WORLD WALK

ਸੰਯੁਕਤ ਰਾਸ਼ਟਰ – United Nations

ਅਮਰਜੀਤ ਸਿੰਘ ਵੜੈਚ

 ਸੰਯੁਕਤ ਰਾਸ਼ਟਰ ਇਕ ਅੰਤਰ ਰਾਸ਼ਟਰੀ ਸੰਸਥਾ ਹੈ ਜਿਸ ਦਾ ਗਠਨ ਦੂਜੀ ਵਿਸ਼ਵ ਜੰਗ, 24 ਅਕਤੂਬਰ 1945 ਤੋਂ ਮਗਰੋਂ ਕੀਤਾ ਗਿਆ ਸੀ । ਮੁਢਲੇ ਸਮੇਂ ‘ਚ ਇਸ ਦੇ ਸਿਰਫ਼ 51 ਦੇਸ਼ ਹੀ ਮੈਂਬਰ ਸਨ ।  ਇਸ ਸੰਸਥਾ ਦਾ ਮੁੱਖ ਉਦੇਸ਼ ਅੰਤਰਰਾਸ਼ਟਰ‌ੀ ਪੱਧਰ ‘ਤੇ ਸ਼ਾਂਤੀ , ਸੁਰੱਖਿਆ , ਦੋਸਤੀ,ਜਿਊਣ ਦੇ ਸਾਧਨ ਵਧੀਆ ਅਤੇ ਮਨੁੱਖ‌ੀ ਅਧਿਕਾਰਾਂ ਦੀ ਦੇਖ ਰੇਖ ਕਰਨੀ ਹੈ । ਮੌਜੂਦਾ ਸਮੇਨ ਇਸ ਦੇ ਕੁੱਲ 193 ਦੇਸ਼ ਮੈਂਬਰ ਹਨ ।

ਸੰਯੁਕਤ ਰਾਸ਼ਟਰ ਦਾ ਮੁੱਖ ਦਫ਼ਤਰ ਅਮਰੀਕਾ ਦੇ ਨਿਊਯਾਰਕ ਸਹਿਰ ਵਿੱਚ ਹੈ । ਇਸ ਤੋਂ ਇਲਾਵਾ ਜਨੇਵਾ,ਵੀਆਨਾ ਅਤੇ ਨੈਰੋਬੀ ਵਿੱਚ ਵੀ ਇਸਦੇ ਖੇਤਰੀ ਦਫ਼ਤਰ ਹਨ । ਇਸ ਦੀਆਂ ਦਫ਼ਤਰੀ ਭਾਸਾਵਾ ਅਰਬੀ,ਚਾਈਨੀ,ਸਪੈਨਿਸ਼,ਫ਼ਰੈਂਚ,ਰਸ਼ੀਅਨ ਅਤੇ ਇੰਗਲਿਸ਼ ਹਨ  । ਸੰਯੁਕਤ ਰਾਸ਼ਟਰ ਦੀਆਂ ਅੱਗੋਂ ਕਈ ਸੰਸਥਾਂਵਾਂ ਹਨ ਜਿਵੇਂ : UNGA ( United Nations General Assembly), UNSC ( United Nations Security Council ), UNESCO( United Nations Educational,scienteic and cultural Orgwnisastion) UNESC ( United Nations Economic and Social Council ) FAO (Food and Agricultur Orgenisation) IFAD (International Fund for Agriculture Development)IMF (international Monetry Fund)WHO( world Health Orgenisation),WBG (World bank Group)ILO(international Labour Orgenisation). ਇਸ ਤਰ੍ਹਾਂ ਦੀਆਂ ਹੋਰ ਵੀ ਕਈ ਸੰਸਥਾਵਾਂ ਹਨ ਜੋ ਸੰਯੁਕਤ ਰਾਸ਼ਟਰ ਵੱਲੋਂ ਚਲਾਈਆਂ ਜਾ ਰਹੀਆਂ ਹਨ ।

United Nations ਦੀ ਸਿਕਿਓਰਟੀ ਕਾਉਂਸਲ ਬੜੀ ਸ਼ਕਤੀਸ਼ਾਲੀ ਸੰਸਥਾ ਹੈ ; ਇਸ ਦੇ ਪੰਜ ਪਤਕੇ ਮੈਂਬਰ ਹਨ ਜਿਨ੍ਹਾਂ ਦੀ ਇਸ ਦੇ ਹਰ ਫ਼ੈਸਲੇ ਵਿੱਚ ਚਲਦੀ ਹੈ ਜੇਕਰ ਇਕ ਵੀ ਮੈਂਬਰ ਕਿਸੇ ਫ਼ੈਸਲੇ ਦੇ ਹੱਕ ਵਿੱਚ ਨਾ ਹੋਵੇ ਤਾਂ ਸੰਯੁਕਤ ਰਾਸ਼ਟਰ ਉਹ ਫ਼ੈਸਲਾ ਨਹੀਂ ਲੈ ਸਕਦੀ । ਇਸ ਨੂੰ ਵੀਟੋ ਪਾਵਰ  VETO POWER ਕਿਹਾ ਜਾਂਦਾ ਹੈ । ਇਸ ਦੇ ਪੰਜ ਪੱਕੇ ਮੈਂਬਰ ਚੀਨ,ਫਰਾਸ,ਰੂਸ,ਯੂਕੇ ਅਤੇ ਅਮਰੀਕਾ ਹਨ ।

ਇਸ ਤੋਂ ਇਲਾਵਾ 10 ਗ਼ੈਰ ਪੱਕੇ ਮੈਂਬਰ ਹੁੰਦੇ ਹਨ ਜੋ ਹਰ ਦੋ ਸਾਲਾਂ ਬਾਅਦ ਨਵੇਂ ਚੁੱਣ ਲਏ ਜਾਂਦੇ ਹਨ । ਇਹ ਸੰਸਥਾ ਦੇਸ਼ ਦੇ ਵੱਖ ਵੱਖ ਹਿਸਿਆਂ ਵਿੱਚ ਜਿਥੇ ਲੋੜ ਹੁੰਦੀ ਹੈ ਉਥੇ ਭੋਜਨ, ਦਵਾਈਆਂ, ਕੱਪੜੇ, ਸੁਰੱਖਿਆ, ਸਿਖਿਆ, ਉਸਾਰੀ, ਵਾਤਾਵਰਣ ਆਦਿ ਦੇ ਕੰਮਾਂ ਦੀ ਨਿਗਰਾਨੀ ਕਰਦੀ ਹੈ । ਅਜਿਹੇ ਪ੍ਰੋਜੈਕਟਾਂ ਲਈ ਇਹ ਮਾਇਕ ਸਹਾਇਤਾ ਵੀ ਕਰਦੀ ਹੈ । ਸੰਯੁਕਤ ਰਾਸ਼ਟਰ  ਦੇ ਮੁੱਖੀ ਨੂੰ ਸੈਕਰੇਟਰੀ ਜਨਰਲ ਕਿਹਾ ਜਾਂਦਾ ਹੈ ।

ਐਨਟੋਨੀਓ ਗੁਟਰਸ, (Antonio Guterrs)ਪੁਰਤਗਾਲ ਦਾ ਸਾਬਕਾ ਪ੍ਰਧਾਨ ਮੰਤਰੀ ,ਇਸ ਦੇ ਨੌਵੇਂ ਸੈਕਰੇਟਰੀ ਜਨਰਲ ਹਨ ਜਿਨ੍ਹਾਂ ਨੇ 2017 ਵਿਚ ਇਹ ਔਹਦਾ ਸੰਭਾਲਿਆ ਸੀ । ਇਸ ਔਹਦੇ ਲਈ ਇਕ ਵਾਰ ਦਾ ਕਾਲ ਪੰਜ ਸਾਲ ਲਈ ਹੁੰਦਾ ਹੈ । ਦੂਜੀ ਵਾਰ ਵੀ ਚੋਣ ਹੋ ਸਕਦੀ ਹੈ । ਸੰਯੁਕਤ ਰਾਸ਼ਟਰ  ਦੇ ਸਭ ਤੋਂ ਪਹਿਲੇ ਸੈਕਰੇਟਰੀ ਜਨਰਲ ਨੌਰਵੇ ਦੇ ਟਰਾਇਗਵ ਹਾਲਡਨ ਲੀ  ( Trygve Halvdan Lie )ਸਨ ਜੋ 2 ਫ਼ਰਵਰੀ 1946 ਨੂੰ ਚੁਣੇ ਗਏ ਸਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button