ਮਾਵਾਂ-ਸੱਸਾਂ ਤੇ ਧੀਆਂ-ਫਿਜੀ ਵਿਚ ਤੀਆਂ
ਪੰਜਾਬੀਆਂ ਦੀ ਪੈੜਾਂ ਸੰਭਾਲੀ ਬੈਠੇ ਸੈਂਕੜੇ ਕੁ ਪਰਿਵਾਰਾਂ ਨੇ ਮਨਾਇਆ ‘ਮੇਲਾਂ ਦੀਆਂ ਦਾ’
ਸਾਮਾਬੁਲਾ (ਹਰਜਿੰਦਰ ਸਿੰਘ ਬਸਿਆਲਾ): ਫੀਜ਼ੀ ਵਿਖੇ ਭਾਵੇਂ ਪੰਜਾਬੀਆਂ ਦੇ ਹੁਣ ਸੈਂਕੜੇ ਕੁ ਪਰਿਵਾਰ ਬਚੇ ਹਨ ਪਰ ਇਥੇ ਧਰਮ ਤੇ ਵਿਰਸੇ ਅਤੇ ਸਭਿਆਚਾਰ ਦੀ ਗੱਲ ਚਲਦੀ ਰਹਿੰਦੀ ਹੈ। ਪੁਰਾਣੇ ਪੰਜਾਬੀ ਪਰਿਵਾਰਾਂ ਦੇ ਵਿਚ ਨਵੇਂ ਪੰਜਾਬੀ ਪਰਿਵਾਰਾਂ ਦਾ ਵੀ ਮੇਲ ਹੋ ਰਿਹਾ ਹੈ। ਰੀਤੀ ਰਿਵਾਜ ਅਤੇ ਹੋਰ ਤਿਉਹਾਰ ਵੀ ਵੇਲੇ-ਕੁਵੇਲੇ ਮਨਾਏ ਜਾਂਦੇ ਹਨ। ਬੀਤੇ ਦਿਨੀਂ ਫਿਜੀ ਵਸਦੀਆਂ ਪੰਜਾਬਣਾਂ ਨੇ ਇਸ ਵਾਰ ਫਿਰ ਉਦਮ ਕਰਕੇ ਗੁਰਦੁਆਰਾ ਸਾਮਾਬੁਲਾ ਦੇ ਬਰਾਂਡੇ ਨੂੰ ਸਜਾ ਕੇ ‘ਮੇਲਾ ਤੀਆਂ ਦਾ’ ਪ੍ਰੋਗਰਾਮ ਆਯੋਜਿਨ ਕੀਤਾ। ਫੁੱਲਕਾਰੀ, ਚਰਖਾ, ਮਧਾਣੀ,ਪੱਖੀਆਂ, ਫੱਟੀ, ਛੱਜ ਅਤੇ ਪੁਰਾਣੇ ਬਰਤਨ ਆਦਿ ਸਜਾਏ ਗਏ। ਕੁੜੀਆਂ ਨੇ ਪੀਂਘਾਂ ਪਾਈਆਂ।
Gal Sachi Hai : ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, ਜੇ ਹੁਣ ਵੀ ਨਾ ਸੰਭਲੇ ਤਾਂ… | D5 Channel Punjabi
ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਖੂਬ ਰੌਣਕ ਰਹੀ। ਬੀਬੀ ਗੁਰਦੇਵ ਕੌਰ ਅਤੇ ਬੀਬੀ ਪੂਨਮ ਸਿੰਘ ਨੇ ਤੀਆਂ ਬਾਰੇ ਜਾਣਕਾਰੀ ਦੇ ਕੇ ਇਸ ਮੇਲੇ ਦੀ ਸ਼ੁਰੂਆਤ ਕੀਤੀ। ਬੋਲੀਆਂ ਅਤੇ ਗਿੱਧੇ ਦੇ ਨਾਲ ਇਹ ਮੇਲਾ ਸਮਾਪਤ ਹੋਇਆ। ਵਰਨਣਯੋਗ ਹੈ ਕਿ ਸਾਊਥ ਪੈਸੇਫਿਕ ਵਸਿਆ ਟਾਪੂ ਫਿਜ਼ੀ ਜਿੱਥੇ ਕੁਦਰਤੀ ਸੁਹੱਪਣ ਰੱਖਦਾ ਹੈ ਉਥੇ ਪ੍ਰਵਾਸੀ ਲੋਕਾਂ ਦੀ ਮਿਹਨਤ ਮੁਸ਼ੱਕਤ ਵੀ ਬੋਲਦੀ ਹੈ। ਤੀਆਂ ਦਾ ਤਿਉਹਾਰ ਸਾਉਣ ਮਹੀਨੇ ਮਨਾਇਆ ਜਾਂਦਾ ਹੈ ਤੇ ਪੁੰਨਿਆਂ ਤੱਕ ਮੇਲੇ ਲਗਦੇ ਰਹਿੰਦੇ ਹਨ। ਸਾਉਣ ਮਹੀਨੇ ਵਿਆਹੀਆਂ ਕੁੜੀਆਂ ਆਪਣੇ ਪੇਕੇ ਰਹਿਣ ਆ ਜਾਂਦੀਆਂ ਹਨ। ਹੱਥਾਂ ’ਤੇ ਮਹਿੰਦੀ, ਰੰਗ-ਬਿਰੰਗੀਆਂ ਚੂੜੀਆਂ, ਪੀਂਘਾਂ ਝੂਟਣਾ, ਅਤੇ ਗਿੱਧਾ ਆਦਿ ਪਾ ਕੇ ਪੰਜਾਬੀ ਲੋਕ ਨਾਚ ਅਤੇ ਲੋਕ ਗੀਤਾਂ ਨਾਲ ਸਾਂਝ ਕਾਇਮ ਕਰਨਾ ਹੁੰਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.