇ ਲੁਟੇਰਿਆਂ ਨੇ ਡੇਢ ਲੱਖ ਰੁਪਏ ਦੀ ਲੁੱਟ ਕੀਤੀ। ਜਾਣਕਾਰੀ ਮੁਤਾਬਕ ਮਾਮਲਾ ਦੇਰ ਸ਼ਾਮ ਦਾ ਹੈ ਜਦੋਂ ਅਰੋੜਾ ਜਰਨਲ ਸਟੋਰ ‘ਤੇ ਇੱਕ ਮੋਟਰ ਸਾਈਕਲ ‘ਤੇ 3 ਨਕਾਬਪੌਸ਼ ਨੌਜਵਾਨ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਪੁੱਜੇ।

🔴LIVE🔴ਕਿਸਾਨਾਂ ਦਾ ਸਿੱਧਾ Live,ਸੜਕਾਂ ‘ਤੇ ਲੰਮੇ ਪਏ ਪੂਰੇ ਦੇਸ਼ ਦੇ ਕਿਸਾਨ?

ਇਸ ਦੌਰਾਨ ਦੋ ਨੌਜਵਾਨ ਦੁਕਾਨ ‘ਚ ਦਾਖਲ ਹੋਏ ਅਤੇ ਦੁਕਾਨਦਾਰ ਤੋਂ ਪਿਸਟਲ ਦੀ ਨੋਕ ‘ਤੇ ਪੈਸੇ ਲੁੱਟ ਲਏ। ਨਾਲ ਹੀ ਉਨ੍ਹਾਂ ਨੇ ਹਵਾਈ ਫਾਈਰਿੰਗ ਵੀ ਕੀਤੀ। ਉਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਦੁਕਾਨ ਮਾਲਿਕ ਸਵਰਣ ਕੌਰ ਨੇ ਦੱਸਿਆ ਕਿ ਜਦੋਂ ਦੋਵੇਂ ਨੌਜਵਾਨ ਦੁਕਾਨ ‘ਚ ਦਾਖਲ ਹੋਏ ਤਾਂ ਉਹ ਅਤੇ ਉਨ੍ਹਾਂ ਦਾ ਛੋਟਾ ਪੁੱਤਰ ਵਪਾਰੀ ਨੂੰ ਪੈਸੇ ਦੇਣ ਦੀ ਗੱਲ ਕਰ ਰਹੇ ਸਨ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜ਼ਲਦ ਹੀ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button