EntertainmentTop News

ਸੋਨਮ ਕਪੂਰ ਨੇ ਪੁੱਤਰ ਦੇ ਨਾਮ ਦਾ ਕੀਤਾ ਖੁਲਾਸਾ, ਪਹਿਲੀ ਝਲਕ ਕੀਤੀ ਸ਼ੇਅਰ

ਮੁੰਬਈ  : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਪੁੱਤਰ ਦੇ ਨਾਮਕਰਨ ਦੀ ਰਸਮ ਦੀ ਚਰਚਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਸੀ। ਬੀਤੇ ਦਿਨ ਯਾਨੀਕਿ 20 ਸਤੰਬਰ ਨੂੰ ਸੋਨਮ ਕਪੂਰ ਨੇ ਆਪਣੇ ਪੁੱਤਰ ਦੇ ਨਾਂ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਹ ਪਤੀ ਆਨੰਦ ਆਹੂਜਾ ਅਤੇ ਪੁੱਤਰ ਨਾਲ ਨਜ਼ਰ ਆ ਰਹੀ ਹੈ। ਸੋਨਮ ਕਪੂਰ ਨੇ ਇਸ ਤਸਵੀਰ ਨਾਲ ਆਪਣੇ ਪੁੱਤਰ ਦੇ ਨਾਮ ਦਾ ਐਲਾਨ ਵੀ ਕੀਤਾ ਹੈ ਅਤੇ ਪ੍ਰਸ਼ੰਸਕਾਂ ਨਾਲ ਆਪਣੇ ਲਾਡਲੇ ਦੀ ਇੱਕ ਝਲਕ ਵੀ ਸਾਂਝੀ ਕੀਤੀ ਹੈ।

Raju Srivastav ਦਾ ਹੋਇਆ ਦੇਹਾਂਤ, Comedy ਜਗਤ ਨੂੰ ਵੱਡਾ ਘਾਟਾ | D5 Channel Punjabi

ਪੁੱਤਰ ਦੇ ਨਾਂ ਦਾ ਕੀਤਾ ਐਲਾਨ
ਸੋਨਮ ਕਪੂਰ ਨੇ ਆਪਣੇ ਪੁੱਤਰ ਦਾ ਨਾਂ ਵਾਯੂ ਕਪੂਰ ਆਹੂਜਾ ਰੱਖਿਆ ਹੈ। ਨਾਮ ਦੇ ਨਾਲ ਸੋਨਮ ਕਪੂਰ ਨੇ ਕੈਪਸ਼ਨ ‘ਚ ਇਹ ਲਿਖਿਆ ਹੈ, ”ਵਾਯੂ ਹਿੰਦੂ ਧਰਮ ਗ੍ਰੰਥਾਂ ‘ਚ ਪੰਜ ਤੱਤਾਂ ‘ਚੋਂ ਇੱਕ ਹੈ। ਹਨੂੰਮਾਨ ਭੀਮ ਅਤੇ ਮਾਧਵ ਦਾ ਅਧਿਆਤਮਿਕ ਪਿਤਾ ਹੈ ਅਤੇ ਉਹ ਹਵਾ ਦਾ ਇੱਕ ਅਦੁੱਤੀ ਸ਼ਕਤੀਸ਼ਾਲੀ ਪ੍ਰਭੂ ਹੈ।” ਇਨ੍ਹਾਂ ਮਤਲਬਾਂ ਨਾਲ ਸੋਨਮ ਕਪੂਰ ਨੇ ਆਪਣੇ ਪੁੱਤਰ ਵਾਯੂ ਦੇ ਨਾਂ ਦਾ ਐਲਾਨ ਕੀਤਾ ਹੈ। ਇਸ ਤਸਵੀਰ ‘ਚ ਸੋਨਮ ਕਪੂਰ ਅਤੇ ਆਨੰਦ ਆਹੂਜਾ ਆਪਣੇ ਪੁੱਤਰ ਨੂੰ ਲਾਡ-ਪਿਆਰ ਲਡਾਉਂਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ‘ਚ ਤਿੰਨੋਂ ਪੀਲੇ ਰੰਗ ਦੇ ਰਵਾਇਤੀ ਪਹਿਰਾਵੇ ‘ਚ ਨਜ਼ਰ ਆ ਰਹੇ ਹਨ।

 

View this post on Instagram

 

A post shared by Sonam Kapoor Ahuja (@sonamkapoor)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button