ਸਿਆਸੀ ਪਾਰਟੀਆਂ ਹੁਣ ਆਪਣੇ ਵਿੱਤੀ ਖਾਤਿਆਂ ਸਬੰਧੀ ਜਾਣਕਾਰੀ ਆਨਲਾਈਨ ਭਰ ਸਕਣਗੀਆਂ: ਸਿਬਿਨ ਸੀ
ਚੰਡੀਗੜ੍ਹ: ਸਿਆਸੀ ਪਾਰਟੀਆਂ ਹੁਣ ਚੋਣ ਕਮਿਸ਼ਨ ਕੋਲ ਆਪਣੇ ਵਿੱਤੀ ਖਾਤੇ ਆਨਲਾਈਨ ਦਾਇਰ ਕਰ ਸਕਣਗੀਆਂ। ਇਸ ਪਹਿਲਕਦਮੀ ਤਹਿਤ ਨਵਾਂ ਵੈਬ-ਪੋਰਟਲ (https://iems.eci.gov.in/) ਸ਼ੁਰੂ ਕੀਤਾ ਗਿਆ ਹੈ ਜਿਸ ‘ਤੇ ਸਿਆਸੀ ਪਾਰਟੀਆਂ ਵੱਲੋਂ ਦਿੱਤੇ ਯੋਗਦਾਨ ਦੀ ਰਿਪੋਰਟ, ਆਡਿਟ ਕੀਤੇ ਸਾਲਾਨਾ ਖਾਤੇ ਅਤੇ ਚੋਣ ਖਰਚੇ ਸਬੰਧੀ ਜਾਣਕਾਰੀ ਆਨਲਾਈਨ ਦਾਇਰ ਕੀਤੀ ਜਾ ਸਕਦੀ ਹੈ।ਲੋਕ ਪ੍ਰਤੀਨਿਧਤਾ ਐਕਟ, 1951 ਅਤੇ ਕਮਿਸ਼ਨ ਵੱਲੋਂ ਪਿਛਲੇ ਸਾਲਾਂ ਦੌਰਾਨ ਸਮੇਂ-ਸਮੇਂ ‘ਤੇ ਜਾਰੀ ਪਾਰਦਰਸ਼ਤਾ ਸਬੰਧੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਹ ਵਿੱਤੀ ਸਟੇਟਮੈਂਟਾਂ ਸਿਆਸੀ ਪਾਰਟੀਆਂ ਵੱਲੋਂ ਚੋਣ ਕਮਿਸ਼ਨ/ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਫ਼ਸਰਾਂ ਕੋਲ ਜਮ੍ਹਾ ਕਰਵਾਉਣੀਆਂ ਜ਼ਰੂਰੀ ਹਨ।
PM Modi ਦੀ ਸੁਰੱਖਿਆ ‘ਚ ਸੇਂਧ, ਰਿਹਾਇਸ਼ ਦੇ ਉੱਪਰ ਉੱਡਿਆ Drone, ਏਜੰਸੀਆਂ ‘ਚ ਹੜਕੰਪ | D5 Channel Punjabi
ਇਸ ਸਬੰਧੀ ਵੇਰਵਿਆਂ ਦਾ ਖੁਲਾਸਾ ਕਰਦਿਆਂ ਸੀਈਓ ਪੰਜਾਬ ਸਿਬਿਨ ਸੀ ਨੇ ਦੱਸਿਆ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੰਬੋਧਿਤ ਇੱਕ ਪੱਤਰ ਵਿੱਚ, ਈ.ਸੀ.ਆਈ. ਨੇ ਦੱਸਿਆ ਹੈ ਕਿ ਇਹ ਸਹੂਲਤ ਦੋਹਰੇ ਉਦੇਸ਼ ਲਈ ਸ਼ੁਰੂ ਕੀਤੀ ਗਈ ਹੈ: ਪਹਿਲਾ ਇਹ ਹੀ ਕਿ ਰਿਪੋਰਟਾਂ ਨੂੰ ਫਿਜਿਕਲ ਰੂਪ ਵਿੱਚ ਦਾਇਰ ਕਰਨ ਵਿੱਚ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਅਤੇ ਦੂਜਾ ਇਹ ਕਿ ਨਿਰਧਾਰਤ ਫਾਰਮੈਟਾਂ ਵਿੱਚ ਵਿੱਤੀ ਸਟੇਟਮੈਂਟਾਂ ਨੂੰ ਸਮੇਂ ਸਿਰ ਦਾਇਰ ਕਰਨਾ ਯਕੀਨੀ ਬਣਾਉਣ ਲਈ ਰਾਜਨੀਤਿਕ ਪਾਰਟੀਆਂ ਨੂੰ ਸਹਾਇਤਾ ਪ੍ਰਦਾਨ ਕਰਨਾ। ਡੇਟਾ ਦੀ ਆਨਲਾਈਨ ਉਪਲਬਧਤਾ ਨਾਲ ਪਾਰਦਰਸ਼ਤਾ ਵਧੇਗੀ ਅਤੇ ਨਿਯਮਾਂ ਦੀ ਸਮੇਂ ਸਿਰ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਪੱਤਰ ਵਿੱਚ, ਈ.ਸੀ.ਆਈ. ਨੇ ਰਾਜਨੀਤਿਕ ਪਾਰਟੀਆਂ ਦੀ ਨਿਰਨਾਇਕ ਸਥਿਤੀ ਦਾ ਹਵਾਲਾ ਦਿੰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ‘ਤੇ ਲੋਕਤੰਤਰੀ ਕੰਮਕਾਜ ਅਤੇ ਚੋਣ ਪ੍ਰਕਿਰਿਆਵਾਂ, ਖਾਸ ਕਰਕੇ ਵਿੱਤੀ ਖੁਲਾਸਿਆਂ ਵਿੱਚ ਪਾਰਦਰਸ਼ਤਾ ਦੇ ਸਿਧਾਂਤਾਂ ਦੀ ਪਾਲਣਾ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ।
ਮਹਿਲਾ DC ਨੇ ਦਿਖਾਈ ਪਾਵਰ, ਲਾਈ ਧਾਰਾ 144! D5 Channel Punjabi
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.