NewsBreaking NewsIndiaPoliticsPunjab

ਪੰਜ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਅੱਜ ਹੋ ਸਕਦੈ ਐਲਾਨ

ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਦੇਸ਼ ਦੇ 5 ਸੂਬਿਆਂ ‘ਚ ਹੋਣ ਵਾਲੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਕੀਤਾ ਜਾ ਸਕਦਾ ਹੈ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਅੱਜ ਦੁਪਹਿਰ 12 :30 ਨੂੰ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਚੋਣ ਅਯੋਗ ਨੇ ਇਸਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜਿਸ ‘ਚ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਿਜੋਰਮ ਦੇ ਨਾਲ-ਨਾਲ ਤੇਲੰਗਾਨਾ ਲਈ ਵੀ ਚੋਣ ਪ੍ਰੋਗਰਾਮ ਦਾ ਐਲਾਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 5 ਸੂਬਿਆਂ ਦੀਆਂ ਚੋਣਾਂ ਕਾਫੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਅਸਰ ਸਾਲ 2019 ਦੀਆਂ ਚੋਣਾਂ ‘ਤੇ ਵੀ ਪੈ ਸਕਦਾ ਹੈ।

Read Also ਵਿਧਾਨ ਸਭਾ ਬਹਿਸ ਤੋਂ ਬਾਅਦ ਹੀ ਵਾਪਰੀ ਬੇਅਦਬੀ ਦੀ ਘਟਨਾ

ਦੱਸ ਦੇਈਏ ਕਿ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਿਜੋਰਮ ‘ਚ ਇਸੇ ਸਾਲ ਵਿਧਾਨ ਸਭਾ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ। ਜਿਸ ਨੂੰ ਮੁੱਖ ਰੱਖਦਿਆਂ ਇਨ੍ਹਾਂ ਸੂਬਿਆਂ ‘ਚ ਚੋਣਾਂ ਹੋਣੀਆਂ ਤੈਅ ਹਨ, ਹਾਲਾਂਕਿ ਤੇਲੰਗਾਨਾ ਨੂੰ ਲੈ ਕੇ ਵੀ ਚੋਣ ਕਮਿਸ਼ਨ ਐਲਾਨ ਕਰ ਸਕਦਾ ਹੈ ਕਿਉਂਕਿ ਉੱਥੋਂ ਦੀ ਵਿਧਾਨ ਸਭਾ ਭੰਗ ਹੋ ਚੁੱਕੀ ਹੈ।

ਕਿਥੇ ਕਿੰਨੀਆਂ ਸੀਟਾਂ?

ਦੱਸ ਦੇਈਏ ਕਿ ਮੱਧ ਪ੍ਰਦੇਸ਼ ‘ਚ ਕੁੱਲ 231 ਸੀਟਾਂ ‘ਤੇ ਚੋਣਾਂ ਹੋਣਗੀਆਂ, ਜਦਕਿ ਰਾਜਸਥਾਨ ‘ਚ 200 ਸੀਟਾਂ ‘ਤੇ, ਛੱਤੀਸਗੜ੍ਹ ‘ਚ 91 ਸੀਟਾਂ ‘ਤੇ ਮਿਜ਼ੋਰਮ ‘ਚ 40 ਸੀਟਾਂ ‘ਤੇ ਪਰ ਤੇਲੰਗਾਨਾ ‘ਚ ਕੁੱਲ 119 ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਪੰਜਾਂ ਰਾਜਾਂ ‘ਚੋਂ ਤਿੰਨ ਰਾਜ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ’ਚ ਇਸ ਸਮੇ ਭਾਜਪਾ ਦੀ ਸਰਕਾਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button