ਵੇਖ ਕੇ ਅੱਖਾਂ ਭਰ ਜਾਂਦੀਆਂ ਨੇ, ਇਕ ਭੁੱਖ ਦਾ ਦੁੱਖ, ਦੂਜਾ ਬੇਘਰ… ਪੁਲਿਸ ਡੰਡੇ ਮਾਰਦੀ ਐ, ਦਿਹਾੜੀ ਲੱਗਦੀ ਨੀ
ਲੁਧਿਆਣਾ : ਇੱਕ ਪਾਸੇ ਪੰਜਾਬ ਦੇ ਵਿੱਚ ਕਰਫਿਊ ਕਾਰਨ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਲੋਕਾਂ ਤੱਕ ਲੰਗਰ ਪਹੁੰਚਾਉਣ ਦੀ ਗੱਲ ਕਹਿ ਰਿਹਾ ਹੈ ਪਰ ਕੁਝ ਅਜਿਹੇ ਵੀ ਲੋਕ ਨੇ ਜੋ ਪੁਲਾਂ ਹੇਠ ਸੜਕਾਂ ਤੇ ਜਾ ਪਲੇਟਫਾਰਮ ਤੇ ਹੀ ਸੌਂ ਕੇ ਆਪਣਾ ਗੁਜ਼ਾਰਾ ਕਰਦੇ ਹਨ। ਅਜਿਹੇ ਲੋਕਾਂ ਦੀ ਲੁਧਿਆਣਾ ਵਿੱਚ ਵੱਡੀ ਤਾਦਾਦ ਹੈ ਅਤੇ ਕਰਫਿਊ ਲੱਗਣ ਕਾਰਨ ਹੁਣ ਉਹ ਪੁਲਿਸ ਤੋਂ ਡਰਦੇ ਵਿਖਾਈ ਦੇ ਰਹੇ ਹਨ। ਇਹਨਾਂ ਕੋਲ ਨਾ ਤਾਂ ਆਪਣਾ ਘਰ ਹੈ ਅਤੇ ਨਾ ਹੀ ਕੋਈ ਪਰਿਵਾਰ ਦਾ ਮੈਂਬਰ। ਕਈ ਬਾਹਰਲੇ ਸੂਬਿਆਂ ਤੋਂ ਆ ਕੇ ਇੱਥੇ ਦਿਹਾੜੀਆਂ ਕਰਕੇ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ।
ਵੇਖ ਕੇ ਅੱਖਾਂ ਭਰ ਜਾਂਦੀਆਂ ਨੇ, ਇਕ ਭੁੱਖ ਦਾ ਦੁੱਖ, ਦੂਜਾ ਬੇਘਰ… ਪੁਲਿਸ ਡੰਡੇ ਮਾਰਦੀ ਐ, ਦਿਹਾੜੀ ਲੱਗਦੀ ਨੀ
ਇਹ ਹੁਣ ਸੜਕਾਂ ਤੇ ਰਹਿਣ ਨੂੰ ਮਜ਼ਬੂਰ ਨੇ ਅਤੇ ਪੁਲਿਸ ਤੋਂ ਲੁੱਕ ਛੁੱਪ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ। ਕਈ ਲੋਕਾਂ ਨੂੰ ਤਾਂ ਮਕਾਨ ਮਾਲਕਾਂ ਵੱਲੋਂ ਵੀ ਕੱਢ ਦਿੱਤਾ ਗਿਆ ਹੈ। ਜਿਸ ਕਾਰਨ ਉਹ ਸੜਕ ਤੇ ਆ ਗਏ ਹਨ ਇਨ੍ਹਾਂ ਲੋਕਾਂ ਨੇ ਕਿਹਾ ਕਿ ਉਹ ਮਜ਼ਬੂਤ ਨੇ ਜੇਕਰ ਕੋਈ ਸਮਾਜ ਸੇਵੀ ਖਾਣ ਨੂੰ ਲੰਗਰ ਦੇ ਜਾਵੇ ਤਾਂ ਕੰਮ ਚੱਲ ਜਾਂਦਾ ਹੈ ਨਹੀਂ ਤਾਂ ਭੁੱਖੇ ਹੀ ਰਹਿਣਾ ਪੈਂਦਾ ਹੈ। ਇਨ੍ਹਾਂ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਖਾਣਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.