ਰਾਹੁਲ ਨਾਰਵੇਕਰ ਬਣੇ ਮਹਾਰਾਸ਼ਟਰ ਵਿਧਾਨ ਸਭਾ ਦੇ ਨਵੇਂ ਸਪੀਕਰ
ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ’ਚ ਅੱਜ ਸਪੀਕਰ ਦੀ ਚੋਣ ਕੀਤੀ ਗਈ।ਜਿਸ ‘ਚ ਭਾਜਪਾ ਵਲੋਂ ਉਮੀਦਵਾਰ ਬਣਾਏ ਗਏ ਰਾਹੁਲ ਨਾਰਵੇਕਰ ਨੂੰ ਜਿੱਤ ਮਿਲੀ। ਰਾਹੁਲ ਦੇ ਸਮਰਥਨ ’ਚ 164 ਵੋਟਾਂ ਪਈਆਂ, ਜਦਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਉਮੀਦਵਾਰ ਰਾਜਨ ਸਾਲਵੀ ਚੋਣ ਹਾਰ ਗਏ, ਉਨ੍ਹਾਂ ਨੂੰ 107 ਵੋਟਾਂ ਮਿਲੀਆਂ।
ਪੈਰੋਲ ‘ਤੇ ਆਇਆ ਨਕਲੀ ਡੇਰਾ ਮੁਖੀ ? ਸਮਰਥਕਾਂ ਦਾ ਖੁਲਾਸਾ, ਅਸਲੀ ਡੇਰਾ ਮੁਖੀ ਗਾਇਬ ? D5 Channel Punjabi
ਜਿੱਤ ਮਗਰੋਂ ਰਾਹੁਲ ਨੇ ਸਪੀਕਰ ਦਾ ਆਸਨ ਸੰਭਾਲ ਲਿਆ ਹੈ। ਆਸਨ ਸੰਭਾਲਣ ਮਗਰੋਂ ਰਾਹੁਲ ਨੇ ਏਕਨਾਥ ਸ਼ਿੰਦੇ, ਦੇਵੇਂਦਰ ਫੜਨਵੀਸ ਸਮੇਤ ਸਦਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਸਿਆਸਤ ’ਚ ਰਾਹੁਲ ਨਾਰਵੇਕਰ ਚਰਚਿੱਤ ਚਿਹਰਾ ਹਨ। ਰਾਹੁਲ ਪੇਸ਼ੇ ਤੋਂ ਵਕੀਲ ਹਨ। ਸਾਲ 2019 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਰਾਹੁਲ ਪਹਿਲੀ ਵਾਰ ਵਿਧਾਇਕ ਬਣੇ ਹਨ। ਉਹ ਮੁੰਬਈ ਦੇ ਕੋਲਾਬਾ ਤੋਂ ਵਿਧਾਇਕ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.