ਬੇਅਦਬੀ ਕਰਨ ਵਾਲਿਆਂ ਨੂੰ ਕਿਉਂ ਨਹੀਂ ਮਿਲਦੀ ਸਜ਼ਾ !
ਤਰਨਤਾਰਨ : ਬੇਅਦਬੀ ਦਾ ਨਾਮ ਸੁਣਦੇ ਹੀ ਸਮੁੱਚੀ ਸਿੱਖ ਸੰਗਤ ਦੇ ਹਿਰਦੇ ਹਲੂਣ ਜਾਂਦੇ ਹਨ। ਕੋਟਕਪੂਰਾ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਬੇਅਦਬੀ ਦਾ ਮਾਮਲਾ ਜਿਸ ਨੇ ਸਮੁੱਚੀ ਸਿੱਖ ਸੰਗਤ ਦੇ ਦਿਲਾਂ ਦੇ ਦਰਦਾ ਨੂੰ ਅਜੇ ਤੱਕ ਨਹੀਂ ਸੀ ਭਰਿਆ। ਇਸ ਬੇਅਦਬੀ ਮਾਮਲੇ ‘ਚ ਕਈ ਦਿੱਗਜ਼ ਲੀਡਰ ਅਤੇ ਪ੍ਰਸ਼ਾਸਨ ਦੇ ਵੱਡੇ-ਵੱਡੇ ਅਧਿਕਾਰੀਆਂ ਦੇ ਨਾਮ ਵੀ ਕਥਿਤ ਤੌਰ ‘ਤੇ ਸ਼ਾਮਲ ਸਨ।
http://ਇਸ ਥਾਂ ਤੋਂ ਲੱਭਿਆ ਲਾਪਤਾ ਹੋਇਆ ਸਨੀ ਦਿਓਲ, ਦਿੱਤਾ ਅਜਿਹਾ ਬਿਆਨ ਪਾਣੀ-ਪਾਣੀ ਕਰਤੇ ਵਿਰੋਧੀ
ਜੋ ਮਾਮਲਾ ਅਜੇ ਵੀ ਕਾਨੂੰਨ ਪੱਖੋ ਇਨਸਾਫ ਅਧੀਨ ਹੈ ਪਰ ਦੂਜੇ ਪਾਸੇ ਸੂਬੇ ‘ਚ ਅਜਿਹੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਅਤੇ ਹੁਣ ਤਾਜ਼ਾ ਮਾਮਲਾ ਤਰਨਤਾਰਨ ਦੇ ਪਿੰਡ ਘਰਿਆਲਾ ਤੋਂ ਸਾਹਮਣੇ ਆਇਆ ਹੈ। ਜਿਥੇ ਗੁਰਦੁਆਰਾ ਸਾਹਿਬ ‘ਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਪਵਿੱਤਰ ਗੁਟਕਾ ਸਾਹਿਬ ਨੂੰ ਗੰਦੇ ਨਾਲੇ ‘ਚ ਸੁੱਟ ਕੇ ਬੇਅਦਬੀ ਕੀਤੀ ਗਈ। ਜਿਸ ਤੋਂ ਬਾਅਦ ਸਮੁੱਚੀ ਸਿੱਖ ਸੰਗਤ ‘ਚ ਰੋਸ਼ ਦੀ ਭਾਵਨਾ ਪਾਈ ਜਾ ਜਾ ਰਹੀ ਹੈ।
ਰੱਬ ਜਦੋ ਵੀ ਮਾਰਦਾ ਮੱਤ ਹੀ ਮਾਰਦਾ, ਆਹ ਦੇਖਲੋ ਕਾਂਗਰਸੀ ਵਿਧਾਇਕ ਕੀ ਬੋਲੀ ਜਾਂਦਾ, ਕੀ ਇਹ ਸੱਤਾ ਦਾ ਨਸ਼ਾ ?
ਜਿਸ ਤੋਂ ਬਾਅਦ ਪਿੰਡ ਵਾਲਿਆਂ ਅਤੇ ਮੌਕੇ ‘ਤੇ ਪਹੁੰਚੀਆਂ ਕਈ ਸਿੱਖ ਜਥੇਬੰਦੀਆਂ ਵੱਲੋਂ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਪੁਲਿਸ ਨੇ ਮੌਕੇ ‘ਤੇ ਪਹੁੰਚ ਘਟਨਾ ਸਥਾਨ ਦਾ ਜਾਇਜ਼ਾ ਲਿਆ ਪਰ ਜਦੋਂ ਮੀਡੀਆ ਨੇ ਇਸ ਘਟਨਾ ਬਾਰੇ ਪੁਲਿਸ ਵਾਲਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.