SportsIndiaTop News

ਰਾਸ਼ਟਰਪਤੀ ਅਤੇ PM ਨੇ ਵੀ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੇ ਅਚਿੰਤਾ ਸ਼ੇਓਲੀ ਨੂੰ ਦਿੱਤੀ ਮੁਬਾਰਕਬਾਦ

ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੇ ਅਚਿੰਤਾ ਸ਼ੇਓਲੀ ਨੂੰ ਮੁਬਾਰਕਬਾਦ ਦਿੱਤੀ ਹੈ। ਦੱਸ ਦਈਏ ਕਿ ਰਾਸ਼ਟਰਮੰਡਲ ਖੇਡਾਂ ਦੀ ਵੇਟਲਿਫਟਿੰਗ ਮੁਕਾਬਲੇ ‘ਚ ਭਾਰਤ ਦੀ ਸੁਨਹਿਰੀ ਮੁਹਿੰਮ ਜਾਰੀ ਰੱਖਦੇ ਹੋਏ ਅਚਿੰਤਾ ਸ਼ੇਓਲੀ ਨੇ ਪੁਰਸ਼ਾਂ ਦੇ 73 ਕਿ. ਗ੍ਰਾ. ‘ਚ ਨਵੇਂ ਰਿਕਾਰਡ ਦੇ ਨਾਲ ਬਾਜ਼ੀ ਮਾਰ ਕੇ ਦੇਸ਼ ਨੂੰ ਤੀਜਾ ਸੋਨ ਤਮਗਾ ਦਿਵਾਇਆ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂ ਤੇ ਜੇਰੇਮੀ ਲਾਲਰਿਨਨੁੰਗਾ ਨੇ ਭਾਰਤ ਨੂੰ ਵੇਟਲਿਫਟਿੰਗ ‘ਚ ਦੋ ਸੋਨ ਤਮਗੇ ਦਿਵਾਏ ਸਨ।

Faridkot Hospital ਵਿੱਚ ਸਾਜਿਸ਼ ? VC Raj Bahadur ਨੇ ਕੈਮਰੇ ‘ਤੇ ਆਕੇ ਬੋਲਿਆ ਹੱਲਾ | D5 Channel Punjabi

ਪੱਛਮੀ ਬੰਗਾਲ ਦੇ ਸ਼ੇਓਲੀ ਨੇ ਸਨੈਚ ‘ਚ 143 ਕਿਲੋ ਭਾਰ ਚੁੱਕਿਆ, ਜਿਹੜਾ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਹੈ। ਉਸ ਨੇ ਕਲੀਨ ਐਂਡ ਜਰਕ ‘ਚ 170 ਕਿਲੋ ਸਮੇਤ 313 ਕਿਲੋ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਆਪਣੇ ਨਾਂ ਕੀਤਾ। ਪਿਛਲੇ ਸਾਲ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ ਜਿੱਤਣ ਵਾਲੇ ਸ਼ੇਓਲੀ ਨੇ ਦੋਵੇਂ ਸਰਵਸ੍ਰੇਸ਼ਠ ਲਿਫਟ ਤੀਜੀ ਕੋਸ਼ਿਸ਼ ਵਿਚ ਕੀਤੀਆਂ। ਮਲੇਸ਼ੀਆ ਦੇ ਹਿਦਾਇਤ ਮਹੁੰਮਦ ਨੂੰ ਚਾਂਦੀ ਤੇ ਕੈਨੇਡਾ ਦੇ ਸ਼ਾਦ ਡਾਰਸਿਗ੍ਰੀ ਨੂੰ ਕਾਂਸੀ ਤਮਗਾ ਮਿਲਿਆ, ਜਿਨ੍ਹਾਂ ਨੇ ਕ੍ਰਮਵਾਰ 303 ਤੇ 298 ਕਿਲੋ ਭਾਰ ਚੁੱਕਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button