Uncategorized

ਪੱਛਮੀ ਬੰਗਾਲ ‘ਚ ਮਮਤਾ ਦੀ ਵੱਡੀ ਜਿੱਤ,ਨੰਦੀਗ੍ਰਾਮ ਸੀਟ ਤੋਂ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਨੂੰ ਹਰਾਇਆ

ਪੱਛਮੀ ਬੰਗਾਲ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਇਤਿਹਾਸਕ ਜਿੱਤ ਵੱਲ ਕਦਮ ਵਧਾ ਲਏ ਹਨ। ਟੀ. ਐੱਮ. ਸੀ. ਨੇ ਇੱਥੇ 200 ਤੋਂ ਵਧੇਰੇ ਸੀਟਾਂ ਦਾ ਜਾਦੂਈ ਅੰਕੜਾ ਪਾਰ ਕਰ ਲਿਆ ਹੈ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ (ਟੀ. ਐੱਸ. ਸੀ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਸਖਤ ਮੁਕਾਬਲਾ ਵੇਖਣ ਨੂੰ ਮਿਲਿਆ। ਇੱਥੇ ਮਮਤਾ ਬੈਨਰਜੀ 10 ਸਾਲ ਤੋਂ ਸੱਤਾ ਵਿਚ ਹੈ। ਪੱਛਮੀ ਬੰਗਾਲ ਦੀ ਨੰਦੀਗ੍ਰਾਮ ਸੀਟ ’ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜਿੱਤ ਹੋਈ ਹੈ। ਮਮਤਾ ਨੇ ਆਪਣਾ ਸਾਬਕਾ ਸਹਿਯੋਗੀ ਅਤੇ ਭਾਜਪਾ ਆਗੂ ਸ਼ੁਭੇਂਦੁ ਅਧਿਕਾਰੀ ਨੂੰ 1200 ਵੋਟਾਂ ਨਾਲ ਹਰਾਇਆ ਹੈ। ਦੱਸ ਦੇਈਏ ਕਿ ਮਮਤਾ ਬੈਨਰਜੀ ਅਤੇ ਸ਼ੁਭੇਂਦੁ ਅਧਿਕਾਰੀ ਵਿਚਾਲੇ ਆਖਰੀ ਰਾਊਂਡ ਤੱਕ ਜੰਗ ਚਲੀ। ਸ਼ੁਰੂਆਤ ’ਚ ਸ਼ੁਭੇਂਦੁ ਅਧਿਕਾਰੀ ਲੀਡ ’ਚ ਸਨ ਪਰ ਆਖ਼ਰੀ ਰਾਊਂਡ ਵਿਚ ਮਮਤਾ ਬੈਨਰਜੀ ਨੇ ਬਾਜ਼ੀ ਪਲਟ ਦਿੱਤੀ।

ਹੁਣੇ-ਹੁਣੇ ਮੁੱਖ ਮੰਤਰੀ ਨੇ ਕਰਤਾ ਵੱਡਾ ਧਮਾਕਾ!ਬਾਰਡਰਾਂ ‘ਤੇ ਬੈਠੇ ਕਿਸਾਨਾਂ ਦੀ ਉੱਡੀ ਨੀਂਦ!ਘਰਾਂ ਨੂੰ ਜਾਣਗੇ ਕਿਸਾਨ ?

ਨੰਦੀਗ੍ਰਾਮ ਬੰਗਾਲ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਮੰਨੀ ਜਾਂਦੀ ਹੈ, ਜਿੱਥੇ 1 ਅਪ੍ਰੈਲ ਨੂੰ 88 ਫ਼ੀਸਦੀ ਵੋਟਿੰਗ ਹੋਈ। ਇੱਥੋਂ ਟੀ. ਐੱਮ. ਸੀ. ਮੁਖੀ ਮਮਤਾ ਬੈਨਜਰੀ ਅਤੇ ਸ਼ੁਭੇਂਦੁ ਅਧਿਕਾਰੀ ਆਹਮਣੇ-ਸਾਹਮਣੇ ਸਨ। ਇਸ ਸੀਟ ਨੂੰ ਜਿੱਤਣ ਲਈ ਮਮਤਾ ਅਤੇ ਸ਼ੁਭੇਂਦੁ ਨੇ ਕੋਈ ਕਸਰ ਨਹੀਂ ਛੱਡੀ ਹੈ। ਹਾਲਾਂਕਿ ਇਹ ਸੀਟ ਲੰਬੇ ਸਮੇਂ ਤੋਂ ਖੱਬੇ ਪੱਖੀ ਕੋਲ ਰਹੀ ਹੈ ਪਰ ਨੰਦੀਗ੍ਰਾਮ ਭੂਮੀ ਅੰਦੋਲਨ ਤੋਂ ਬਾਅਦ ਟੀ. ਐੱਮ. ਸੀ. ਨੇ ਆਪਣਾ ਦਬਦਬਾ ਬਰਕਰਾਰ ਰੱਖਿਆ ਹੋਇਆ ਹੈ।

ਭਾਜਪਾ ਨੂੰ ਝਟਕਾ ਲੱਗਦੇ ਹੀ ਕਿਸਾਨਾਂ ਦੇ ਪ੍ਰਧਾਨ ਦਾ ਵੱਡਾ ਐਲਾਨ !ਹੁਣ ਬਾਰਡਰ ਤੋਂ ਵੀ ਲੱਗੇਗਾ ਝਟਕਾ !

ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਪੂਰਬੀ ਮੇਦੀਨੀਪੁਰ ਜ਼ਿਲ੍ਹੇ ਵਿਚ ਆਉਣ ਵਾਲੀ ਨੰਦੀਗ੍ਰਾਮ ਵਿਧਾਨ ਸਭਾ ਸੀਟ ’ਤੇ 2009 ਤੋਂ ਸੱਤਾਧਾਰੀ ਟੀ. ਐੱਮ. ਸੀ. ਦਾ ਕਬਜ਼ਾ ਹੈ। 2016 ’ਚ ਕੁੱਲ 87 ਫ਼ੀਸਦੀ ਵੋਟਾਂ ਪਈਆਂ ਸਨ। ਸਾਲ 2016 ’ਚ ਹੀ ਟੀ. ਐੱਮ. ਸੀ. ਦੇ ਸੁਭੇਂਦੁ ਅਧਿਕਾਰੀ ਨੇ ਸੀ. ਪੀ. ਐੱਮ. ਦੇ ਅਬਦੁੱਲ ਕਬੀਰ ਸੇਖ ਨੂੰ 81,230 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਦੱਸ ਦੇਈਏ ਕਿ ਸ਼ੁਭੇਂਦੁ ਟੀ. ਐੱਮ. ਸੀ. ਦਾ ਸਾਥ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ। ਮਮਤਾ ਬੈਨਰਜੀ ਨੇ ਸ਼ੁਭੇਂਦੁ ਨੂੰ ਚੁਣੌਤੀ ਦੇਣ ਲਈ ਆਪਣੀ ਭਵਾਨੀਪੁਰ ਸੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button