ਨਵੀਂ ਦਿੱਲੀ : ਤਿਹਾੜ ਜੇਲ੍ਹ ਤੋਂ ਇਕ ਹੋਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੇ ਦਿੱਲੀ ਦੀ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਮੀਡੀਆ ਨੂੰ ਉਸ ਨਾਲ ਸਬੰਧਤ ਸੀਸੀਟੀਵੀ ਦੀ ਕਿਸੇ ਵੀ ਕਲਿੱਪ ਨੂੰ ਪ੍ਰਸਾਰਿਤ/ਪ੍ਰਸਾਰਿਤ ਕਰਨ ਤੋਂ ਰੋਕਣ ਲਈ ਅਦਾਲਤ ਦੇ ਨਿਰਦੇਸ਼ ਦੀ ਮੰਗ ਕੀਤੀ ਹੈ। ਅਦਾਲਤ ਦਾ ਕਹਿਣਾ ਹੈ ਕਿ ਭਲਕੇ ਮਾਮਲੇ ਦੀ ਸੁਣਵਾਈ ਹੋਵੇਗੀ।
AAP Gujarat : BJP ’ਤੇ ਭਾਰੀ ਪਿਆ CM Mann, ਪਲਟੀ ਗਈ ਬਾਜ਼ੀ! ਵੱਡੇ ਲੀਡਰ ਚਿੱਤ | D5 Channel Punjabi
ਦੱਸਣਯੋਗ ਹੈ ਕਿ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੀ ਪਹਿਲਾ ਇਕ ਕੈਦੀ ਵੱਲੋਂ ਮਾਲਿਸ਼ ਕਰਦੇ ਹੋਏ ਦੀ ਵੀਡੀਓ ਵਾਇਰਲ ਹੋਈ ਸੀ। ਜਿਸ ਨੂੰ ਲੈ ਕੇ ਸਿਆਸੀ ਗਲੀਆਰੇ ‘ਚ ਮੁੱਦਾ ਭੱਖ ਗਿਆ ਸੀ। ਦੱਸਿਆ ਜਾਂਦਾਂ ਹੈ ਕਿ ਮਾਲਿਸ਼ ਕਰਨ ਵਾਲਾ ਕੈਦੀ ਰੇਪ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਹੈ। ਉਥੇ ਹੀ ਅੱਜ ਮੰਤਰੀ ਦਾ ਇਕ ਹੋਰ ਵੀਡੀਓ ਵਾਇਰਲ ਹੋ ਗਿਆ। ਜਿਸ ‘ਚ ਉਹ ਜੇਲ੍ਹ ‘ਚ ਸਲਾਦ ਵਰਗੇ ਖਾਣੇ ਦਾ ਲੁਤਫ਼ ਲੈਦਾ ਦਿਖ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.