ਲੁਧਿਆਣਾ ਪੁਲਿਸ ਨੇ ਸਿਮਰਜੀਤ ਬੈਂਸ ਸਮੇਤ 7 ਦੇ ਖਿਲਾਫ ਦਰਜ ਕੀਤਾ ਕੇਸ, ਕੋਰਟ ਨੇ ਦਿੱਤੇ ਸੀ ਆਰਡਰ
ਲੁਧਿਆਣਾ : ਲੁਧਿਆਣਾ ਪੁਲਿਸ ਨੇ ਕੋਰਟ ਦੇ ਨਿਰਦੇਸ਼ ‘ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਈਸ਼ਰ ਨਗਰ ਨਿਵਾਸੀ 44 ਸਾਲਾ ਮਹਿਲਾ ਦੀ ਸ਼ਿਕਾਇਤ ‘ਤੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਕਿਸਾਨਾਂ ਨੇ ਸਾਰੀ ਰਾਤ ਬੰਦ ਕਮਰੇ ‘ਚ ਲੱਸੀ ਵਾਂਗ ਰਿੜਕੇ ਬੀਜੇਪੀ ਦੇ ਲੀਡਰ || D5 Channel Punjabi
ਨਾਮਜ਼ਦ ਲੋਕਾਂ ‘ਚ ਐਮਐਲਏ ਸਿਮਰਜੀਤ ਸਿੰਘ ਬੈਂਸ, ਪੀਏ ਗੋਗੀ ਸ਼ਰਮਾ, ਕਰਮਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ, ਸੁਖਚੈਨ ਸਿੰਘ, ਪਰਮਜੀਤ ਸਿੰਘ ਸ਼ਾਮਿਲ ਹਨ। ਅਦਾਲਤ ਦੇ ਵੱਲੋਂ 7 ਜੁਲਾਈ 2021 ਨੂੰ ਦਿੱਤੇ ਗਏ ਆਦੇਸ਼ਾਂ ਤੋਂ ਬਾਅਦ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਕਿ ਲਗਾਤਾਰ ਇਹ ਮਾਮਲਾ ਭੜਕਿਆ ਹੋਇਆ ਸੀ ਅਤੇ ਅਕਾਲੀ ਦਲ ਬੈਂਸ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨਾ – ਪ੍ਰਦਰਸ਼ਨ ਕਰ ਰਿਹਾ ਸੀ।
‘ਆਪ’ ਨੇ ਕੱਢ ਲਿਆਂਦੀ ਚਿੱਟਾ ਵਿੱਕਣ ਦੀ ਵੀਡੀਓ,ਦੇਖਕੇ ਸਿਆਸੀ ਲੀਡਰ ਹੋਏ ਹੈਰਾਨ!ਖੋਲ੍ਹਤੇ ਪਾਰਟੀਆਂ ਦੇ ਕੱਚੇ ਚਿੱਠੇ!
ਪੀੜਿਤ ਮਹਿਲਾ ਨੇ ਲਗਾਏ ਸਨ ਇਹ ਇਲਜ਼ਾਮ
ਦਰਅਸਲ ਮਹਿਲਾ ਦਾ ਇਲਜ਼ਾਮ ਹੈ ਕਿ ਇੱਕ ਜਾਇਦਾਦ ਵਿਵਾਦ ਦੇ ਚੱਲਦਿਆਂ ਉਹ ਸਿਮਰਜੀਤ ਬੈਂਸ ਨਾਲ ਮਿਲੀ ਸੀ। ਬੈਂਸ ਨੇ ਆਪਣੇ ਦਫ਼ਤਰ ‘ਚ ਬਣੇ ਇੱਕ ਕਮਰੇ ‘ਚ ਉਸਦੇ ਨਾਲ ਕੁਕਰਮ ਕੀਤਾ। ਵਿਧਾਇਕ ਦੇ ਖਿਲਾਫ ਮਾਮਲਾ ਦਰਜ ਕਰਨ ਲਈ ਉਸਨੇ 16 ਨਵੰਬਰ 2020 ‘ਚ ਕਈ ਵੱਡੇ ਅਧਿਕਾਰੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ‘ਤੇ ਕਾਰਵਾਈ ਲਈ ਉਹ ਕਈ ਵਾਰ ਪੁਲਿਸ ਕਮਿਸ਼ਨਰ ਦਫ਼ਤਰ ਲੁਧਿਆਣਾ ਦੇ ਬਾਹਰ ਧਰਨਾ ਵੀ ਲਗਾ ਚੁੱਕੀ ਹੈ ਪਰ ਪੁਲਿਸ ਨੇ ਇਸ ਮਾਮਲੇ ‘ਚ ਜਾਂਚ ਦੀ ਗੱਲ ਕਹਿੰਦੇ ਹੋਏ ਅੱਗੇ ਕੋਈ ਕਾਰਵਾਈ ਨਹੀਂ ਕੀਤੀ।
ਅਸਮਾਨੋਂ ਧਰਤੀ ‘ਤੇ ਆਈ ਖਤਰਨਾਲ ਸ਼ੈਅ,ਮਿੰਟਾਂ ‘ਚ ਕਰਤਾ ਸਭ ਕੁਝ ਤਬਾਹ || D5 Channel Punjabi
ਕਈ ਰਾਜਨੀਤਿਕ ਪਾਰਟੀਆਂ ਵੀ ਪੀੜਿਤ ਮਹਿਲਾ ਦੇ ਨਾਲ ਦੇ ਚੁੱਕੀਆਂ ਹਨ ਧਰਨਾ
ਇਸ ਮਾਮਲੇ ‘ਚ ਕਈ ਰਾਜਨੀਤਿਕ ਪਾਰਟੀਆਂ ਵੀ ਪੀੜਿਤ ਮਹਿਲਾ ਦੇ ਨਾਲ ਧਰਨੇ ਦੇ ਚੁੱਕੀਆਂ ਹਨ। ਪੁਲਿਸ ਵੱਲੋਂ ਕੋਈ ਨਿਆ ਨਾ ਮਿਲਦਾ ਦੇਖ ਪੀੜਿਤਾ ਨੇ ਆਪਣੇ ਵਕੀਲ ਦੇ ਮਾਧਿਅਮ ਨਾਲ ਇੱਕ ਕਰੀਮੀਨਲ ਸ਼ਿਕਾਇਤ ਕੋਰਟ ‘ਚ ਦਿੱਤੀ ਸੀ। ਕੋਰਟ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਪੀੜਿਤਾ ਦੀ ਮੰਗ ਨੂੰ ਮਨਜ਼ੂਰ ਕਰਦੇ ਹੋਏ ਲੁਧਿਆਣਾ ਪੁਲਿਸ ਨੂੰ ਵਿਧਾਇਕ ਬੈਂਸ ਅਤੇ ਉਸਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ। ਪਿਛਲੇ ਕਈ ਮਹੀਨਿਆਂ ਤੋਂ ਇਨਸਾਫ ਲਈ ਲੜ ਰਹੀ ਪੀੜਿਤਾ ਲਈ ਇਹ ਥੋੜ੍ਹੀ ਰਾਹਤ ਭਰੀ ਖ਼ਬਰ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.