ਰਾਜਾਸਾਂਸੀ ਬੰਬ ਧਮਾਕੇ ਤੋਂ ਬਾਅਦ ਪੁਲਿਸ ਨੇ ਬੱਬਰ ਖਾਲਸਾ ਨਾਲ ਸਬੰਧਤ 4 ਵਿਅਕਤੀਆ ਨੂੰ ਕੀਤਾ ਕਾਬੂ
ਮਲੋਟ : ਮਲੋਟ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਸਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ਉੱਤੇ ਫਿਰੋਤੀ ਮੰਗਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਮੁਲਜ਼ਮਾਂ ਕਾਰਨ ਸ਼ਹਿਰ ਅੰਦਰ ਕਾਫੀ ਸਮੇਂ ਤੋਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਦੱਸ ਦੇਈਏ ਕਿ ਬੀਤੀ 8 ਨਵੰਬਰ ਨੂੰ ਰਾਜਕੁਮਾਰ ਪੁੱਤਰ ਨਿਆਮਤ ਰਾਏ ਨੂੰ ਉਸਦੇ ਘਰ ਦੇ ਗੇਟ ਅੰਦਰੋਂ ਇੱਕ ਚਿੱਠੀ ਮਿਲੀ ਸੀ। ਇਹ ਚਿੱਠੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ਅਧੀਨ ਇੱਕ ਲੈਟਰਪੈਡ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਜੇਕਰ ਉਸਨੇ 50 ਲੱਖ ਰੁਪਏ ਨਾ ਦਿੱਤੇ ਤਾਂ ਉਸਨੂੰ ਪਰਿਵਾਰ ਸਮੇਤ ਜਾਨ ਤੋਂ ਮਾਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪੁੱਜਾ। ਪੁਲਿਸ ਅਣਪਛਾਤੇ ਵਿਅਕਤੀਆਂ ਅਧੀਨ ਮੁੱਕਦਮਾ ਦਰਜ ਕਰਕੇ ਇਸ ਮਾਮਲੇ ਦੀ ਛਾਣਬੀਣ ਕਰ ਰਹੀ ਸੀ।
Read Also ਡੇਰਾ ਮੁਖੀ ਨੂੰ ਵੀ ਜਾਨੋਂ ਮਾਰਨ ਦੀ ਸੀ ਯੋਜਨਾ : ਬੱਬਰ ਖਾਲਸਾ ਗਰੁੱਪ
ਮਾਮਲੇ ਦੀ ਜਾਣਕਾਰੀ ਦਿੰਦਿਆਂ ਮੁਕਤਸਰ ਸਾਹਿਬ ਦੇ ਐਸ.ਐਸ.ਪੀ. ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਵਿੱਚ ਜਸਪਾਲ ਸਿੰਘ ਕੰਗ, ਉਸਦਾ ਪੁੱਤਰ ਸੰਦੀਪ ਸਿੰਘ ਕੰਗ, ਬਲਜੀਤ ਸਿੰਘ ਬੱਗਾ ਅਤੇ ਰਾਜਕੁਮਾਰ ਉਰਫ ਰਾਜੂ ਸ਼ਰਮਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਜਸਪਾਲ ਸਿੰਘ ਕੰਗ ਨੂੰ ਆਪਣੇ ਕਾਰੋਬਾਰ ਵਿੱਚ ਘਾਟਾ ਪੈਣ ਤੋਂ ਬਾਅਦ ਉਸਨੇ ਆਪਣੇ ਲੜਕੇ ਨਾਲ ਮਿਲ ਕੇ ਮਲੋਟ ਸ਼ਹਿਰ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ਦਾ ਜਾਅਲੀ ਲੈਟਰਪੈਡ ਤਿਆਰ ਕਰਵਾਇਆ ਅਤੇ ਉਸ ਉਪਰ ਸ਼ਹਿਰ ਦੇ ਨਾਮੀ ਬਿਜਨੈਸਮੈਨ ਨੂੰ ਫਿਰੌਤੀ ਲਈ ਲਿਖਿਆ ਗਿਆ ਸੀ, ਜਿਸ ਕਾਰਨ ਕਾਫ਼ੀ ਸਮੇਂ ਤੋਂ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਪੁਲਿਸ ਜਗ੍ਹਾ ਜਗ੍ਹਾ ਨਾਕਾਬੰਦੀ ਕਰਕੇ ਇਨ੍ਹਾਂ ਮੁਜਰਿਮਾਂ ਦੀ ਭਾਲ ਕਰ ਰਹੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.