ਮੈਰੀਕਾਮ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ‘ਚ ਨਹੀਂ ਲਵੇਗੀ ਹਿੱਸਾ
ਨਵੀਂ ਦਿੱਲੀ : 6 ਵਾਰ ਦੀ ਵਿਸ਼ਵ ਚੈਂਪੀਅਨ ਐਮ .ਸੀ. ਮੈਰੀਕਾਮ ਨੇ ਨੌਜਵਾਨਾਂ ਨੂੰ ਮੌਕਾ ਦੇਣ ਦੇ ਲਈ ਆਗਾਮੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਦੇ ਟਰਾਇਲ ‘ਚ ਨਾ ਉਤਰਨ ਦਾ ਫੈਸਲਾ ਲਿਆ ਹੈ। ਮੈਰੀ ਨੇ ਨੌਜਵਾਨ ਮੁੱਕੇਬਾਜ਼ਾਂ ਨੂੰ ਮੌਕਾ ਦੇਣ ਅਤੇ ਰਾਸ਼ਟਰਮੰਡਲ ਖੇਡਾਂ ਦੀਆਂ ਆਪਣੀਆਂ ਤਿਆਰੀਆਂ ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਇਹ ਫੈਸਲਾ ਕੀਤਾ ਹੈ।
ਕਿਸਾਨਾਂ ਦਾ ਨਵਾਂ ਐਲਾਨ, ਗੁੱਸੇ ‘ਚ ਸਰਕਾਰ ! ਕੇਂਦਰ ਦਾ ਹੋਰ ਵੱਡਾ ਝਟਕਾ, ਵਧਿਆ ਟੈਕਸ !
ਭਾਰਤੀ ਮੁੱਕੇਬਾਜ਼ੀ ਮਹਾਸੰਘ ਨੂੰ ਭੇਜੇ ਆਪਣੇ ਇਕ ਸੰਦੇਸ਼ ਵਿਚ ਮੈਰੀ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਹਿਚਾਣ ਬਣਾਉਣ ਦਾ ਮੌਕਾ ਦੇਣ ਦੇ ਲਈ ਹਟ ਰਹੀ ਹਾਂ। ਮੈਂ ਕੇਵਲ ਰਾਸ਼ਟਰਮੰਡਲ ਖੇਡਾਂ ਦੇ ਲਈ ਤਿਆਰੀ ਤੇ ਆਪਣਾ ਧਿਆਨ ਕੇਂਦ੍ਰਿਤ ਕਰਾਂਗੀ। ਟਰਾਇਲ ਵਿਚ ਏਸ਼ੀਆਈ ਖੇਡਾਂ ਦੇ ਭਾਰ ਵਰਗ ਵੀ ਸ਼ਾਮਿਲ ਹੋਣਗੇ। ਏਸ਼ੀਆਈ ਖੇਡਾਂ ਦੇ ਲਈ ਚੋਣ ਟਰਾਇਲ ਪੁਰਸ਼ਾਂ ਦੇ ਵਰਗ ਵਿਚ ਮਈ ਚ ਹੋਣਗੇ ਜਦਕਿ ਰਾਸ਼ਟਰਮੰਡਲ ਖੇਡਾਂ ਦੇ ਲਈ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿਚ ਟਰਾਇਲ ਜੂਨ ਵਿਚ ਹੋਣਗੇ। ਵਿਸ਼ਵ ਮੁੱਕੇਬਾਜ਼ੀ ਪ੍ਰਤੀਯੋਗਿਤਾ 6 ਤੋਂ 21 ਮਈ ਤੱਕ ਇਸਤਾਂਬੁਲ ( ਤੁਰਕੀ ) ਵਿਚ ਹੋਵੇਗੀ , ਜਦਕਿ ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ ਅਤੇ ਏਸ਼ੀਆਈ ਖੇਡਾਂ 10 ਸਤੰਬਰ ਤੋਂ ਹੋਣਗੀਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.