ਪਟਿਆਲਾ : ਭਾਰਤੀ ਮਹਿਲਾ ਕ੍ਰਿਕੇਟਰ ਜੇਮਿਮਾ ਰੌਡਰਿਗਜ਼ (Jemimah Rodrigues) ਹੱਥ ਦੀ ਸੱਟ ਕਾਰਨ ‘ਦ ਹੰਡਰੇਡ’ ਲੀਗ (The Hundred league) ਵਿੱਚ ਸਿਰਫ਼ ਦੋ ਮੈਚ ਖੇਡਣ ਤੋਂ ਬਾਅਦ ਬਾਕੀ ਟੂਰਨਾਮੈਂਟ ਤੋਂ ਬਾਹਰ ਹੋ ਗਈ। ਜੇਮਿਮਾ ਨਾਰਦਰਨ ਸੁਪਰਚਾਰਜਰਜ਼ ਟੀਮ ਦਾ ਹਿੱਸਾ ਸੀ। ਇਸ ਭਾਰਤੀ ਬੱਲੇਬਾਜ਼ ਦੀ ਜਗ੍ਹਾ ਆਇਰਲੈਂਡ ਦੇ ਗੈਬੀ ਲੁਈਸ ਨੂੰ ਟੀਮ ਵਿੱਚ ਰੱਖਿਆ ਗਿਆ ਹੈ।
Political Battle : Moose Wala Murder Case ’ਚ ਨਵਾਂ ਮੋੜ, ਅਸਲ Mastermind ਨਿਕਲਿਆ ਕੋਈ ਹੋਰ
ਜੇਮਿਮਾ ਨੇ ਸੁਪਰਚਾਰਜਰਜ਼ ਦੇ ਪਹਿਲੇ ਮੈਚ ਵਿੱਚ ਓਵਲ ਇਨਵੀਨਸੀਬਲਜ਼ ਖ਼ਿਲਾਫ਼ 32 ਗੇਂਦਾਂ ਵਿੱਚ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਸ ਦੀ ਟੀਮ ਮੈਚ ਹਾਰ ਗਈ। ਇਸ ਤੋਂ ਬਾਅਦ ਉਸ ਨੇ ਲੰਡਨ ਸਪਿਰਿਟ ਖਿਲਾਫ ਦੋ ਦੌੜਾਂ ਬਣਾਈਆਂ। ਉਸ ਦੀ ਟੀਮ ਨੇ ਇਹ ਮੈਚ ਪੰਜ ਦੌੜਾਂ ਨਾਲ ਜਿੱਤ ਲਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.