Press ReleaseBreaking NewsD5 specialNewsPunjab
ਸਿਹਤ ਮੰਤਰੀ ਨੇ ਫਰਜ਼ੀ ਮ੍ਰਿਤਕਾਂ ਦੀ ਥਾਂ 6 ਵਾਰਿਸਾਂ ਨੁੰ ਸਰਕਾਰੀ ਨੌਕਰੀ ਦੇਣ ਦੇ ਮਾਮਲੇ ਵਿਚ 5 ਕਰਮਚਾਰੀਆਂ ਨੂੰ ਕੀਤਾ ਮੁਅੱਤਲ
ਚੰਡੀਗੜ੍ਹ:ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਤਰਨਤਾਰਨ ਵਿੱਚ ਫਰਜ਼ੀ ਮ੍ਰਿਤਕਾਂ ਦੀ ਥਾਂ 6 ਵਾਰਿਸਾਂ ਨੁੰ ਸਰਕਾਰੀ ਨੌਕਰੀ ਦੇਣ ਸਬੰਧੀ ਮਾਮਲੇ `ਤੇ ਕਾਰਵਾਈ ਕਰਦਿਆਂ ਅੱਜ 5 ਅਧਿਕਾਰੀਆਂ/ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਦੇ ਸਿਹਤ ਵਿਭਾਗ ਵਿਖੇ ਫਰਜੀ ਮ੍ਰਿਤਕਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਪੜਤਾਲ ‘ਚ ਇਹ ਸਾਹਮਣੇ ਆਇਆ ਹੈ ਕਿ ਕੁੱਲ 6 ਵਿਅਕਤੀਆਂ ਨੂੰ ਤਰਸ ਦੇ ਅਧਾਰ `ਤੇ ਨੌਕਰੀ ਦਿੱਤੀ ਗਈ।
ਇਨ੍ਹਾਂ ਵਾਰਿਸਾਂ ਵੱਲੋਂ ਪੇਸ਼ ਕੀਤੇ ਗਏ ਸਰਟੀਫਿਕੇਟ ਦੀ ਵੇਰੀਫੀਕੇਸ਼ਨ ਕਰਵਾਏ ਜਾਣ ਤੇ ਇਨ੍ਹਾਂ ਸਰਟੀਫਿਕੇਟ ਦੇ ਗਲਤ/ਜਾਅਲੀ ਹੋਣ ਬਾਰੇ ਪਤਾ ਲੱਗਾ ਜਿਸ ਉਪਰੰਤ ਇਨ੍ਹਾਂ ਦੀ ਸੇਵਾਵਾਂ ਬਰਖਾਸਤ ਕਰ ਦਿੱਤੀਆਂ ਗਈਆਂ। ਜਿਸ `ਤੇ ਕਾਰਵਾਈ ਕਰਦਿਆਂ ਡਾਕਟਰ ਨਵੀਨ ਖੁੰਗਰ, ਐਸ.ਐਮ.ਓ., ਹਰਦਵਿੰਦਰ ਸਿੰਘ, ਸੀਨੀਅਰ ਸਹਾਇਕ, ਦਫ਼ਤਰ ਸਿਵਲ ਸਰਜਨ, ਤਰਨ ਤਾਰਨ ਆਰਜੀ ਡਿਊਟੀ ਸੀ.ਐਚ.ਸੀ. ਮਿਆਂਵਿੰਡ, ਰਵਿੰਦਰਪਾਲ ਸਿੰਘ ਸੀਨੀਅਰ ਸਹਾਇਕ, ਦਲਜੀਤ ਸਿੰਘ, ਸੁਪਰਡੈੰਟ, ਅਤੇ ਜਸਵਿੰਦਰ ਸਿੰਘ, ਸੀਨੀਅਰ ਸਹਾਇਕ, ਦਫ਼ਤਰ ਸਿਵਲ ਸਰਜਨ, ਤਰਨਤਾਰਨ ਨੂੰ ਮੁਅੱਤਲ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਪੂਰਵਲੇ ਸਿਵਲ ਸਰਜਨ, ਤਰਨ ਤਾਰਨ ਡਾ. ਅਨੂਪ ਕੁਮਾਰ (ਰਿਟਾਇਰਡ) ਵਿਰੁੱਧ ਵੀ ਸਹੀ ਤਰੀਕੇ ਨਾਲ ਡਿਊਟੀ ਨਾ ਕਰਨ ਕਰਕੇ ਕਾਰਵਾਈ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ਅਤੇ ਪੜਤਾਲ ਰਿਪੋਰਟ ਵਿੱਚ ਮੁੱਖ ਰੂਪ ਵਿੱਚ ਪਾਏ ਗਏ ਦੋਸ਼ੀ ਕਰਮਚਾਰੀਆਂ/ਅਧਿਕਾਰੀਆਂ ਵਿਰੁੱਧ ਫੌਜਦਾਰੀ ਕੇਸ ਦਰਜ ਕਰਨ ਹਿੱਤ ਡਾਇਰੈਕਟਰ, ਸਿਹਤ ਸੇਵਾਵਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.