Breaking NewsD5 specialNewsPunjab

ਮੌਤ ਦੀ ਛੱਤ ਥੱਲੇ ਪੜ੍ਹਦੇ ਸਰਕਾਰੀ ਸਕੂਲ ਦੇ ਬੱਚੇ, ਕਿਸੇ ਵੇਲੇ ਵੀ ਹੋ ਸਕਦੈ ਵੱਡਾ ਹਾਦਸਾ

ਫਿਰੋਜ਼ਪੁਰ : ਇਹ ਇਮਾਰਤ ਸਰਕਾਰੀ ਮਿਡਲ ਸਕੂਲ ਪਿੰਡ ਜੱਲੋ ਕੇ ਹਿਠਾੜ ਫਿਰੋਜ਼ਪੁਰ ਦੀ ਹੈ। ਜਿਥੇ ਸਰਹੱਦੀ ਇਲਾਕੇ ਦੇ ਇਸ ਸਕੂਲ ‘ਚ ਮੌਤ ਦੀ ਛੱਤ ਥੱਲੇ ਨਿੱਕੇ ਨਿੱਕੇ ਬੱਚੇ ਪੜ੍ਹਾਈ ਕਰ ਰਹੇ ਹਨ। ਇਸ ਇਮਾਰਤ ਦਾ ਹਾਲ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਪੀਡਬਲਿਊਡੀ ਨੇ ਵੀ ਇਸ ਨੂੰ ਅਨਸੇਫ ਘੋਸ਼ਿਤ ਕੀਤਾ ਹੋਇਆ ਹੈ ਪਰ ਪ੍ਰਸ਼ਾਸਨ ਦੀ ਅੱਖਾਂ ਕਿਉਂ ਨਹੀਂ ਖੁੱਲ੍ਹ ਰਹੀਆਂ। ਇਹ ਵੱਡਾ ਸਵਾਲ ਹੈ ਸਰਕਾਰੀ ਐਲੀਮੈਂਟਰੀ ਤੇ ਮਿਡਲ ਸਕੂਲ ਦੇ ਕਰੀਬ 130 ਤੋਂ ਵੱਧ ਬੱਚੇ ਇਕ ਛੱਤ ਥੱਲੇ ਪੜ੍ਹਨ ਲਈ ਮਜਬੂਰ ਹਨ।

ਮੌਤ ਦੀ ਛੱਤ ਥੱਲੇ ਪੜ੍ਹਦੇ ਸਰਕਾਰੀ ਸਕੂਲ ਦੇ ਬੱਚੇ, ਕਿਸੇ ਵੇਲੇ ਵੀ ਹੋ ਸਕਦੈ ਵੱਡਾ ਹਾਦਸਾ | ਠੰਢ ‘ਚ ਫਰਸ਼ ‘ਤੇ ਬੈਠੇ

ਦਰਅਸਲ ਸਕੂਲ ਦੇ ਪਿਛਲੇ ਪਾਸੇ ਖੇਤਾਂ ‘ਚ ਜ਼ਮੀਨ ਹੇਠਾਂ ਧੱਸਣ ਨਾਲ ਕਮਰਿਆਂ ‘ਚ ਵੱਡੀਆਂ ਤੇ ਮੋਟੀਆਂ ਦਰਾਰਾਂ ਆ ਚੁੱਕੀਆਂ ਹਨ। ਸਰਦੀਆਂ ਦੇ ਮੌਸਮ ‘ਚ ਕੁਝ ਬੱਚੇ ਜ਼ਮੀਨ ‘ਤੇ ਬੈਠਣ ਲਈ ਵੀ ਮਜਬੂਰ ਹਨ। ਸਕੂਲ ਦਾ ਸਟਾਫ਼ ਵੀ ਬੱਚਿਆਂ ਨੂੰ ਲੈ ਕੇ ਚਿੰਤਾ ‘ਚ ਹੈ। ਪੂਰਾ ਮਾਮਲਾ ਐੱਸਡੀਐਮ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਉਹਨਾਂ ਪ੍ਰਸ਼ਾਸਨ ਦੇ ਸੰਜੀਦਾ ਹੋਣ ਦਾ ਦਾਅਵਾ ਕੀਤਾ।

ਸਕੂਲ ਦਾ ਹਾਲ ਵੇਖ ਕੇ ਸਰਕਾਰ ਤੇ ਸਿੱਖਿਆ ਵਿਭਾਗ ਦੀ ਨੀਅਤ ‘ਤੇ ਸਵਾਲ ਉੱਠਣੇ ਲਾਜ਼ਮੀ ਹਨ। ਹੁਣ ਇਸ ‘ਚ ਨਲਾਇਕੀ ਕਿਸ ਦੀ ਹੈ ਇਹ ਤਾਂ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਪਰ ਜਨਾਬ ਸਰਕਾਰ ਦੀਆਂ ਹਦਾਇਤਾਂ ਦੀ ਉਡੀਕ ਕੀਤੀ ਜਾ ਰਹੀ ਹੈ। ਕਿਤੇ ਇਹ ਨਾ ਹੋਵੇ ਕਿ ਓਸ ਵੇਲੇ ਤੱਕ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ। ਲੋੜ ਹੈ ਕਿ ਕੜਾਕੇ ਦੀ ਠੰਢ ‘ਚ ਜਾਨ ਦਾ ਖੋਅ ਬਣੇ ਇਸ ਸਕੂਲ ਨੂੰ ਤੁਰੰਤ ਖਾਲੀ ਕਰਵਾਕੇ ਨਵੇਂ ਸਿਰੇ ਤੋਂ ਮੁਰੰਮਤ ਕੀਤੀ ਜਾਵੇ ਤਾਂ ਜੋ ਸਕੂਲ ਦੇ ਨਾਲ ਨਾਲ ਬੱਚਿਆਂ ਦਾ ਭਵਿੱਖ ਵੀ ਸੁਰੱਖਿਅਤ ਹੋ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button