ਪੁੱਤ ਸਿੱਧੂ ਮੂਸੇਵਾਲਾ ਦੇ ਕਤਲ ’ਚ ਪਿਤਾ ਬਲਕੌਰ ਸਿੰਘ ਦਾ ਵੱਡਾ ਖ਼ੁਲਾਸਾ

ਮਾਨਸਾ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਹੈ ਕਿ ਉਸ ਦੇ ਪੁੱਤ ਨੂੰ ਸਿਰਫ ਇਸ ਕਰਕੇ ਕਤਲ ਕੀਤਾ ਗਿਆ ਹੈ ਕਿਉਂਕਿ ਉਸ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਸੀ, ਜੋ ਕੁੱਝ ਲੋਕਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਗਈ ਸੀ ਅਤੇ ਉਹ ਉਸ ਦੇ ਕਰੀਅਰ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਬਲਕੌਰ ਸਿੰਘੂ ਪਿੰਡ ਬੁਰਜ ਡਲਵਾ ‘ਚ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੇ ਨਾਂ ’ਤੇ ਰੱਖੀ ਜਾਣ ਵਾਲੀ ਸੜਕ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ। ਇਸ ਸੜਕ ਨੂੰ ਸਿੱਧੂ ਮੂਸੇਵਾਲਾ ਨੇ ਚੋਣਾਂ ਤੋਂ ਪਹਿਲਾਂ ਪਾਸ ਕਰਵਾਇਆ ਸੀ, ਜਿਸ ਦਾ ਅੱਜ ਉਨ੍ਹਾਂ ਦੇ ਪਿਤਾ ਨੇ ਉਦਘਾਟਨ ਕੀਤਾ ਹੈ। ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਸ਼ੁੱਭਦੀਪ ਸਿੰਘ ਦੇ ਅਧੂਰਿਆਂ ਸੁਫਨਿਆਂ ਨੂੰ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ।
Bathinda : ਬਾਦਲਾਂ ਦਾ ਸ਼ਹਿਰ ਬੰਦ, ਚੱਪੇ-ਚੱਪੇ ‘ਤੇ ਲੱਗੀ Police, ਸੋਚ-ਸਮਝਕੇ ਨਿਕਲਿਓ ਬਾਹਰ | D5 Channel Punjabi
ਨਮ ਅੱਖਾਂ ਨਾਲ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਗੁਰਬਤ ’ਚੋਂ ਉੱਠਿਆ ਸੀ। ਬੱਚਿਆਂ ਵਲੋਂ ਪ੍ਰਾਪਤ ਕੀਤੀ ਉੱਚ ਸਿੱਖਿਆ ਨੇ ਸਾਡੇ ਪਰਿਵਾਰ ਦੀ ਦਸ਼ਾ ਬਦਲੀ ਸੀ। ਸਿੱਧੂ ਨੇ ਤਰੱਕੀ ਇੰਨੀ ਜ਼ਿਆਦਾ ਕਰ ਲਈ ਸੀ ਕਿ ਉਹ ਕੁੱਝ ਲੋਕਾਂ ਨੂੰ ਰੜਕਣ ਲੱਗ ਗਈ ਸੀ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦਿਹਾੜੀ ਕਰਕੇ ਆਪਣੀ ਜ਼ਿੰਦਗੀ ਬਸਰ ਕੀਤੀ ਪਰ ਇਹ ਲੋਕਾਂ ਨੂੰ ਨਜ਼ਰ ਨਹੀਂ ਆਇਆ ਪਰ ਸਿੱਧੂ ਦੀ ਚੜ੍ਹਾਈ ਨਜ਼ਰ ਆ ਗਈ, ਜਿਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਵੋਟਾਂ ਵਿਚ ਸਿਰਫ ਲੋਕਾਂ ਦੇ ਕੰਮ ਕਰਨ ਲਈ ਖੜ੍ਹਾ ਹੋਇਆ ਸੀ, ਉਹ ਕਹਿੰਦਾ ਸੀ ਕਿ ਮੈਂ ਇਥੇ ਵਿਕਾਸ ਦੇ ਵੱਡੇ ਕੰਮ ਕਰਾਂਗਾ ਅਤੇ ਹਸਪਤਾਲ ਬਣਾਵਾਂਗਾ। ਜਦੋਂ ਚੋਣਾਂ ਵਿਚ ਹਾਰ ਮਿਲੀ ਤਾਂ ਉਹ ਨਿਰਾਸ਼ ਹੋ ਗਿਆ ਅਤੇ ਦੋਬਾਰਾ ਵੋਟਾਂ ’ਚ ਨਾ ਖੜ੍ਹਾ ਹੋਣ ਦੀ ਗੱਲ ਆਖੀ।
Bathinda : ਬਾਦਲਾਂ ਦਾ ਸ਼ਹਿਰ ਬੰਦ, ਚੱਪੇ-ਚੱਪੇ ‘ਤੇ ਲੱਗੀ Police, ਸੋਚ-ਸਮਝਕੇ ਨਿਕਲਿਓ ਬਾਹਰ | D5 Channel Punjabi
ਸਾਡੇ ਪਰਿਵਾਰ ਨਾਲ ਧੱਕਾ ਹੋਇਆ
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਮੈਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਹੱਥ ਰੱਖ ਕੇ ਕਿਹਾ ਸੀ ਕਿ ਸਾਡਾ ਕਿਸੇ ਮਾੜੇ ਬੰਦੇ ਨਾਲ ਜਾਂ ਕਿਸੇ ਕਤਲ ਨਾਲ ਕੋਈ ਸੰਬੰਧ ਨਹੀਂ ਹੈ। ਜੇਕਰ ਅਸੀਂ ਗ਼ਲਤ ਹੁੰਦੇ ਤਾਂ ਪੁਲਿਸ ਪ੍ਰਸ਼ਾਸਨ ਸਾਡੇ ’ਤੇ ਕਾਰਵਾਈ ਕਰਦਾ। ਸਾਡੀ ਤਰੱਕੀ ਹੀ ਸਾਡੇ ਲਈ ਮਾੜੀ ਬਣੀ ਹੈ। ਅੱਜ ਤੱਕ ਕਦੇ ਕੋਈ ਸਿਆਸੀ ਲੀਡਰ ਜਾਂ ਗੈਂਗਸਟਰ ਨਹੀਂ ਮਾਰਿਆ ਗਿਆ, ਸਿਰਫ ਸਾਡੇ ਵਰਗੇ ਆਮ ਘਰਾਂ ਦੇ ਪੁੱਤ ਹੀ ਮਾਰੇ ਜਾਂਦੇ ਹਨ। ਇਹ ਭਰਾ ਮਾਰੂ ਜੰਗ ਹੈ, ਜਿਸ ਵਿਚ ਨਾ ਕੋਈ ਲੀਡਰ ਮਰਦਾ ਤੇ ਨਾ ਕੋਈ ਗੈਂਗਸਟਰ।
Sidhu Moosewala Murder Case: Police ਦੀ ਵਰਦੀ ‘ਚ ਫੜ੍ਹੇ ਗਏ Moose Wala ਦੇ ਅਸਲੀ ਕਾਤਲ | D5 Channel Punjabi
ਚੋਣਾਂ ਸਮੇਂ 7-8 ਵਾਰ ਹੋਇਆ ਸੀ ਹਮਲਾ
ਬਲਕੌਰ ਸਿੰਘ ਨੇ ਕਿਹਾ ਕਿ ਚੋਣਾਂ ਸਮੇਂ ਵੀ ਸਿੱਧੂ ’ਤੇ 7-8 ਵਾਰ ਹਮਲਾ ਹੋਇਆ ਸੀ ਪਰ ਸੁਰੱਖਿਆ ਹੋਣ ਕਰਕੇ ਬਚਾਅ ਹੁੰਦਾ ਰਿਹਾ। ਸਿੱਧੂ ਨੂੰ ਮਾਰਨ ਲਈ 50-60 ਬੰਦੇ ਉਸ ਪਿੱਛੇ ਲੱਗੇ ਹੋਏ ਸਨ ਪਰ ਜਦੋਂ ਸਰਕਾਰ ਨੇ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਜਨਤਕ ਕਰ ਦਿੱਤੀ ਤਾਂ ਉਸ ਸਮੇਂ ਖ਼ਤਰਾ ਵੱਧ ਗਿਆ। ਸਿੱਧੂ ਦੀ ਸੁਰੱਖਿਆ ਵਾਪਸ ਨਹੀਂ ਲਈ ਗਈ ਸੀ ਸਗੋਂ ਘਟਾਈ ਗਈ ਸੀ, ਜਿਨ੍ਹਾਂ ’ਤੇ ਸਿੱਧੂ ਭਰੋਸਾ ਕਰਦਾ ਸੀ, ਉਹ ਸੁਰੱਖਿਆ ਗਾਰਡ ਵਾਪਸ ਕਰ ਦਿੱਤੇ ਗਏ ਸਨ। ਘਟਨਾ ਵਾਲੇ ਦਿਨ ਮੈਂ ਗੱਡੀ ਪਿੱਛੇ ਲਗਾ ਰਿਹਾ ਸੀ, ਬਦਕਿਸਮਤੀ ਨਾਲ ਗੱਡੀ ਦਾ ਟਾਇਰ ਪੈਂਚਰ ਹੋ ਗਿਆ, ਸਿੱਧੂ ਨੇ ਕਿਹਾ ਕਿ ਇਸ ਗੱਡੀ ਨੂੰ ਅੰਦਰ ਲਗਾ ਦਿਓ, ਇੰਨੇ ਵਿਚ ਉਹ ਆਪਣੀ ਗੱਡੀ ਦਾ ਗੇਅਰ ਪਾ ਕੇ ਚਲਾ ਗਿਆ ਅਤੇ 7-8 ਮਿੰਟਾਂ ਬਾਅਦ ਫੋਨ ਆ ਗਿਆ ਕਿ ਸਿੱਧੂ ’ਤੇ ਗੋਲੀਆਂ ਚੱਲ ਗਈਆਂ ਹਨ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਸੁਫ਼ਨੇ ਬਹੁਤ ਵੱਡੇ ਸਨ ਜਿਨ੍ਹਾਂ ਨੂੰ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.