ਸਿੱਖੀ ਉੱਪਰ ਇੱਕ ਹੋਰ ਵੱਡਾ ਹਮਲਾ, ਗੁਰੂ ਸਾਹਿਬਾਨਾਂ ਦੇ ਸਰੂਪ ਦੇ ਨਾਲ ਮਾੜੀ ਕਰਤੂਤ, ਸਿੱਖ ਜਥੇਬੰਦੀਆਂ ‘ਚ ਭਾਰੀ ਰੋਹ
ਕੋਈ ਵੀ ਸਿੱਖ ਗੁਰੂ ਸਾਹਿਬਾਨ ਦਾ ਕਿਰਦਾਰ ਨਹੀਂ ਨਿਭਾਅ ਸਕਦਾ ਪਰ ਆਏ ਦਿਨ ਕੋਈ ਨਾ ਕੋਈ ਸ਼ਰਾਰਤੀ ਅਨਸਰ ਜਾਣਬੁੱਝ ਕੇ ਵਿਵਾਦ ਪੈਦਾ ਕਰਦਾ ਹੈ। ਜਿਸ ਨਾਲ ਸਿੱਖ ਮਨਾਂ ਨੂੰ ਠੇਸ ਪਹੁੰਚਦੀ ਹੈ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ ਜਿਸ ‘ਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਪਰ ਇਹ ਸਭ ਕਾਰਟੂਨ ਬਣਾ ਕੇ ਦੱਸਿਆ ਜਾ ਰਿਹਾ ਹੈ।
ਸਿੱਖੀ ਉੱਪਰ ਇੱਕ ਹੋਰ ਵੱਡਾ ਹਮਲਾ, ਗੁਰੂ ਸਾਹਿਬਾਨਾਂ ਦੇ ਸਰੂਪ ਦੇ ਨਾਲ ਮਾੜੀ ਕਰਤੂਤ, ਸਿੱਖ ਜਥੇਬੰਦੀਆਂ ‘ਚ ਭਾਰੀ ਰੋਹ
ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਵੇਈਂ ਨਦੀ ‘ਚੋਂ ਗਿਆਨ ਹਾਸਲ ਕਰਨ ਤੱਕ ਦਾ ਇਤਿਹਾਸ ਕਾਰਟੂਨ ਜ਼ਰੀਏ ਵਿਖਾਇਆ ਗਿਆ ਹੈ। ਇਸ ਵੀਡੀਓ ਨੂੰ ਯੂ ਟਿਊਬ ‘ਤੇ ਜਨਵਰੀ 2020 ‘ਚ ਅਪਲੋਡ ਕੀਤਾ ਗਿਆ ਤੇ ਹੁਣ ਮਾਰਚ 2020 ਚੱਲ ਰਿਹਾ ਹੈ ਭਾਵ ਕਿ ਦੋ ਮਹੀਨੇ ਦੇ ਕਰੀਬ ਸਮਾਂ ਬੀਤ ਚੁੱਕਿਆ ਹੈ ਤੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੀ ਨਜ਼ਰ ਇਹ ਕਾਰਨਾਮਾ ਨਹੀਂ ਚੜ੍ਹਿਆ।
Dhadrianwale ‘ਤੇ ਜਥੇਦਾਰ ਦਾ ਪਲਟਵਾਰ | ਪਹਿਲਾਂ ਕਿਹਾ ਸੀ ਨਕਲੀ ਨਿਰੰਕਾਰੀ ਤੇ ਹੁਣ ਸੁਣੋ ਕੀ ਬੋਲਿਆ
ਉਮੀਦ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸਾਹਿਬਾਨ ਇਸ ‘ਤੇ ਕਾਰਵਾਈ ਕਰਨ ਲਈ ਕਦਮ ਪੁੱਟਣਗੇ। ਦੱਸਣਯੋਗ ਹੈ ਕਿ ਪਹਿਲਾਂ ਵੀ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਵਲੂੰਧਰਿਆ ਜਾਂਦਾ ਹੈ ਤੇ ਹਰ ਵਾਰ ਕਾਰਵਾਈ ਕਰਨ ਤੱਕ ਸੀਮਤ ਰਹਿ ਜਾਂਦੀ ਹੈ ਸ਼੍ਰੋਮਣੀ ਕਮੇਟੀ।ਲੋੜ ਹੈ ਕਿ ਕੋਈ ਠੋਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਜੋ ਕੋਈ ਵੀ ਅਜਿਹੀ ਬੱਜਰ ਗ਼ਲਤੀ ਕਰਨ ਤੋਂ ਗੁਰੇਜ਼ ਕਰੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.