ਨਾਭਾ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜੰਗਲਾਤ ਘਪਲੇ ‘ਚ ਭਾਵੇਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਪਰ ਅੱਜ ਤੀਸਰੇ ਦਿਨ ਉਨ੍ਹਾਂ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਗਿਆ ਹੈ ਕਿਉਂਕਿ ਮੋਹਾਲੀ ਕੋਰਟ ਵੱਲੋਂ ਜੋ ਜੇਲ੍ਹ ਪ੍ਰਸ਼ਾਸਨ ਨੂੰ ਫੈਕਸ ਆਈ ਹੈ, ਉਸ ਵਿੱਚ ਤੱਥ ਸਹੀ ਨਹੀਂ ਸਨ। ਧਾਰਾਵਾਂ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਅਤੇ ਧਰਮਸੋਤ ਦੇ ਵਕੀਲ ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਗਿਆ, ਜਿਸ ਤੋਂ ਬਾਅਦ ਅੱਜ ਸਾਧੂ ਸਿੰਘ ਜ਼ਮਾਨਤ ਮਿਲਣ ਤੋਂ ਬਾਅਦ ਧਰਮਸੋਤ ਨਾਭਾ ਜੇਲ੍ਹ ‘ਚੋਂ ਜਿਵੇਂ ਹੀ ਬਾਹਰ ਆਏ ਤਾਂ ਕਾਂਗਰਸੀ ਵਰਕਰਾਂ ਨੇ ਢੋਲ ਦੇ ਡਗੇ ‘ਤੇ ਨੱਚ-ਟੱਪ ਕੇ ਖੁਸ਼ੀ ਮਨਾਈ ਅਤੇ ਉਨ੍ਹਾਂ ਦੇ ਪਿੱਛੇ ਕਾਂਗਰਸੀ ਵਰਕਰਾਂ ਤੇ ਆਗੂਆਂ ਦਾ ਕਈ ਕਿਲੋਮੀਟਰ ਕਾਰਾਂ ਦਾ ਕਾਫਲਾ ਵੇਖਣ ਨੂੰ ਮਿਲਿਆ।
SYL ‘ਤੇ ਸਰਬ ਪਾਰਟੀ ਮੀਟਿੰਗ! ਹਰਿਆਣੇ ਨੂੰ ਜਵਾਬ, ਜੇਲ੍ਹ ‘ਚੋਂ ਨਵਜੋਤ ਸਿੱਧੂ ਨੇ ਘੁਮਾਈ ਗੇਮ | D5 Channel Punjabi
ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੈਨੂੰ ਅਦਾਲਤ ‘ਤੇ ਪੂਰਾ ਯਕੀਨ ਸੀ, ਇਸ ਲਈ ਮੈਨੂੰ ਜ਼ਮਾਨਤ ਮਿਲੀ ਹੈ। ਉਨ੍ਹਾਂ ਕਿਹਾ ਜੋ ਮੈਂ ਜੇਲ੍ਹ ਵਿੱਚ ਦਿਨ ਬਿਤਾਏ ਹਨ ਉਸ ਤੋਂ ਪਤਾ ਲੱਗ ਗਿਆ ਹੈ ਕਿ ਕੌਣ ਆਪਣੇ ਹਨ ਤੇ ਕੌਣ ਪਰਾਏ। ਉਨ੍ਹਾਂ ਨੇ ਕਿਹਾ ਕਿ ਜਿੰਨਾ ਸਮਾਂ ਮੈਂ ਰਾਜਨੀਤੀ ਵਿੱਚ ਹਾਂ, ਲੋਕਾਂ ਵਾਸਤੇ ਜੀਵਾਂਗਾ ਤੇ ਲੋਕਾਂ ਵਾਸਤੇ ਹੀ ਮਰਾਂਗਾ। ਉਨ੍ਹਾਂ ਕਿਹਾ ਕਿ ਜੇਲ੍ਹ ‘ਚ ਰਹਿੰਦਿਆਂ ਮੈਨੂੰ ਚੰਗੇ-ਮਾੜੇ ਵਿਅਕਤੀ ਦਾ ਪਤਾ ਲੱਗ ਗਿਆ ਤੇ ਜੋ ਦਿਨ ਜੇਲ੍ਹ ਵਿੱਚ ਕੱਟੇ ਹਨ ਤੇ ਹੁਣ ਮੈਨੂੰ ਜ਼ਮਾਨਤ ਮਿਲੀ ਹੈ, ਮੈਨੂੰ ਕੋਰਟ ਅਤੇ ਰੱਬ ‘ਤੇ ਪੂਰਾ ਭਰੋਸਾ ਸੀ। ਇਸ ਮੌਕੇ ਨਾਭਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਕੁਮਾਰ ਮਿੱਤਲ ਸ਼ੈਂਟੀ ਨੇ ਕਿਹਾ ਕਿ ਸਾਨੂੰ ਕੋਰਟ ‘ਤੇ ਪੂਰਾ ਭਰੋਸਾ ਸੀ ਅਤੇ ਸਾਬਕਾ ਮੰਤਰੀ ਧਰਮਸੋਤ ਅੱਜ ਜੇਲ੍ਹ੍ ‘ਚੋਂ ਬਾਹਰ ਹਨ, ਸਾਨੂੰ ਬਹੁਤ ਖੁਸ਼ੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ। ਇਸ ਮੌਕੇ ਸਾਬਕਾ ਪ੍ਰਧਾਨ ਚੁੰਨੀ ਲਾਲ, ਚਰਨਜੀਤ ਬਾਤਿਸ਼, ਹਰੀ ਸੇਠ, ਗੌਰਵ ਗਾਬਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਮੌਜੂਦ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.