ਸਿੱਖਿਆ ਵਿਭਾਗ ਨੇ 6635 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਲਈ ਭਰਤੀ ਪ੍ਰੀਖਿਆ ਲਈ
ਅਬੋਹਰ ਅਤੇ ਜਲਾਲਾਬਾਦ ਦੇ ਇਕ-ਇਕ ਪ੍ਰੀਖਿਆ ਕੇਂਦਰ ‘ਚ ਦੋ ਫਰਜ਼ੀ ਕੇਸ ਫੜੇ
95 ਪ੍ਰੀਖਿਆ ਕੇਂਦਰਾਂ ਵਿੱਚ 19963 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ
ਚੰਡੀਗੜ੍ਹ:ਸਿੱਖਿਆ ਮੰਤਰੀ ਸ. ਪਰਗਟ ਸਿੰਘ ਵੱਲੋਂ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਭਰਤੀ ਪ੍ਰਕਿਰਿਆਵਾਂ ਨੂੰ ਸਮਾਂ ਰਹਿੰਦਿਆਂ ਮੁਕੰਮਲ ਕਰਵਾਉਣ ਦੇ ਦਿੱਤੇ ਨਿਰਦੇਸ਼ਾਂ ਤਹਿਤ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਅੱਜ ਈ.ਟੀ.ਟੀ. ਅਧਿਆਪਕਾਂ ਦੀਆਂ 6635 ਅਸਾਮੀਆਂ ਲਈ ਭਰਤੀ ਪ੍ਰੀਖਿਆ ਕਰਵਾਈ ਗਈ।ਸਕੱਤਰ ਸਕੂਲ ਸਿੱਖਿਆ ਸ੍ਰੀ ਅਜੋਏ ਸ਼ਰਮਾ ਨੇ ਵਿਭਾਗ ਨੇ ਪ੍ਰੀਖਿਆ ਪ੍ਰਬੰਧਾਂ ਉਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਬਹੁਤ ਹੀ ਵਧੀਆ ਕਾਰਜ ਨੇਪਰੇ ਚੜਾਇਆ ਗਿਆ ਹੈ। ਉਨਾਂ ਕਿਹਾ ਕਿ ਵਿਭਾਗ ਵੱਲੋਂ 18,900 ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ਆਰੰਭੀ ਹੋਈ ਹੈ ਜੋ ਜਲਦ ਹੀ ਮੁਕੰਮਲ ਕਰ ਕੇ ਚੁਣੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ।
ਆਹ ਜਥੇਦਾਰ ਤੋਂ ਖੋਹਿਆ ਮਾਇਕ, ਫੇਰ ਮਾਰਿਆ ਧੱਕਾ,ਗਿਰਿਆ ਥੱਲੇ || D5 Channel Punjabi
ਅੱਜ ਹੋਈ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਅਤੇ ਭਰਤੀ ਬੋਰਡ ਦੇ ਅਧਿਕਾਰੀ ਡਾ. ਜਰਨੈਲ ਸਿੰਘ ਕਾਲੇਕੇ ਨੇ ਦੱਸਿਆ ਕਿ ਪੰਜਾਬ ਦੇ 7 ਜ਼ਿਲਿਆਂ ਵਿੱਚ 95 ਪ੍ਰੀਖਿਆ ਕੇਂਦਰ ਬਣਾਏ ਗਏ ਜਿਨਾਂ ਵਿੱਚ 22982 ਉਮੀਦਵਾਰਾਂ ਵਿੱਚੋਂ 19963 ਉਮੀਦਵਾਰਾਂ ਨੇ ਹਾਜਰ ਹੋ ਕੇ ਪ੍ਰੀਖਿਆ ਦਿੱਤੀ ਜੋ ਕਿ 86.86 ਫੀਸਦੀ ਰਹੀ। ਉਨਾਂ ਕਿਹਾ ਕਿ ਵਿਭਾਗ ਵੱਲੋਂ ਪ੍ਰੀਖਿਆ ਕੇਂਦਰਾਂ ਵਿੱਚ ਨਿਗਰਾਨ ਅਮਲੇ ਨੇ ਚੁਸਤੀ ਫੁਰਤੀ ਦਿਖਾ ਕੇ 2 ਫਰਜ਼ੀ (ਇਮਪਰਸੋਨੇਸਨ) ਕੇਸ ਫੜੇ। ਇੱਕ ਕੇਸ ਜਲਾਲਾਬਾਦ ਦੇ ਪ੍ਰੀਖਿਆ ਕੇਂਦਰ ਅਤੇ ਇੱਕ ਕੇਸ ਅਬੋਹਰ ਦੇ ਪ੍ਰੀਖਿਆ ਕੇਂਦਰ ਵਿੱਚ ਸਾਹਮਣੇ ਆਇਆ ਜਿੱਥੇ ਉਮੀਦਵਾਰ ਦੀ ਥਾਂ ਹੋਰ ਦੂਜਾ ਵਿਅਕਤੀ ਪ੍ਰੀਖਿਆ ਦਿੰਦਾ ਫੜਿਆ ਗਿਆ। ਇਨਾਂ ਦੋਵੇਂ ਕੇਸਾਂ ਵਿੱਚ ਅਗਲੇਰੀ ਕਾਰਵਾਈ ਕਰ ਦਿੱਤੀ ਗਈ ਹੈ।
Kisan Andolan : Akali Dal ਦੀ ਪ੍ਰੋਗਰਾਮ ‘ਚ ਵੜ੍ਹਗੇ Kisan, ਫੇਰ ਘਰ ਲਈ ਬਾਦਲਾਂ ਦੀ ਨੂੰਹ | D5 Channel Punjabi
ਉਨਾਂ ਅੱਗੇ ਦੱਸਿਆ ਕਿ ਜਿਹੜੇ ਉਮੀਦਵਾਰ ਇਮਪਰਸੋਨੇਸ਼ਨ ਦੇ ਕੇਸਾਂ ਵਿੱਚ ਸ਼ਾਮਲ ਪਾਏ ਗਏ ਹਨ ਉਨਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ ਅਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਵੀ ਵਿਭਾਗ ਵੱਲੋਂ ਕੀਤੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਦੀ ਭਰਤੀ ਦੇ ਇਮਤਿਹਾਨਾਂ ਵਿੱਚ ਨਕਲ ਜਾਂ ਇਮਪਰਸੋਨੇਸ਼ਨ ਦੇ ਕੇਸਾਂ ਵਿੱਚ ਸਖਤੀ ਵਰਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.