ਪੈਨਸ਼ਨ ਲੈਣ ਲਈ 100 ਸਾਲ ਦੀ ਮਾਂ ਨੂੰ ਮੰਜੇ ਸਮੇਤ ਘਸੀਟਕੇ ਬੈਂਕ ਪਹੁੰਚੀ ਧੀ
ਨਵੀਂ ਦਿੱਲੀ : ਸੋਸ਼ਲ ਮੀਡੀਆ ‘ਤੇ ਆਏ ਦਿਨ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਜਿਸ ‘ਚ ਕੁਝ ਫਨੀ ਵੀਡੀਓ ਹੁੰਦੇ ਹਨ ਤਾਂ ਕੁਝ ਵੀਡੀਓ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ । ਜਿੱਥੇ ਇੱਕ ਮਹਿਲਾ ਆਪਣੀ 100 ਸਾਲ ਦੀ ਮਾਂ ਨੂੰ ਚਾਰਪਾਈ ਸਮੇਤ ਘਸੀਟਦੇ ਹੋਏ ਪੈਨਸ਼ਨ ਦੀ ਵੈਰੀਫਿਕੇਸ਼ਨ ਲਈ ਬੈਂਕ ਲਿਜਾ ਰਹੀ ਹੈ ਤਾਂ ਕਿ ਉਸਨੂੰ 500 ਰੁਪਏ ਮਿਲ ਸਕਣ।
ਕਾਂਗਰਸੀ MLA ‘ਤੇ ਲੱਗੇ ਗੰਭੀਰ ਇਲਜ਼ਾਮ,ਸੁਣਕੇ ਅੱਖਾਂ ਰਹਿ ਜਾਣਗੀਆਂ ਟੱਡੀਆਂ,ਹੁਣ ਕੈਪਟਨ ਨੂੰ ਕਰਨੀ ਪਊ ਕਾਰਵਾਈ?
ਇਹ ਮਾਮਲਾ ਓਡੀਸ਼ਾ ਦੇ ਨੌਪਾਰਾ ਜਿਲ੍ਹੇ ਦਾ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ 60 ਸਾਲ ਦੀ ਪੂੰਜੀਮਤੀ ਦੇਈ ਆਪਣੀ ਮਾਂ ਨੂੰ ਚਾਰਪਾਈ ‘ਤੇ ਸਵਾ ਕੇ ਚਾਰਪਾਈ ਨੂੰ ਘਸੀਟਦੇ ਹੋਏ ਬੈਂਕ ਲਿਜਾ ਰਹੀ ਹੈ। ਮਹਿਲਾ ਜਨਧਨ ਖਾਤੇ ‘ਚ ਆਈ ਪੈਨਸ਼ਨ ਨੂੰ ਕਢਵਾਉਣਾ ਚਾਹੁੰਦੀ ਸੀ। ਜਿਸ ਤੇ ਮਹਿਲਾ ਦਾ ਦਾਅਵਾ ਹੈ ਕਿ ਬੈਂਕ ਮੈਨੇਜਰ ਨੇ ਉਨ੍ਹਾਂ ਦੀ ਮਾਂ ਨੂੰ ਫਿਜ਼ੀਕਲ ਵੈਰੀਫਿਜ਼ੀਕਲ ਲਈ ਉਨ੍ਹਾਂ ਨੂੰ ਬੈਂਕ ‘ਚ ਆਉਣ ਲਈ ਕਿਹਾ ਸੀ। ਦੇਈ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਚਾਰਪਾਈ ਤੋਂ ਉਠ ਨਹੀਂ ਸਕਦੀ ਹ। ਇਸ ਕਾਰਨ ਉਨ੍ਹਾਂ ਨੂੰ ਇਸ ਤਰ੍ਹਾਂ ਲੈ ਕੇ ਜਾਣ ਦੀ ਬਜਾਏ ਕੋਈ ਦੂਜਾ ਚਾਰਾ ਨਹੀਂ ਸੀ। ਦੇਈ ਨੇ ਦੱਸਿਆ ਕਿ ਮਾਂ ਨੂੰ ਇਸ ਤਰ੍ਹਾਂ ਬੈਂਕ ਲੈ ਕੇ ਜਾਣ ਤੋਂ ਬਾਅਦ ਬੈਂਕ ਮੈਂਨੇਜਰ ਨੇ ਉਨ੍ਹਾਂ ਨੂੰ ਪੈਨਸ਼ਨ ਦੇ ਦਿੱਤੀ ਹੈ।
An elderly woman had to drag her 100-year-old mother on a cot to the Bank , at Nuapada District of Odisha, as officials refused access to her Jan Dhan Yojana account without physical verification.The incident took place three days back but videos viral on Saturday pic.twitter.com/gJ5MBPR8jQ
— kalpataru ojha (@Ojha_kalpataru) June 14, 2020
ਲੋਕ ਇਸ ਵੀਡੀਓ ਤੇ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਕੁੱਝ ਲੋਕ ਕੰਮੈਂਟ ਕਰਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਉਥੇ ਹੀ ਇੱਕ ਯੂਜ਼ਰ ਨੇ ਲਿਖਿਆ ਕਿ ਸ਼ਰਮ ਆਉਣੀ ਚਾਹੀਦੀ ਹੈ ਪਿੰਡ ਵਾਲਿਆਂ ਨੂੰ ਬੇਸਹਾਰਿਆਂ ਨੂੰ ਸਹਾਇਤਾ ਤਾਂ ਘੱਟ-ਘੱਟ ਦਿੱਤੀ ਜਾਵੇ। ਫਿਰ ਵੀ ਇੱਕ ਧੀ ਆਪਣੀ ਮਾਂ ਨੂੰ ਕਿਸੇ ਵੀ ਹਾਲਤ ‘ਚ ਨਹੀ ਛੱਡ ਸਕਦੀ, ਉਨ੍ਹਾਂ ਦੀ ਧੀ ਨੂੰ ਮੇਰਾ ਸਲਾਮ। ਤਾਂ ਉਥੇ ਹੀ ਦੂਜੇ ਯੂਜ਼ਰ ਨੇ ਲਿਖਿਆ ਕਿ ਵੀਡੀਓ ਬਣਾ ਰਹੇ ਸਨ। ਇਹਨਾਂ ਦੀ ਮਦਦ ਨਹੀ ਕਰ ਸਕਦੇ ਸੀ ਇਹ ਹਨ ਸਾਡੇ ਦੇਸ਼ ਦੇ ਹਾਲਾਤ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.