NewsBreaking NewsIndia

ਭਾਰਤ ਦੇ ਸਭ ਤੋਂ ਲੰਮੇ ਰੇਲ-ਕਮ-ਸੜਕ ਪੁਲ ਦਾ ਪੀਐੱਮ ਮੋਦੀ ਨੇ ਕੀਤਾ ਉਦਘਾਟਨ

Bogibeel bridge, India’s longest rail-road bridge ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਨੇੜੇ ਬੋਗੀਬੀਲ ‘ਚ ਬ੍ਰਹਮਪੁੱਤਰ ਨਦੀ ‘ਤੇ ਦੇਸ਼ ਦੇ ਸਭ ਤੋਂ ਲੰਮੇ ਰੇਲ-ਕਮ-ਸੜਕ ਪੁਲ ਦਾ ਉਦਘਾਟਨ ਕੀਤਾ। ਮੋਦੀ ਅਸਾਮ ਦੇ ਰਾਜਪਾਲ ਜਗਦੀਸ਼ ਮੁਖੀ ਅਤੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨਾਲ ਪੁਲ ਉੱਤੇ ਕੁਝ ਮੀਟਰ ਤੱਕ ਚੱਲੇ ਤੇ ਇਸ ਮਗਰੋਂ ਤੀਨਸੁਕੀਆ-ਨਾਹਰਲਾਗੁਨ ਇੰਟਰਸਿਟੀ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾਉਣ ਲਈ ਰਵਾਨਾ ਹੋ ਗਏ। ਇਹ ਰੇਲਗੱਡੀ ਹਫ਼ਤੇ ਵਿੱਚ ਪੰਜ ਦਿਨ ਚੱਲੇਗੀ। ਨਵੇਂ ਪੁਲ ਨਾਲ ਅਸਾਮ ਵਿਚ ਤੀਨਸੁਕੀਆ ਤੋਂ ਅਰੁਣਾਚਲ ਪ੍ਰਦੇਸ਼ ਦੇ ਸ਼ਹਿਰ ਨਾਹਰਲਾਗੁਨ ਤੱਕ ਰੇਲਗੱਡੀ ਦੇ ਸਫ਼ਰ ਦਾ ਸਮਾਂ 10 ਘੰਟਿਆਂ ਤੱਕ ਘਟ ਜਾਵੇਗਾ।

Read Also PM ਮੋਦੀ ਨੇ ਨਿਊਯਾਰਕ ‘ਚ ਕੁਦਰਤੀ ਕੇਂਦਰ ਦਾ ਕੀਤਾ ਉਦਘਾਟਨ

ਬ੍ਰਹਮਪੁੱਤਰ ਨਦੀ ਉੱਤੇ ਬਣਿਆ ਇਹ ਪੁਲ ਅਰੁਣਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਲਈ ਕਈ ਪੱਖਾਂ ਤੋਂ ਮਦਦਗਾਰ ਹੋਵੇਗਾ। ਅਸਾਮ ਸਮਝੌਤੇ ਦਾ ਹਿੱਸਾ ਬਣੇ ਬੋਗੀਬੀਲ ਪੁਲ ਨੂੰ ਸਾਲ 1997-98 ਵਿਚ ਮਨਜ਼ੂਰੀ ਦਿੱਤੀ ਗਈ ਸੀ। ਖਬਰਾਂ ਅਨੁਸਾਰ ਪੁਲ ਤੋਂ ਮਿਲਟਰੀ ਟੈਂਕ ਗੁਜ਼ਰ ਸਕਦੇ ਹਨ। ਜ਼ਰੂਰਤ ਪੈਣ ‘ਤੇ ਲੜਾਕੂ ਜਹਾਜ਼ ਵੀ ਪੁਲ ‘ਏ ਲੈਂਡ ਕਰ ਸਕਦੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਪੁਲ ਅਰੁਣਾਚਲ ਪ੍ਰਦੇਸ਼ ਵਿਚ ਭਾਰਤ-ਚੀਨ ਸੀਮਾ ਨੇੜੇ ਰੱਖਿਆ ਗਤੀਵਿਧੀਆਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

download 12

ਫ਼ੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਪੁਲ ਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਇਸ ਨਾਲ ਫ਼ੌਜੀਆਂ ਨੂੰ ਦੱਖਣੀ ਕਿਨਾਰੇ ਤੋਂ ਉੱਤਰੀ ਕਿਨਾਰੇ ਜਾਣ ਵਿਚ ਆਸਾਨੀ ਹੋਵੇਗੀ। ਰੇਲਵੇ ਦੁਆਰਾ ਬਣਾਏ ਗਏ ਇਸ ਡਬਲ – ਡੈਕਰ ਪੁੱਲ ਤੋਂ ਟਰੇਨ ਅਤੇ ਗੱਡੀਆਂ ਦੋਵੇਂ ਗੁਜ਼ਰ ਸਕਣਗੀਆਂ। ਉਪਰੀ ਤਲ ‘ਤੇ ਤਿੰਨ ਲੇਨ ਦੀ ਸੜਕ ਬਣਾਈ ਗਈ ਹੈ। ਹੇਠਲੇ ਤਲ ( ਲੋਅਰ ਡੈਕ ) ‘ਤੇ ਦੋ ਟ੍ਰੈਕ ਬਣਾਏ ਗਏ ਹਨ। ਪੁੱਲ ਇੰਨਾ ਮਜਬੂਤ ਬਣਾਇਆ ਗਿਆ ਹੈ ਕਿ ਇਸ ਤੋਂ ਮਿਲਟਰੀ ਟੈਂਕ ਵੀ ਨਿਕਲ ਸਕਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button