ਹਰਭਜਨ ਸਿੰਘ ਹੋਏ ਠੱਗੀ ਦਾ ਸ਼ਿਕਾਰ, 4 ਕਰੋੜ ਦਾ ਲੱਗਿਆ ਚੂਨਾ
ਨਵੀਂ ਦਿੱਲੀ : ਭਾਰਤੀ ਦਿੱਗਜ਼ ਸਪਿਨਰ ਹਰਭਜਨ ਸਿੰਘ ਠੱਗੀ ਦਾ ਸ਼ਿਕਾਰ ਹੋ ਗਏ ਹਨ। ਚੇਂਨਈ ਸਿਟੀ ਪੁਲਿਸ ‘ਚ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਭੱਜੀ ਨੇ ਇੱਕ ਵਪਾਰੀ ਨੂੰ 4 ਕਰੋੜ ਰੁਪਏ ਦਿੱਤੇ ਸਨ ਜੋ ਅਜੇ ਤੱਕ ਉਨ੍ਹਾਂ ਨੂੰ ਵਾਪਸ ਨਹੀਂ ਮਿਲੇ। ਉਥੇ ਹੀ ਦੂਜੇ ਪਾਸੇ ਵਪਾਰੀ ਦਾ ਕਹਿਣਾ ਹੈ ਕਿ ਉਸਨੇ ਸਾਰੇ ਪੈਸੇ ਦੇ ਦਿੱਤੇ ਹਨ। ਪੁਲਿਸ ਰਿਪੋਰਟ ਅਨੁਸਾਰ ਹਰਭਜਨ ਸਿੰਘ ਇੱਕ ਦੋਸਤ ਦੇ ਜ਼ਰੀਏ ਵਪਾਰੀ ਮਹੇਸ਼ ਨਾਲ 2015 ‘ਚ ਮਿਲੇ ਸਨ। ਉਨ੍ਹਾਂ ਨੇ ਮਹੇਸ਼ ਨੂੰ 4 ਕਰੋੜ ਰੁਪਏ ਦਿੱਤੇ ਜਿਸਨੂੰ ਵਾਪਸ ਪਾਉਣ ਲਈ ਕਈ ਵਾਰ ਸੰਪਰਕ ਕੀਤਾ ਪਰ ਵਪਾਰੀ ਹਮੇਸ਼ਾ ਟਾਲਦਾ ਰਿਹਾ।
🔴LIVE🔴ਕੈਪਟਨ ਦੀ ਸਿਆਸਤ ਨੇ ਸਿੱਧੂ ਦੇ ਮੂੰਹ ‘ਤੇ ਜੜੇ ਤਾਲੇ! ਸੁਮੇਧ ਸੈਣੀ ਦਾ ਪਰਿਵਾਰ ਲੱਗਿਆ SIT ਦੇ ਹੱਥ,
ਬਾਰ-ਬਾਰ ਪੈਸੇ ਮੰਗਣ ‘ਤੇ ਪਿਛਲੇ ਮਹੀਨੇ ਮਹੇਸ਼ ਨੇ 25 ਲੱਖ ਰੁਪਏ ਦਾ ਇਕ ਚੈੱਕ ਹਰਭਜਨ ਨੂੰ ਦਿੱਤਾ ਸੀ, ਜੋ ਬੈਂਕ ‘ਚ ਜਮ੍ਹਾ ਕਰਵਾਉਣ ਤੋਂ ਬਾਅਦ ਮਹੇਸ਼ ਦੇ ਖਾਤੇ ‘ਚ ਪੈਸੇ ਨਾ ਹੋਣ ਦੇ ਚੱਲਦੇ ਬਾਊਂਸ ਹੋ ਗਿਆ। ਇਸ ਤੋਂ ਬਾਅਦ ਹਰਭਜਨ ਨੇ ਚੇਨਈ ਜਾ ਕੇ ਤਾਮਿਲਨਾਡੂ ਪੁਲਿਸ ਨਾਲ ਸੰਪਰਕ ਕੀਤਾ ਤੇ ਰਸਮੀ ਤੌਰ ‘ਤੇ ਆਪਣੀ ਸ਼ਿਕਾਇਤ ਸੌਂਪੀ। ਇਸ ਸ਼ਿਕਾਇਤ ‘ਤੇ ਫਿਲਹਾਲ ਮੁੱਕਦਮਾ ਦਰਜ ਨਹੀਂ ਕੀਤਾ ਹੈ ਪਰ ਏ. ਸੀ. ਪੀ. ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ, ਜਿਨ੍ਹਾਂ ਨੇ ਮਹੇਸ਼ ਨੂੰ ਪੁੱਛਗਿੱਛ ਦੇ ਲਈ ਸਮਨ ਭੇਜਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.