Breaking NewsD5 specialNewsPress ReleasePunjabTop News

ਪੰਜਾਬ ਸਟੇਟ ਦੀਵਾਲੀ ਬੰਪਰ : ਕਰੋੜਾਂ ਰੁਪਏ ਦੇ ਇਨਾਮਾਂ ਨਾਲ ਜ਼ਿੰਦਗੀ ਰੁਸ਼ਨਾਉਣ ਦਾ ਸੁਨਹਿਰੀ ਮੌਕਾ

4 ਕਰੋੜ ਰੁਪਏ ਦਾ ਪਹਿਲਾ ਇਨਾਮ ਵਿਕੀਆਂ ਟਿਕਟਾਂ ਵਿੱਚੋਂ ਕੱਢੇ ਜਾਣ ਦੀ ਗਰੰਟੀ

ਚੰਡੀਗੜ੍ਹ : ਪੰਜਾਬ ਸਟੇਟ ਡੀਅਰ ਰਾਖੀ ਬੰਪਰ -2021 ਦੀ ਵੱਡੀ ਸਫਲਤਾ ਬਾਅਦ ਹੁਣ ਪੰਜਾਬ ਸਟੇਟ ਲਾਟਰੀਜ਼ ਵਿਭਾਗ ਲੋਕਾਂ ਲਈ ਦੀਵਾਲੀ ਬੰਪਰ -2021 ਲੈ ਕੇ ਆਇਆ ਹੈ। ਇਸ ਬੰਪਰ ਦਾ ਪਹਿਲਾ ਇਨਾਮ 4 ਕਰੋੜ ਰੁਪਏ ਹੈ। ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 4 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ-ਜੇਤੂਆਂ (ਹਰੇਕ ਜੇਤੂ ਨੂੰ 2 ਕਰੋੜ ਰੁਪਏ) ਨੂੰ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਪਹਿਲਾ ਇਨਾਮ ਜਨਤਕ ਤੌਰ ‘ਤੇ ਵਿਕਣ ਵਾਲੀਆਂ ਟਿਕਟਾਂ ਵਿੱਚੋਂ ਹੀ ਕੱਢਿਆ ਜਾਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਬੰਪਰ ਦੇ ਦੂਜੇ ਇਨਾਮ ਦੀ ਰਾਸ਼ੀ 1 ਕਰੋੜ ਰੁਪਏ ਹੈ, ਜਦੋਂਕਿ 90 ਲੱਖ ਰੁਪਏ ਦਾ ਤੀਜਾ ਇਨਾਮ 1000 ਜੇਤੂਆਂ ਨੂੰ (ਹਰੇਕ ਜੇਤੂ ਨੂੰ 9000 ਰੁਪਏ) ਦਿੱਤਾ ਜਾਵੇਗਾ।

CM ਚੰਨੀ ਦਾ ਵੱਡਾ ਐਲਾਨ, ਦਿੱਤੀ ਖੁਸ਼ਖਬਰੀ || D5ChannelPunjabi

70 ਲੱਖ ਰੁਪਏ ਦਾ ਚੌਥਾ ਇਨਾਮ 1000 ਜੇਤੂਆਂ ਨੂੰ (ਹਰੇਕ ਨੂੰ 7000 ਰੁਪਏ) ਦਿੱਤਾ ਜਾਵੇਗਾ। ਇਸ ਦੇ ਨਾਲ ਹੀ 1 ਕਰੋੜ ਰੁਪਏ ਦਾ ਪੰਜਵਾਂ ਇਨਾਮ 2000 ਜੇਤੂਆਂ (ਹਰੇਕ ਨੂੰ 5000 ਰੁਪਏ) ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਦੀਵਾਲੀ ਬੰਪਰ ਵਿੱਚ ਹੋਰ ਵੀ ਬਹੁਤ ਸਾਰੇ ਆਕਰਸ਼ਕ ਇਨਾਮ ਦਿੱਤੇ ਜਾਣਗੇ, ਜਿਨ੍ਹਾਂ ਦੀ ਕੁੱਲ ਕੀਮਤ ਕਰੋੜਾਂ ਰੁਪਏ ਬਣਦੀ ਹੈ। ਇਸ ਬੰਪਰ ਦੀ ਟਿਕਟ ਦੀ ਕੀਮਤ 500 ਰੁਪਏ ਹੈ। ਬੁਲਾਰੇ ਨੇ ਦੱਸਿਆ ਕਿ ਬੰਪਰ ਦਾ ਡਰਾਅ 8 ਨਵੰਬਰ, 2021 ਨੂੰ ਕੱਢਿਆ ਜਾਵੇਗਾ। ਲੋਕਾਂ ਦੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਲਾਟਰੀਜ਼ ਵਿਭਾਗ ਨੇ ਦੀਵਾਲੀ ਬੰਪਰ ਵਿੱਚ ਦਿਲ-ਖਿੱਚਵੇਂ ਇਨਾਮ ਸ਼ਾਮਲ ਕੀਤੇ ਹਨ ਤਾਂ ਜੋ ਜੇਤੂਆਂ ਲਈ ਤਿਉਹਾਰ ਦੀਆਂ ਖੁਸ਼ੀਆਂ ਅਤੇ ਉਤਸ਼ਾਹ ਨੂੰ ਹੋਰ ਵਧਾਇਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button