ਮਨੀਸ਼ ਸਿਸੋਦੀਆ ਨੂੰ ਸ਼ਰਾਬ ਘੋਟਾਲੇ ਮਾਮਲੇ ‘ਚ ਨਹੀਂ ਮਿਲੀ ਰਾਹਤ, ਕੋਰਟ ਨੇ ਨਿਆਂਇਕ ਹਿਰਾਸਤ ‘ਚ ਕੀਤਾ ਵਾਧਾ
ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅੱਜ ਰਾਉਜ਼ ਐਵਨਿਉ ਕੋਰਟ ਵਿਚ ਪੇਸ਼ ਕੀਤਾ ਗਿਆ। ED ਨਾਲ ਜੁੜੇ ਕੇਸ਼ ਵਿਚ ਉਨ੍ਹਾਂ ਦੀ ਨਿਆਂਇਕ ਹਿਰਾਸਤ ਅੱਜ ਖਤਮ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਦਿੱਲੀ ਦੀ ਰਾਉਜ਼ ਐਵਨਿਉ ਕੋਰਟ ਨੇ ED ਕੇਸ ਵਿਚ ਮਨੀਸ਼ ਸਿਸੋਦੀਆਂ ਦੀ ਨਿਆਂਇਕ ਹਿਰਾਸਤ ‘ਚ 15 ਦਿਨਾਂ ਦਾ ਵਾਧਾ ਕੀਤਾ ਹੈ।
‘Congress ਨੇ ਮੰਨੀ ਹਾਰ’ Aman Arora ਨੇ ਖੋਲ੍ਹੀਆਂ ਪੋਲਾਂ, ਦੱਸਿਆ ਪੂਰਾ ਰਿਕਾਰਡ | D5 Channel Punjabi
ਤੁਹਾਨੂੰ ਦੱਸ ਦਈਏ ਕਿ ਸ਼ਰਾਬ ਘੋਟਾਲਾ ਮਾਮਲੇ ਵਿਚ ED ਨੇ ਮੰਨੀ ਲਾਡਰਿੰਗ ਦੇ ਐਨਗਲ ਤੋਂ ਜਾਂਚ ਕਰ ਰਹੀ ਹੈ। ਪਹਿਲਾ CBI ਵੱਲੋਂ ਇਸ ਮਾਮਲੇ ‘ਤੇ ਮਨੀਸ਼ ਸਿਸੋਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਫਿਰ ਬਾਅਦ ਵਿਚ ED ਨੇ ਵੀ ਮਨੀਸ਼ ਸਿਸੋਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮਨੀਸ਼ ਸਿਸੋਦੀਆਂ 23 ਫਰਵਰੀ ਤੋਂ ਹੀ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.