ਪੇਟ ਭਰਨ ਲਈ ਸੜਕਾਂ ‘ਤੇ ਸਟੰਟ ਦਿਖਾ ਰਹੀ ਹੈ ‘ਲਾਠੀ ਵਾਲੀ ਦਾਦੀ’
ਨਵੀਂ ਦਿੱਲੀ : ਸੋਸ਼ਲ ਮੀਡੀਆ ‘ਤੇ ਲਾਠੀ ਵਾਲੀ ਦਾਦੀ ਕਾਫ਼ੀ ਵਾਇਰਲ ਹੋ ਰਹੀ ਹੈ। ਆਮ ਲੋਕ ਹੀ ਨਹੀਂ ਸੈਲੀਬਰਿਟੀ ਤੱਕ ਇਸ ਦਾਦੀ ਦੇ ਫੈਨ ਹੋ ਗਏ ਹਨ। ਅਦਾਕਾਰ ਰਿਤੇਸ਼ ਦੇਸ਼ਮੁਖ ਤੋਂ ਲੈ ਕੇ ਦਾਦੀ ਚੰਦਰੋ ਤੋਮਰ ਅਤੇ ਅਦਾਕਾਰ ਸੋਨੂੰ ਸੂਦ ਨੇ ਇਸ ਦਾਦੀ ਦੀ ਵੀਡੀਓ ਆਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਹਰ ਕੋਈ ਇਸ ‘ਲਾਠੀ ਵਾਲੀ ਦਾਦੀ’ ਦੇ ਬਾਰੇ ‘ਚ ਜਾਨਣਾ ਚਾਹੁੰਦਾ ਹੈ। ਸੋਨੂੰ ਸੂਦ ਨੇ ਟਵੀਟ ਕੀਤਾ ਇਸ ਦਾਦੀ ਦੇ ਬਾਰੇ ‘ਚ ਮੈਂ ਪੂਰੀ ਜਾਣਕਾਰੀ ਚਾਹੁੰਦਾ ਹਾਂ, ਤਾਂ ਕਿ ਇਨ੍ਹਾਂ ਦੇ ਨਾਲ ਮਿਲਕੇ ਮੈਂ ਛੋਟਾ ਟ੍ਰੇਨਿੰਗ ਸਕੂਲ ਖੋਲ ਸਕਾਂ।
ਪੁਰਾਣੇ ਜਥੇਦਾਰ ‘ਤੇ ਭੜਕਿਆ ਦਾਦੂਵਾਲ!ਸਲਾਬਤਪੁਰੇ ਡੇਰੇ ਤੋਂ ਚੱਕਿਆ ਪਰਦਾ
ਸੋਨੂੰ ਸੂਦ ਨੇ ਲਿਖਿਆ ਕਿ ਉਸ ਸਕੂਲ ‘ਚ ਇਹ ਦਾਦੀ ਔਰਤਾਂ ਨੂੰ ਸੈਲਫ ਡਿਫੈਂਸ ਦੀ ਟ੍ਰੇਨਿੰਗ ਦੇ ਟਿਪਸ ਦੇਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਦਾਦੀ ਮਹਾਰਾਸ਼ਟਰ ਦੇ ਪੁਣੇ ਦੀ ਹੈ। ਕਿਸੇ ਨੇ ਸੋਨੂੰ ਸੂਦ ਦੇ ਟਵੀਟ ‘ਤੇ ਜਵਾਬ ਦੇ ਕੇ ਮਹਿਲਾ ਦਾ ਪਤਾ ਅਤੇ ਮੋਬਾਇਲ ਨੰਬਰ ਸ਼ੇਅਰ ਕੀਤਾ। ਵਾਇਰਲ ਵੀਡੀਓ ‘ਚ ਦਿੱਖ ਰਿਹਾ ਹੈ ਕਿ ਇੱਕ ਬਜ਼ੁਰਗ ਮਹਿਲਾ ਸੜਕ ‘ਤੇ ਲਾਠੀ ਨਾਲ ਅਜਿਹੇ ਹੈਰਾਨ ਕਰਨ ਵਾਲੇ ਕਰਤੱਵ ਦਿਖਾ ਰਹੀ ਹੈ ਕਿ ਕੋਈ ਵੀ ਆਪਣੇ ਦੰਦਾਂ ਹੇਠ ਉਂਗਲ ਦਬਾ ਲਵੇ।
ਢੀਂਡਸਾ ਦੀ ਸ਼ਹਿ ‘ਤੇ ਜੀ.ਕੇ ਦੀ ਦਹਾੜ ਅੰਮ੍ਰਿਤਸਰ ਪੁੱਜ ਕੇ ਕੀਤੇ ਵੱਡੇ ਖੁਲਾਸੇ ‘ਦਿੱਲੀ ਚੋਂ ਬਾਦਲਾਂ ਨੂੰ ਭਜਾਵਾਂਗੇ’
ਦਰਅਸਲ ਬਜ਼ੁਰਗ ਦਾਦੀ ਆਪਣੀ ਲਾਠੀ ਨਾਲ ਕਰਤੱਵ ਦਿਖਾ ਕੇ ਆਪਣੇ ਖਾਣੇ ਲਈ ਪੈਸੇ ਇਕੱਠੇ ਕਰ ਰਹੀ ਹੈ। ਦਾਦੀ ਨੇ ਭੀਖ ਮੰਗਣ ਤੋਂ ਚੰਗਾ ਆਪਣਾ ਹੁਨਰ ਦਿਖਾ ਕੇ ਢਿੱਡ ਭਰਨਾ ਜ਼ਿਆਦਾ ਠੀਕ ਸਮਝਿਆ। ਵੀਡੀਓ ‘ਚ ਦਿੱਖ ਰਿਹਾ ਹੈ ਆਉਂਦੇ – ਜਾਂਦੇ ਰਾਹਗੀਰ ਦਾਦੀ ਦਾ ਕਰਤੱਵ ਦੇਖ ਉਨ੍ਹਾਂ ਦੇ ਝੋਲੇ ‘ਚ ਕੁਝ ਨਾ ਕੁਝ ਪਾ ਰਹੇ ਹਨ। ਲੋਕ ਦਾਦੀ ਦੀ ਕਾਫ਼ੀ ਤਾਰੀਫ ਕਰ ਰਹੇ ਹਨ। ਕਿਸੇ ਨੇ ਲਿਖਿਆ ਕਿ ਇਸ ਦਾਦੀ ਨੇ ਤਾਂ ਅੱਜ ਦਿਨ ਬਣਾ ਦਿੱਤਾ ਤਾਂ ਕਿਸੇ ਨੇ ਲਿਖਿਆ ਕਿ ਦਾਦੀ ਨੂੰ ਸਲਾਮ, ਦਾਦੀ ਦੇ ਕਰਤੱਵ ਨੂੰ ਸਲਾਮ।
Can I get her details please. Wanna open a small training school with her where she can train women of our country some self defence techniques . https://t.co/Z8IJp1XaEV
— sonu sood (@SonuSood) July 24, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.