Breaking NewsD5 specialNewsPress ReleasePunjabTop News

ਪਾਰਟੀ ਤੇ ਲੋਕਾਂ ਨੇ ਮੇਰੀ ਮਿਹਨਤ ਦਾ ਮੁੱਲ ਪਾਇਆ: ਸਿੰਗਲਾ

ਸੰਗਰੂਰ: ” ਮੈਂ ਪਹਿਲਾਂ ਬਤੌਰ ਵਿਧਾਇਕ ਤੇ ਫੇਰ ਬਤੌਰ ਮੰਤਰੀ ਆਪਣੇ ਹਲਕੇ ਤੇ ਪੰਜਾਬ ਦੇ ਲੋਕਾਂ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਤੇ ਉਚੇਚੇ ਤੌਰ ਉੱਤੇ ਪੰਜਾਬ ਦੇ ਸਿੱਖਿਆ ਖੇਤਰ ਦੀ ਬਿਹਤਰੀ ਲਈ ਕੰਮ ਕੀਤਾ ਤੇ ਪਾਰਦਰਸ਼ੀ ਅਧਿਆਪਕ ਬਦਲੀ ਨੀਤੀ ਲਿਆਂਦੀ ਅਤੇ ਸੂਬੇ ਦਾ ਸਿੱਖਿਆ ਖੇਤਰ ਦੇਸ਼ ਵਿਚੋਂ ਪਹਿਲਾਂ ਸਥਾਨ ਉੱਤੇ ਆਇਆ। ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ। ਇਸ ਦੇ ਨਾਲ-ਨਾਲ ਸੂਬੇ ਦੀਆਂ ਸੜਕਾਂ ਦੀ ਜਿਸ ਪੱਧਰ ਉੱਤੇ ਕਾਇਆ ਕਲਪ ਹੋਈ ਹੈ, ਉਹ ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਇਸ ਸਾਰੀ ਮਿਹਨਤ ਅਤੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਪਾਰਟੀ ਨੇ ਹਲਕਾ ਸੰਗਰੂਰ ਤੋਂ ਮੈਨੂੰ ਮੁੜ ਮੋਰਚਾ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਨੂੰ ਪੂਰਨ ਆਸ ਹੈ ਕਿ ਲੋਕਾਂ ਦੇ ਪਿਆਰ ਸਦਕਾ ਇਹ ਮੋਰਚਾ ਹਰ ਹਾਲ ਫ਼ਤਿਹ ਕੀਤਾ ਜਾਵੇਗਾ।”

Punjab Politics: IELTS ਹੋਣ ਜਾ ਰਹੀ ਬੰਦ! ਹੁਣ ਹੋਊ ਸਿਆਸਤ ’ਚ ਧਮਾਕਾ, ਹੋ ਗਿਆ ਐਲਾਨ| D5 Channel Punjabi

ਇਹ ਗੱਲ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਉਹਨਾਂ ਨੂੰ ਪਾਰਟੀ ਵਲੋਂ ਸੰਗਰੂਰ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਐਥੇ ਮੀਡੀਆ ਨਾਲ ਗੱਲਬਾਤ ਦੌਰਾਨ ਆਖੀ। ਸ਼੍ਰੀ ਸਿੰਗਲਾ ਨੇ ਕਿਹਾ, “ਮੈਂ ਲੋਕਾਂ ਦੀ ਸੇਵਾ ਲਈ ਤੁਰਿਆ ਸੀ ਤੇ ਇਸ ਰਾਹ ਉੱਤੇ ਤੁਰਦਿਆਂ ਸੱਚ ਦਾ ਪੱਲਾ ਨਹੀਂ ਛੱਡਿਆ ਤੇ ਅੱਜ ਜੱਦ ਵੋਟਾਂ ਲਈ ਲੋਕਾਂ ਨੂੰ ਬੇਨਤੀ ਕਰਦਾਂ ਹਾਂ ਤਾਂ ਲੋਕ ਆਪ ਹੀ ਕਹਿ ਦਿੰਦੇ ਹਨ ਕਿ ਤੁਹਾਨੂੰ ਵੋਟਾਂ ਲਈ ਅਪੀਲ ਕਰਨ ਦੀ ਲੋੜ ਨਹੀਂ ਤੁਹਾਡੇ ਵੱਲੋਂ ਕੀਤੇ ਵਿਕਾਸ ਦੇ ਕੰਮਾਂ ਦੀ ਚਰਚਾ ਸਿਰਫ ਹਲਕੇ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਹੈ ਤੇ ਲੋਕਾਂ ਨੇ ਵਿਕਾਸ ਨੂੰ ਦੇਖ ਕੇ ਆਪ ਮੁਹਾਰੇ ਹੀ ਵੋਟਾਂ ਪਾਉਣੀਆਂ ਹਨ। ਇਸ ਲਈ ਮੈਨੂੰ ਕੋਈ ਦਾਅਵਾ ਕਰਨ ਦੀ ਲੋੜ ਨਹੀਂ ਤੇ ਨਾ ਹੀ ਹੋਰਨਾਂ ਪਾਰਟੀਆਂ ਵਾਂਗੂੰ ਕੋਈ ਲਾਰਾ ਲਾਉਣ ਦੀ ਲੋੜ ਹੈ। ਲੋਕ ਖੁਦ ਹੀ ਵੱਧ ਤੋਂ ਵੱਧ ਵੋਟਾਂ ਪਾ ਕੇ ਹਲਕੇ ਦੀ ਸੇਵਾ ਕਾਂਗਰਸ ਪਾਰਟੀ ਨੂੰ ਸੌਂਪਣਗੇ।” ਸ. ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੀਮਤ ਸਾਧਨਾਂ ਦੇ ਬਾਵਜੂਦ ਸੂਬੇ ਨੂੰ ਤਰੱਕੀ ਦੇ ਰਾਹ ਪਾਇਆ ਹੈ ਤੇ ਸੂਬੇ ਨੇ ਤਰੱਕੀ ਪੱਖੋਂ ਮਿਸਾਲ ਕਾਇਮ ਕੀਤੀ ਹੈ।

ਕਿਸਾਨਾਂ ਦੀ ਪਾਰਟੀ ਦਾ ਬਾਈਕਾਟ! D5 Channel Punjabi

ਜਿੱਥੇ ਪਿੰਡਾਂ ਵਿਚ ਵਿਕਾਸ ਕਾਰਜ ਲਗਾਤਾਰ ਮੁਕੰਮਲ ਹੋ ਰਹੇ ਹਨ, ਓਥੇ ਜੰਗੀ ਪੱਧਰ ਉੱਤੇ ਜਾਰੀ ਵੀ ਹਨ, ਜਿਹੜੇ ਕਿ ਜਲਦ ਹੀ ਮੁਕੰਮਲ ਕਰ ਲਏ ਜਾਣਗੇ। ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਇਤਿਹਾਸਕ ਫ਼ੈਸਲੇ ਵੀ ਲਏ ਗਏ। ਸਰਕਾਰ ਨੇ ਪੈਨਸ਼ਨ ਵਧਾ ਦਿੱਤੀ, ਬਿਜਲੀ ਦੇ ਬਿੱਲ 02 ਕਿਲੋ ਵਾਟ ਤੱਕ ਦੇ ਮੀਟਰਾਂ ਦੇ ਮੁਆਫ ਕੀਤੇ , ਪਾਣੀ ਦੇ ਬਿੱਲ ਮੁਆਫ਼ ਕੀਤੇ , ਬਿਜਲੀ ਸਸਤੀ ਕੀਤੀ , ਤੇਲ ਸਸਤਾ ਕੀਤਾ,  ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ, ਬੇਜ਼ਮੀਨੇ ਕਾਸ਼ਤਕਾਰਾਂ ਦੇ ਕਰਜ਼ੇ ਮੁਆਫ਼ ਕਰਨ ਸਮੇਤ ਵੱਡੀ ਗਿਣਤੀ ਇਤਿਹਾਸਕ ਫ਼ੈਸਲੇ ਕੀਤੇ। ਕਿਸਾਨੀ ਸੰਘਰਸ਼ ਦੇ ਲੇਖੇ ਆਪਣੀਆਂ ਜਾਨਾਂ ਲਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 05 ਲੱਖ ਰੁਪਏ ਅਤੇ ਇਕ ਜੀਅ ਨੂੰ ਨੌਕਰੀ ਦਿੱਤੀ। ਉਹਨਾਂ ਨੇ ਬਿਨਾਂ ਕਿਸੇ ਭੇਦ ਭਾਵ ਤੋਂ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦਿੱਤੀਆਂ ਤੇ ਅੱਜ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲ ਗਈ ਹੈ। ਸ਼੍ਰੀ ਸਿੰਗਲਾ ਨੇ ਕਿਹਾ ਕਿ ਚੰਗੇ ਲੋਕਾਂ ਨੂੰ ਹੀ ਨੁਮਾਦਇੰਗੀ ਦਿੱਤੀ ਜਾਵੇ ਤਾਂ ਹੀ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਤੇ ਦੇਸ਼ ਤਰੱਕੀ ਕਰ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button