NewsBreaking NewsD5 specialIndia

ਮਹਿੰਗਾਈ ਨਾਲ ਉਜਵਲਾ ਯੋਜਨਾ ਦਾ ਰੰਗ ਪਿਆ ਫਿੱਕਾ, ਮੁੱਲ ਵੱਧਦੇ ਹੀ 80 ਫ਼ੀਸਦੀ ਘਟੀ LPG ਗੈਸ ਸਿਲੰਡਰ ਦੀ ਬੁਕਿੰਗ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਰਸੋਈ ਗੈਸ ਸਿਲੰਡਰ ‘ਤੇ ਇਕੱਠਾ 50 ਰੁਪਏ ਦਾ ਵਾਧਾ ਕੀਤਾ ਹੈ। ਅਜਿਹੇ ‘ਚ ਉਜਵਲਾ ਗੈਸ ਯੋਜਨਾ ਦੇ ਤਹਿਤ ਰਾਜਸਥਾਨ ਦੇ ਪੇਂਡੂ ਖੇਤਰਾਂ ‘ਚ ਗੈਸ ਬੁਕਿੰਗ ਕਰੀਬ 80 ਫ਼ੀਸਦੀ ਤੱਕ ਘੱਟ ਗਈ ਹੈ। ਹੁਣ ਪੇਂਡੂ ਇਲਾਕਿਆਂ ‘ਚ ਗੈਸ ਦੀ ਥਾਂ ਫਿਰ ਤੋਂ ਚੁੱਲ੍ਹੇ ਅਤੇ ਕੋਲੇ ਦੇ ਨਾਲ ਭੋਜਨ ਪਕਾਇਆ ਜਾ ਰਿਹਾ ਹੈ। ਦਰਅਸਲ ਪੇਂਡੂ ਖੇਤਰਾਂ ‘ਚ ਕੋਰੋਨਾ ਸੰਕਰਮਣ ਦੇ ਵਿੱਚ ਰੁਜ਼ਗਾਰ ਦਾ ਸੰਕਟ ਅਤੇ ਘੱਟ ਕਮਾਈ ਦੇ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਅਜਿਹੇ ‘ਚ ਕਈ ਉਪਭੋਗਤਾਵਾਂ ਦਾ ਗੈਸ ਸਿਲੰਡਰ ਖਰੀਦਣਾ ਵਸ ਤੋਂ ਬਾਹਰ ਹੋ ਗਿਆ ਹੈ।

🔴LIVE||ਭਾਰਤ ਬੰਦ ਦੇ ਸੱਦੇ ‘ਤੇ ਕਿਸਾਨਾਂ ਦਾ ਵੱਡਾ ਐਲਾਨ,ਪਿੰਡ-ਪਿੰਡ ਹੋਗੀ ਅਨਾਊਂਸਮੈਂਟ,ਮੋਦੀ ਸਰਕਾਰ ਨੂੰ ਛਿੜੀਕੰਬਣੀ!

ਜਾਣਕਾਰਾਂ ਅਨੁਸਾਰ ਪ੍ਰਦੇਸ਼ ਦੇ ਪੇਂਡੂ ਖੇਤਰਾਂ ‘ਚ ਉੱਜਵਲਾ ਗੈਸ ਯੋਜਨਾ ਦੇ ਤਹਿਤ 63 ਲੱਖ ਤੋਂ ਜ਼ਿਆਦਾ ਕਨੈਕਸ਼ਨ ਹਨ। ਗੈਸ ਸਿਲੰਡਰ ਦੇ ਮੁੱਲ ਵਧਣ ਦੇ ਕਾਰਨ ਪੇਂਡੂ ਖੇਤਰਾਂ ‘ਚ ਯੋਜਨਾ ਦੇ ਤਹਿਤ ਗੈਸ ਸਿਲੰਡਰ ਦੀ ਬੁਕਿੰਗ 80 ਫੀਸਦੀ ਤੱਕ ਘੱਟ ਗਈ ਹੈ। ਰਾਜਧਾਨੀ ਜੈਪੁਰ ਦੀ ਗੱਲ ਕਰੀਏ ਤਾਂ ਪ੍ਰਤੀ ਮਹੀਨਾ 35 ਹਜ਼ਾਰ ਤੋਂ ਜ਼ਿਆਦਾ ਸਿਲੰਡਰ ਉੱਜਵਲਾ ਯੋਜਨਾ ਦੇ ਤਹਿਤ ਬੁੱਕ ਹੁੰਦੇ ਸਨ ਪਰ ਹੁਣ ਮੁੱਲ ਵਧਣ ਤੋਂ ਬਾਅਦ ਤੋਂ ਬੁਕਿੰਗ ਕਰੀਬ ਪੰਜ ਫ਼ੀਸਦੀ ਹੀ ਰਹਿ ਗਈ ਹੈ। ਮੁੱਲ ਵਧਣ ਤੋਂ ਪਹਿਲਾਂ ਵੀ ਉੱਜਵਲਾ ਯੋਜਨਾ ਦੇ ਖਪਤਕਾਰ ਪੂਰੇ ਸਾਲ ‘ਚ ਦੋ ਤੋਂ ਤਿੰਨ ਸਿਲੰਡਰ ਹੀ ਲੈ ਪਾਉਂਦੇ ਸਨ।

ਕੇਂਦਰ ਦੀ ਮੀਟਿੰਗ ਦਾ ਅਸਲ ਸੱਚ,ਦੇਖੋ ਆਹ ਕਾਰਨ ਕਰਕੇ ਕਰ ਰਹੇ ਨੇ ਮੀਟਿੰਗਾਂ,ਕਿਸਾਨਾਂ ਦਾ ਸੰਘਰਸ਼ ਰੋਕਣ ਦੀ ਸਾਜਿਸ਼?

ਕਿੱਥੇ-ਕਿੰਨੇ ਕਨੈਕਸ਼ਨ
ਰਾਜਸਥਾਨ ਦੇ ਜੈਪੁਰ ‘ਚ ਕਰੀਬ 1 ਲੱਖ 80 ਹਜ਼ਾਰ, ਬਾਂਸਵਾੜਾ ‘ਚ 1 ਲੱਖ 95 ਹਜ਼ਾਰ, ਅਜ਼ਮੇਰ ‘ਚ 1 ਲੱਖ 59 ਹਜ਼ਾਰ, ਜੋਧਪੁਰ ‘ਚ 1 ਲੱਖ 40 ਹਜ਼ਾਰ, ਟੋਂਕ ‘ਚ 1 ਲੱਖ 20 ਹਜ਼ਾਰ, ਅਲਵਰ ‘ਚ ਡੇਢ ਲੱਖ ਅਤੇ ਸੀਕਰ ‘ਚ ਕਰੀਬ 80 ਹਜ਼ਾਰ ਗੈਸ ਕਨੈਕਸ਼ਨ ਉੱਜਵਲਾ ਯੋਜਨਾ ਦੇ ਤਹਿਤ ਦਿੱਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button