NewsBreaking NewsD5 specialIndiaInternationalPunjab

ਭਾਰਤ ਕੋਰੋਨਾ ਵਾਇਰਸ ਨਾਲ ਨਿਬੜਨ ‘ਚ ਸਫਲ, ਕੇਰਲ ‘ਚ ਸਾਰੇ ਮਰੀਜ਼ ਹੋਏ ਠੀਕ

ਨਵੀਂ ਦਿੱਲੀ : ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਚੀਨ ਅਤੇ ਜਾਪਾਨ ਦੇ ਇੱਕ ਕਰੂਜ਼ ‘ਚ ਫਸੇ ਭਾਰਤੀਆਂ ਨੂੰ ਵੀ ਵਾਪਸ ਲਿਆਇਆ ਜਾ ਚੁੱਕਿਆ ਹੈ। ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਭਾਰਤ ਆਏ ਤਿੰਨ ਭਾਰਤੀਆਂ ‘ਚ ਇਸ ਬਿਮਾਰੀ ਨਾਲ ਜੁੜੇ ਲੱਛਣ ਪਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਲੱਗ ਰੱਖ ਕੇ ਉਨ੍ਹਾਂ ਦਾ ਇਲਾਜ਼ ਕੀਤਾ ਗਿਆ ਸੀ।

Exclusive Interview-ਕੈਪਟਨ ਦੀ ਧਮਕੀ ਮਗਰੋਂ Navjot Sidhu ਆਇਆ DSP Sekhon ਨੂੰ ਬਚਾਓਣ

ਕੇਰਲ ਦੀ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਸਾਨੂੰ ਕੋਰੋਨਾ ਵਾਇਰਸ ਨਾਲ ਨਿਬੜਨ ਦੇ ਪਹਿਲੇ ਪੜਾਅ ‘ਚ ਸਾਨੂੰ ਸਫ਼ਲਤਾ ਮਿਲੀ ਹੈ। ਤਿੰਨ ਵਿਦਿਆਰਥੀ ਜਿਨ੍ਹਾਂ ‘ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ ਉਨ੍ਹਾਂ ਨੂੰ ਅਲੱਗ ਰੱਖਿਆ ਗਿਆ ਸੀ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੈ ਅਤੇ ਉਹ ਬਿਲਕੁੱਲ ਠੀਕ ਹਨ।

POLITICAL REACTIONS ਭਗਵੰਤ ਮਾਨ ਕਹਿੰਦਾ ਬੱਸ ਸ਼ਾਇਰੀ ਜੋਗਾ ਹੀ ਹੈ ਮਨਪ੍ਰੀਤ

ਸ਼ੈਲਜਾ ਨੇ ਦੱਸਿਆ ਕਿ ਕੁਲ 3,500 ਲੋਕ ਕਵੇਰਟਾਇਨ ‘ਚ ਸਨ ਜਦੋਂ ਇਸਦੀ 28 ਦਿਨ ਦੀ ਮਿਆਦ ਖ਼ਤਮ ਹੋ ਗਈ, ਤਾਂ ਅਸੀਂ ਉਨ੍ਹਾਂ ਨੂੰ ਘਰ ਭੇਜ ਦਿੱਤਾ। ਹੁਣ 135 ਲੋਕ ਘਰ ‘ਚ ਹੀ ਅਲੱਗ ਰੂਪ ਤੋਂ ਰਹਿ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button