EntertainmentBreaking NewsD5 specialNews

ਮਾਂ ਸ਼੍ਰੀਦੇਵੀ ਦੇ ਜਨਮਦਿਨ ‘ਤੇ ਭਾਵੁਕ ਹੋਈ ਜਾਹਨਵੀ

ਮੁੰਬਈ : ਅਦਾਕਾਰਾ ਜਾਹਨਵੀ ਕਪੂਰ ਨੇ ਆਪਣੀ ਮਾਂ ਸ਼੍ਰੀਦੇਵੀ ਦੇ 58ਵੇਂ ਜਨਮਦਿਨ ‘ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ੁੱਕਰਵਾਰ ਨੂੰ ਭਾਵੁਕ ਕਰ ਦੇਣ ਵਾਲੀ ਪੋਸਟ ਲਿਖੀ। ਭਾਰਤੀ ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਕਹੀ ਜਾਣ ਵਾਲੀ ਸ਼੍ਰੀਦੇਵੀ ਨੇ 24 ਫਰਵਰੀ 2018 ਨੂੰ 54 ਸਾਲ ਦੀ ਉਮਰ ‘ਚ ਆਖਰੀ ਸਾਂਹ ਲਏ ਸਨ। ਆਪਣੀ ਸਵਰਗਵਾਸੀ ਮਾਂ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਜਾਹਨਵੀ ਨੇ ਇੰਸਟਾਗ੍ਰਾਮ ਪੋਸਟ ‘ਚ ਲਿਖਿਆ ‘‘ਹਰ ਦਿਨ ਸਭ ਕੁਝ ਉਨ੍ਹਾਂ ਦੇ ਲਈ ਹੈ।’’ ਉਨ੍ਹਾਂ ਨੇ ਸ਼੍ਰੀਦੇਵੀ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘‘ਜਨਮਦਿਨ ਮੁਬਾਰਕ ਹੋ ਮੰਮਾ’।

Farmers Protest : ਕਿਸਾਨਾਂ ਅੱਗੇ ਝੁਕੀ ਸਰਕਾਰ, ਵੱਡੀ ਜਿੱਤ, ਮਿਲੀ ਖੁਸ਼ਖ਼ਬਰੀ D5 Channel Punjabi

ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ। ਸਭ ਕੁਝ ਹਮੇਸ਼ਾ, ਹਰ ਰੋਜ ਤੁਹਾਡੇ ਲਈ ਹੈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ। ’’‘ਧੜਕ’ ਫਿਲਮ ਦੇ ਨਾਲ 2018 ‘ਚ ਵੱਡੇ ਪਰਦੇ ‘ਤੇ ਕਦਮ ਰੱਖਣ ਵਾਲੀ ਜਾਹਨਵੀ ਨੂੰ ਆਨੰਦ ਐਲ ਰਾਏ ਦੀ ਆਉਣ ਵਾਲੀ ਫਿਲਮ ‘ਗੁਡ ਲੱਕ ਜੈਰੀ’ ਅਤੇ ਕਰਨ ਜੌਹਰ ਦੀ ‘ਦੋਸਤਾਨਾ 2’ ‘ਚ ਦੇਖਿਆ ਜਾ ਸਕੇਗਾ। ਉਥੇ ਹੀ ਇੱਕ ਵਾਰ ਫਿਰ ਤੋਂ ਜਾਹਨਵੀ ਨੂੰ ਪਰਦੇ ‘ਤੇ ਦੇਖਣ ਲਈ ਫੈਂਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

View this post on Instagram

 

A post shared by Janhvi Kapoor (@janhvikapoor)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button