Breaking NewsD5 specialNewsPunjabTop News

ਯੂਥ ਕਾਂਗਰਸ ਦੇ ਨੌਜਵਾਨਾਂ ਨੇ ਕੱਢੀ ਬਾਇਕ ਰੈਲੀ, DC ਦਫ਼ਤਰ ਦੇ ਬਾਹਰ ਫੂਕਿਆ PM ਮੋਦੀ ਦਾ ਪੁਤਲਾ

ਮੋਹਾਲੀ : ਪੰਜਾਬ ਯੂਥ ਕਾਂਗਰਸ ਦੇ ਨੌਜਵਾਨਾਂ ਨੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਅੱਜ ਕੁਰਾਲੀ ਤੋਂ ਮੋਹਾਲੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਰੋਸ਼ ਰੈਲੀ ਕੱਢੀ। ਇਹ ਰੈਲੀ ਯੂਥ ਕਾਂਗਰਸ ਪ੍ਰਦੇਸ਼ ਸਕੱਤਰ ਰਵੀ ਬੜੈਚ ਦੀ ਦੇਖ – ਰੇਖ ‘ਚ ਕੱਢੀ ਗਈ। ਇਸ ਰੈਲੀ ‘ਚ ਯੂਥ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਬਰਿੰਦਰ ਢਿੱਲੋਂ ਵੀ ਸ਼ਾਮਿਲ ਹੋਏ। ਉਨ੍ਹਾਂ ਨੇ ਆਪਣੀ ਬਾਇਕ ‘ਤੇ ਸਵਾਰ ਹੋ ਕੇ ਕੇਂਦਰ ਸਰਕਾਰ ਖਿਲਾਫ ਪ੍ਰਰਦਸ਼ਨ ਕੀਤਾ। ਇਸ ਦੌਰਾਨ ਕਾਂਗਰਸ ਪਾਰਟੀ ਦੇ ਝੰਡੇ ਤੋਂ ਇਲਾਵਾ ਕਿਸਾਨੀ ਝੰਡੇ ਵੀ ਵਿਖਾਈ ਦਿੱਤੇ।

ਰਾਜੇਵਾਲ ਨੇ ਸੱਦੀ ਸਾਰੀਆਂ ਪਾਰਟੀਆਂ ਨਾਲ ਮੀਟਿੰਗ! ਚੋਣਾਂ ਨੂੰ ਲੈ ਹੋਊ ਵੱਡਾ ਐਲਾਨ || D5 Channel Punjabi

ਬਰਿੰਦਰ ਢਿੱਲੋਂ ਨੇ ਦੱਸਿਆ ਕਿ ਨੌਜਵਾਨਾਂ ਦਾ ਜੋਸ਼ ਠੰਡਾ ਨਹੀਂ ਹੋਣਾ ਚਾਹੀਦਾ ਹੈ। ਉਹ ਕਾਲੇ ਕਾਨੂੰਨਾਂ ਦੇ ਖਿਲਾਫ ਯੂਥ ਕਾਂਗਰਸ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਯੂਥ ਕਾਂਗਰਸ ਲੋਕਾਂ ਨੂੰ ਬੀਜੀਪੀ ਦੀ ਘਟੀਆ ਨੀਤੀਆਂ ਦੇ ਬਾਰੇ ‘ਚ ਜਾਗਰੂਕ ਕਰ ਰਹੀ ਹੈ। ਉਥੇ ਹੀ ਰਵੀ ਬੜੈਚ ਨੇ ਦੱਸਿਆ ਕਿ ਇਸ ਰੈਲੀ ‘ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨ ਦੇ ਪੁੱਤਰ ਹਨ। ਇਨ੍ਹਾਂ ਕਾਲੇ ਕਨੂੰਨਾਂ ਖਿਲਾਫ ਉਹ ਲੜਦੇ ਰਹਿਣਗੇ। ਜਦੋਂ ਤੱਕ ਇਹ ਕਾਲੇ ਕਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਲੜਾਈ ਜਾਰੀ ਰਹੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button