UncategorizedD5 specialIndiaNewsPunjab

ਹੁਣ ਡਾਕੀਏ ਵੀ ਵੇਚਣਗੇ ਬੀਮਾ ਪਾਲਿਸੀ !

ਨਵੀਂ ਦਿੱਲੀ : ਡਾਕੀਏ ਅਤੇ ਪੇਂਡੂ ਡਾਕ ਸੇਵਕ ਜਲਦੀ ਹੀ ਬੀਮਾ ਪਾਲਿਸੀ ਵੇਚਦੇ ਨਜ਼ਰ ਆ ਸਕਦੇ ਹਨ।ਬੀਮਾ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਨਿਰਦੇਸਾਂ ਦੇ ਤਹਿਤ ਅਜਿਹੇ ਕਰਮਚਾਰੀਆਂ ਦੀ ਜ਼ਿੰਮੇਵਾਰੀ ਡਾਕ ਭੁਗਤਾਨ ਬੈਂਕ ਨੂੰ ਲੈਣੀ ਹੋਵੇਗੀ। ਆਈਆਰਡੀਏ ਨੇ ਕਿਹਾ ਕਿ ਬੀਮਾ ਪਾਲਿਸੀ ਵੇਚਣ ਲਈ ਡਾਕੀਏ ਅਤੇ ਪੇਂਡੂ ਡਾਕ ਸੇਵਕਾਂ ਨੂੰ ਭਾਰਤੀ ਡਾਕ ਭੁਗਤਾਨ ਬੈਂਕ ਦੁਆਰਾ ਇਸ ਕੰਮ ਲਈ ਸਪਾਂਸਰ ਕਰਨਾ ਜਰੂਰੀ ਹੈ।

ਇਸਨੂੰ ਵੀ ਦੇਖੋ… “ਪ੍ਰਧਾਨ ਮੰਤਰੀ” ਨੇ ਸ਼ੁਰੂ ਕਰੀ ਖਸਖਸ ਦੀ ਖੇਤੀ ?

ਡਾਕ ਭੁਗਤਾਨ ਬੈਂਕ ਇੱਕ ਕਾਰਪੋਰੇਟ ਏਜੰਟ ਹੈ ਅਤੇ ਉਹ ਪੁਆਇੰਟ ਆਫ ਸੇਲਸਪਰਸਨ ਦੀ ਤਰ੍ਹਾਂ ਕੰਮ ਕਰਨ ਲਈ ਡਾਕੀਆਂ ਅਤੇ ਪੇਂਡੂ ਡਾਕ ਸੇਵਕਾਂ ਨੂੰ ਸਪਾਂਸਰ ਕਰਨ ਦੇ ਸੰਬੰਧ ਵਿੱਚ ਆਈਆਰਡੀਏ ਤੋਂ ਆਗਿਆ ਮੰਗ ਸਕਦਾ ਹੈ। ਆਈਆਰਡੀਏ ਨੇ ਕਿਹਾ ਕਿ ਜੇਕਰ ਡਾਕ ਭੁਗਤਾਨ ਬੈਂਕ ਨੂੰ ਆਗਿਆ ਮਿਲ ਜਾਂਦੀ ਹੈ ਤਾਂ ਉਹ ਪੁਆਇੰਟ ਆਫ ਸੇਲਸਪਰਸਨ ਬਣਾਏ ਗਏ ਆਪਣੇ ਵਿਅਕਤੀ ਦੀ ਭੁੱਲ- ਚੁੱਕ ਲਈ ਜ਼ਿੰਮੇਵਾਰ ਹੋਵੇਗਾ।

ਇਸਨੂੰ ਵੀ ਦੇਖੋ… ਹੈਦਰਾਬਾਦ ਤੋਂ ਬਾਅਦ ਉਨਾਵ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਮਿਲੇਗੀ ਮੌਤ ਦੀ ਸਜ਼ਾ ?

ਰੇਗੂਲੇਟਰ ਨੇ ਕਿਹਾ ਕਿ ਡਾਕ ਵਿਭਾਗ ਨੂੰ ਡਾਕੀਆਂ ਅਤੇ ਪੇਂਡੂ ਡਾਕ ਸੇਵਕਾਂ ਦੀ ਪਹਿਚਾਣ ਕਰਨੀ ਹੋਵੇਗੀ ਅਤੇ ਸਮੇਂ – ਸਮੇਂ ‘ਤੇ ਇਹਨਾਂ ਦੀ ਸੂਚੀ ਜਾਰੀ ਕਰਨੀ ਹੋਵੇਗੀ।ਡਾਕ ਭੁਗਤਾਨ ਬੈਂਕ ਨਿਯਮਾਂ ਦੇ ਤਹਿਤ ਮਨਜੂਰ ਕਿੰਨੀਆਂ ਵੀ ਬੀਮਾ ਕੰਪਨੀਆਂ ਨਾਲ ਕਰਾਰ ਕਰ ਸਕਦਾ ਹੈ।

Published by : Lovepreet kaur

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button