NewsD5 specialPunjab

ਸਕੂਲ ਗਈਆਂ 3 ਵਿਦਿਆਰਥਣਾਂ ਹੋਈਆਂ ਗਾਇਬ ,ਮਾਪਿਆਂ ਦੀ ਉੱਡੀ ਨੀਂਦ

ਬਠਿੰਡਾ ਤੋਂ ਰਹੱਸਮਈ ਢੰਗ ਨਾਲ ਲਾਪਤਾ ਹੋਈਆਂ ਸੱਤਵੀ ਕਲਾਸ ਦੀਆਂ 3 ਵਿਦਿਆਰਥਣਾਂ ਦੀ ਪਹੇਲੀ ਬਣੀ ਪਈ ਹੈ |
4 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਨਜ਼ਰ ਆ ਰਹੇ ਹਨ|ਉੱਧਰ ਬੱਚੀਆਂ ਨਾਂ ਮਿਲਣ ਕਾਰਨ ਮਾਪੇ ਵੀ ਪ੍ਰੇਸ਼ਾਨ ਹੋ ਰਹੇ ਹਨ | ਇੱਕ ਲਾਪਤਾ ਬੱਚੀ ਦੀ ਮਾਂ ਨੇ ਦੱਸਿਆ ਕਿ 15 ਨਵੰਬਰ ਨੂੰ ਸਕੂਲ ਦੀ ਇੱਕ ਲੜਕੀ ਦਾ ਫੋਨ ਆਇਆ ਸੀ |ਉਸ ਦੇ ਫੋਨ ਬਾਅਦ ਉਨ੍ਹਾਂ ਦੀ ਲੜਕੀ ਸਕੂਲ ਚਲੀ ਗਈ ਤੇ ਪਰ ਅੱਜ ਤੱਕ ਉਨ੍ਹਾਂ ਨੂੰ ਬੱਚੀ ਬਾਰੇ ਕੁਝ ਵੀ ਨਹੀਂ ਪਤਾ ਲੱਗਿਆ| ਬੱਚੀਆਂ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਸਵੇਰੇ ਹੀ ਉਨ੍ਹਾਂ ਨੂੰ ਬੁਲਾ ਲੈਂਦੀ ਹੈ ਤੇ ਸ਼ਾਮ ਨੂੰ ਘਰ ਵਾਪਿਸ ਭੇਜ ਦਿੰਦੀ ਹੈ |ਅਤੇ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਬੇਵਜ੍ਹਾ ਗੁੰਮਰਾਹ ਕੀਤੀ ਜਾ ਰਿਹਾ ਹੈ |

ਇਸਨੂੰ ਵੀ ਦੇਖੋ…. ਆਹ ਪਰਾਲੀ ਦਾ ਧੂੰਆਂ ਨਹੀਂ, ਹੁਣ ਕੌਣ ਕਰੂ ਪਰਚਾ ? ਪ੍ਰਸ਼ਾਸਨ ਦੀ ਖੁੱਲ੍ਹੀ ਪੋਲ
ਦੂਜੇ ਪਾਸੇ ਐਸ.ਐਸ.ਪੀ. ਨਾਨਕ ਸਿੰਘ ਨੇ ਕਿਹਾ ਕਿ ਲਾਪਤਾ ਲੜਕੀਆਂ ਦੇ ਮਾਮਲੇ ਵਿੱਚ ਟੀਮਾਂ ਬਣਾ ਦਿੱਤੀਆਂ ਹਨ |ਇਸ ਮਾਮਲੇ ਵਿੱਚ ਪੁਲਿਸ ਦੇ ਹੱਥ ਕਾਫੀ ਸਬੂਤ ਲੱਗੇ ਹਨ | ਜਿਸ ਨੂੰ ਜਲਦ ਹੱਲ ਕਰ ਲਿਆ ਜਾਵੇਗਾ|
15 ਨਵੰਬਰ ਨੂੰ ਇਹ ਕੁੜੀਆਂ ਬਠਿੰਡਾ ਦੇ ਕੁੜੀਆਂ ਦੇ ਸਰਕਾਰੀ ਸਕੂਲ ‘ਚ ਜਾਣ ਲਈ ਘਰ ਤੋਂ ਰਵਾਨਾ ਹੋਈਆਂ ਸੀ| ਪਰ ਨਾਂ ਉਹ ਸਕੂਲ ਪਹੁੰਚੀਆਂ ਤੇ ਨਾਂ ਘਰ ਪਹੁੰਚੀਆਂ|ਜਿਸ ਨੂੰ ਲੈ ਕੇ ਪਰਿਵਾਰ ਡਰਿਆ ਹੋਇਆ |

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button