Breaking NewsPunjabTop News

ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫੇ ‘ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਤੁਸੀ ਵੀ ਪੜ੍ਹੋ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਫ਼ੌਜਾ ਸਿੰਘ ਸਰਾਰੀ ਵਲੋਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਗਿਆ ਹੈ। ਉਥੇ ਹੀ ਹੁਣ ਅਸਤੀਫ਼ੇ ਤੋਂ ਬਾਅਦ ਸਿਆਸਤੀ ਮੰਤਰੀਆਂ ਦੇ ਆਪਣੇ-ਆਪਣੇ ਪੱਖ ਬਾਹਰ ਆਉਣੇ ਸ਼ੁਰੂ ਹੋ ਗਏ ਹਨ। ਇਸ ਵੇਲੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ।

Fauja Singh Sarari ਨੇ ਦਿੱਤਾ Resign! ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ | D5 Channel Punjabi

ਉਨ੍ਹਾਂ ਆਪਣੇ ਫੇਸਬੁਕ ਪੋਸੇ ‘ਚ ਕਿਹਾ ਕਿ “ਮੰਤਰੀ ਫੌਜਾ ਸਿੰਘ ਸਰਾਰੀ ਦੇ ਸਿਰਫ ਅਸਤੀਫੇ ਨਾਲ ਪੰਜਾਬੀ ਸੰਤੁਸ਼ਟ ਨਹੀਂ ਹੋ ਸਕਦੇ। ਇਸ ਭ੍ਰਿਸ਼ਟ ਬੰਦੇ ਨੂੰ ਰਾਜ ਦਾ ਜਨਤਕ ਨੁਮਾਇੰਦਾ ਹੋਣ ਦੇ ਨਾਤੇ ਉਸਦੇ ਭ੍ਰਿਸ਼ਟ ਕੰਮਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ। ਭ੍ਰਿਸ਼ਟਾਚਾਰ ਸੰਬੰਧੀ ਆਡੀਓ ਵਾਇਰਲ ਹੋਣ ਦੇ ਮਹੀਨਿਆਂ ਬਾਅਦ ਅਸਤੀਫਾ ਦੇਣ ਦੀ ਅੰਦਰਖਾਤੇ ਸੈਟਿੰਗ ਕਰਨਾ ਇਹ ਸਾਬਤ ਕਰਦਾ ਹੈ ਕਿ ‘ਆਪ’ ਸਰਕਾਰ ਸਰਾਰੀ ਨਾਲ ਸਾਰੇ ਕਾਂਡ ਵਿੱਚ ਸਾਥੀ ਹੈ। ਸਿਰਫ ਗ੍ਰਿਫਤਾਰੀ ਹੀ ਉਸ ਦੁਆਰਾ ਵਸੂਲੀ ਗਈ ਰਕਮ ਦੀ ਮਾਤਰਾ ਦਾ ਪਤਾ ਲਗਾ ਸਕਦੀ ਹੈ। ਸਰਕਾਰ ਨੂੰ ਆਡੀਓ ਟੇਪ ਸਕੈਂਡਲ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।”

Screenshot 2023 01 07 145555

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button